Mouni Roy: ਬਲੂ ਬੈਕਲੈੱਸ ਗਾਊਨ 'ਚ ਮੌਨੀ ਰਾਏ ਨੇ ਦਿਖਾਈ ਆਪਣੀ ਖੂਬਸੂਰਤੀ, ਹੌਟਨੈੱਸ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੀ ਹੌਟਨੈੱਸ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਦਰਅਸਲ, ਅਭਿਨੇਤਰੀ ਨੀਤਾ ਮੁਕੇਸ਼ ਅੰਬਾਨੀ ਦੇ ਕਲਚਰਲ ਸੈਂਟਰ ਦੀ ਗਾਲਾ ਨਾਈਟ ਵਿੱਚ ਪਹੁੰਚੀ ਸੀ, ਜਿਸ ਵਿੱਚ ਉਨ੍ਹਾਂ ਨੂੰ ਸ਼ਾਨਦਾਰ ਪਹਿਰਾਵੇ ਵਿੱਚ ਦੇਖਿਆ ਗਿਆ।
Download ABP Live App and Watch All Latest Videos
View In Appਅਦਾਕਾਰਾ ਮੌਨੀ ਰਾਏ ਨੇ ਹਾਲ ਹੀ 'ਚ NMACC ਗਾਲਾ ਨਾਈਟ 'ਚ ਸ਼ਿਰਕਤ ਕੀਤੀ, ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਸ ਈਵੈਂਟ ਦੌਰਾਨ ਅਦਾਕਾਰਾ ਮੌਨੀ ਰਾਏ ਨੇ ਰਾਇਲ ਬਲੂ ਕਲਰ ਦਾ ਆਫ ਸ਼ੋਲਡਰ ਗਾਊਨ ਪਾਇਆ ਹੋਇਆ ਸੀ।
ਇਸ ਪਹਿਰਾਵੇ 'ਚ ਅਭਿਨੇਤਰੀ ਕਾਫੀ ਖੂਬਸੂਰਤ ਲੱਗ ਰਹੀ ਸੀ। ਹਾਲਾਂਕਿ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦਾ ਲੁੱਕ ਕਾਫੀ ਪਸੰਦ ਆਇਆ ਹੈ।
ਮੌਨੀ ਰਾਏ ਦਾ ਇਹ ਡਿਜ਼ਾਈਨਰ ਗਾਊਨ ਸਾਹਮਣੇ ਤੋਂ ਤਿਤਲੀ ਵਾਂਗ ਬਣਾਇਆ ਗਿਆ ਹੈ, ਜੋ ਲੋਕਾਂ ਨੂੰ ਕਾਫੀ ਅਨੋਖਾ ਲੱਗ ਰਿਹਾ ਹੈ।
ਆਪਣੇ ਆਊਟਲੁੱਕ ਨੂੰ ਪੂਰਾ ਕਰਨ ਲਈ ਮੌਨੀ ਰਾਏ ਨੇ ਆਪਣੇ ਵਾਲਾਂ ਦੀ ਪੋਨੀਟੇਲ ਬਣਾਈ ਹੈ ਅਤੇ ਮੈਚਿੰਗ ਈਅਰਰਿੰਗਸ ਵੀ ਪਹਿਨੇ ਹਨ।
ਅਭਿਨੇਤਰੀ ਨੇ ਸਮੋਕੀ ਆਈ ਮੇਕਅੱਪ ਅਤੇ ਨਿਊਡ ਸ਼ੇਡ ਲਿਪਸਟਿਕ ਲਗਾ ਕੇ ਆਪਣੀ ਦਿੱਖ ਨੂੰ ਹੋਰ ਵੀ ਨਿਖਾਰਿਆ ਹੈ।
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਕੈਮਰੇ ਦੇ ਸਾਹਮਣੇ ਆਪਣੇ ਬੇਕਲੈੱਸ ਅੰਦਾਜ਼ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਇੱਕ ਤੋਂ ਵਧ ਕੇ ਇੱਕ ਸੈਕਸੀ ਅੰਦਾਜ਼ 'ਚ ਪੋਜ਼ ਦਿੰਦੀ ਹੋਈ ਤਸਵੀਰਾਂ ਨੂੰ ਕਲਿੱਕ ਕਰਵਾ ਰਹੀ ਹੈ।