Tejasswi Prakash Home : ਮੁੰਬਈ 'ਚ ਬੇਹੱਦ ਖੂਬਸੂਰਤ ਹੈ ਤੇਜਸਵੀ ਪ੍ਰਕਾਸ਼ ਦਾ ਲਗਜ਼ਰੀ ਘਰ, ਵੇਖੋ ਘਰ ਦੀਆਂ ਅੰਦਰ ਦੀਆਂ ਤਸਵੀਰਾਂ
Tejasswi Prakash Home Pics : ਤੇਜਸਵੀ ਪ੍ਰਕਾਸ਼ ਮੁੰਬਈ ਵਿੱਚ ਇੱਕ ਬਹੁਤ ਹੀ ਲਗਜ਼ਰੀ ਘਰ ਵਿੱਚ ਰਹਿੰਦੀ ਹੈ। ਅੱਜ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਉਸ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਸ 'ਤੇ ਇੱਕ ਨਜ਼ਰ ...
Download ABP Live App and Watch All Latest Videos
View In AppTejasswi Prakash Home : ਮਸ਼ਹੂਰ ਟੀਵੀ ਅਦਾਕਾਰਾ ਅਤੇ ਬਿੱਗ ਬੌਸ 15 ਦੀ ਵਿਜੇਤਾ ਤੇਜਸਵੀ ਪ੍ਰਕਾਸ਼ ਨੂੰ ਹੁਣ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਇਨ੍ਹੀਂ ਦਿਨੀਂ ਤੇਜਸਵੀ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਕਰਨ ਕੁੰਦਰਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ ਪਰ ਅੱਜ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਉਸ ਦੇ ਕਰੀਅਰ ਜਾਂ ਲਵ ਲਾਈਫ ਬਾਰੇ ਨਹੀਂ, ਸਗੋਂ ਲਗਜ਼ਰੀ ਘਰ ਦੀ ਝਲਕ ਦਿਖਾਉਣ ਜਾ ਰਹੇ ਹਾਂ।
ਤੇਜਸਵੀ ਪ੍ਰਕਾਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਸਵਰਾਗਿਨੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਤੇਜਸਵੀ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਗਈ ।
ਤੇਜਸਵੀ ਆਪਣੇ ਪਰਿਵਾਰ ਨਾਲ ਮੁੰਬਈ ਵਿੱਚ ਇੱਕ ਆਲੀਸ਼ਾਨ ਘਰ ਵਿੱਚ ਰਹਿੰਦੀ ਹੈ। ਉਸ ਨੇ ਇਸ ਘਰ ਨੂੰ ਬੜੇ ਪਿਆਰ ਨਾਲ ਸਜਾਇਆ ਹੈ।
ਤੇਜਸਵੀ ਦੇ ਇਸ ਖੂਬਸੂਰਤੀ ਘਰ 'ਚ ਤੁਹਾਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇਖਣ ਨੂੰ ਮਿਲਣਗੀਆਂ। ਅਦਾਕਾਰਾ ਕਈ ਵਾਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੀ ਹੈ।
ਹਰ ਕੋਈ ਜਾਣਦਾ ਹੈ ਕਿ ਤੇਜਸਵੀ ਪ੍ਰਕਾਸ਼ ਗਣਪਤੀ ਬੱਪਾ 'ਚ ਕਾਫ਼ੀ ਵਿਸ਼ਵਾਸ ਰੱਖਦੀ ਹੈ। ਇਸ ਲਈ ਉਨ੍ਹਾਂ ਦੇ ਘਰ 'ਚ ਬੱਪਾ ਦਾ ਮੰਦਰ ਵੀ ਬਣਾਇਆ ਗਿਆ ।
ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਬੈੱਡਰੂਮ ਦੀਆਂ ਝਲਕੀਆਂ ਵੀ ਫ਼ੈਨਜ ਨਾਲ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਸਫੈਦ ਰੰਗ ਦਾ ਪੇਂਟ ਕੀਤਾ ਗਿਆ ਹੈ।
ਤੇਜਸਵੀ ਦੇ ਘਰ ਇੱਕ ਬਹੁਤ ਹੀ ਖੂਬਸੂਰਤ ਬਾਲਕੋਨੀ ਵੀ ਬਣੀ ਹੋਈ ਸੀ। ਜਿੱਥੇ ਉਹ ਅਕਸਰ ਫੋਟੋਸ਼ੂਟ ਕਰਵਾਉਂਦੀ ਨਜ਼ਰ ਆਉਂਦੀ ਹੈ।
ਦੂਜੇ ਪਾਸੇ ਜੇਕਰ ਘਰ ਦੇ ਲਿਵਿੰਗ ਰੂਮ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਆਲ ਵਾਈਫ ਟੱਚ ਨਾਲ ਸਜਾਇਆ ਗਿਆ ਹੈ। ਇੱਥੇ ਤੇਜਸਵੀ ਅਕਸਰ ਹੀ ਆਪਣਾ ਫ੍ਰੀ ਟਾਈਮ ਇਨਜੁਆਏ ਕਰਦੀ ਹੈ।
ਪਿਛਲੇ ਸਾਲ ਉਹ ਬਿੱਗ ਬੌਸ 15 ਦੀ ਜੇਤੂ ਬਣੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਇੰਗ 'ਚ ਭਾਰੀ ਉਛਾਲ ਆਇਆ ਹੈ।