National Education Day: ਆਲੀਆ ਤੋਂ ਲੈ ਕੇ ਕੰਗਨਾ ਤੱਕ, ਜਾਣੋ ਕਿੰਨੀਆਂ ਪੜ੍ਹੀਆਂ-ਲਿਖੀਆਂ ਹਨ ਇਹ ਅਭਿਨੇਤਰੀਆਂ, ਜੋ ਕਰੋੜਾਂ ਦਿਲਾਂ 'ਤੇ ਰਾਜ ਕਰਦੀਆਂ ਨੇ
ਕੰਗਨਾ ਰਣੌਤ— ਬਾਲੀਵੁੱਡ 'ਚ ਆਪਣੀਆਂ ਜ਼ਬਰਦਸਤ ਹਿੱਟ ਫਿਲਮਾਂ ਦੇਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਪਰ ਕੰਗਨਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਪਰ ਇਸ ਵਿੱਚ ਫੇਲ ਹੋ ਗਈ। ਜਿਸ ਤੋਂ ਬਾਅਦ ਉਸ ਨੇ ਪੜ੍ਹਾਈ ਛੱਡ ਦਿੱਤੀ।
Download ABP Live App and Watch All Latest Videos
View In Appਸਾਰਾ ਅਲੀ ਖਾਨ- ਬਾਲੀਵੁੱਡ ਦੇ ਨਵਾਬ ਪਰਿਵਾਰ ਨਾਲ ਸਬੰਧਤ ਅਦਾਕਾਰਾ ਸਾਰਾ ਅਲੀ ਖਾਨ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਸੈਫ ਅਲੀ ਖਾਨ ਵੀ ਚਾਹੁੰਦੇ ਸਨ ਕਿ ਉਹ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ। ਦੱਸ ਦੇਈਏ ਕਿ 12ਵੀਂ ਤੋਂ ਬਾਅਦ ਸਾਰਾ ਨੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਸੀ।
ਐਸ਼ਵਰਿਆ ਰਾਏ ਬੱਚਨ- ਐਸ਼ਵਰਿਆ ਰਾਏ ਬੱਚਨ ਵੀ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਗ੍ਰੈਜੂਏਸ਼ਨ ਪੂਰੀ ਨਹੀਂ ਕੀਤੀ ਹੈ। ਅਸਲ 'ਚ ਐਸ਼ਵਰਿਆ ਨੇ ਆਰਕੀਟੈਕਚਰ ਦੀ ਪੜ੍ਹਾਈ ਕਰਨ ਲਈ ਰਹੇਜਾ ਕਾਲਜ 'ਚ ਦਾਖਲਾ ਲਿਆ ਸੀ ਪਰ ਮਾਡਲਿੰਗ ਲਈ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ।
ਆਲੀਆ ਭੱਟ- ਬਹੁਤ ਘੱਟ ਸਮੇਂ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੀ ਨਵੀਂ ਮਾਂ ਆਲੀਆ ਭੱਟ ਵੀ ਜ਼ਿਆਦਾ ਪੜ੍ਹੀ-ਲਿਖੀ ਨਹੀਂ ਹੈ। ਆਲੀਆ ਨੇ ਵੀ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਅਤੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਕਰਿਸ਼ਮਾ ਕਪੂਰ- 90 ਦੇ ਦਹਾਕੇ 'ਚ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਕਰਿਸ਼ਮਾ ਕਪੂਰ ਨੇ ਅਜੇ ਪੰਜਵੀਂ ਜਮਾਤ ਹੀ ਪਾਸ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਛੇਵੀਂ ਜਮਾਤ ਵਿੱਚ ਦਾਖ਼ਲਾ ਲਿਆ ਪਰ ਪੜ੍ਹਾਈ ਛੱਡ ਕੇ ਫ਼ਿਲਮਾਂ ਵਿੱਚ ਕਰੀਅਰ ਬਣਾ ਲਿਆ।
ਦੀਪਿਕਾ ਪਾਦੁਕੋਣ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਬੈਂਗਲੁਰੂ ਦੇ ਸੋਫੀਆ ਹਾਈ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਬੰਗਲੌਰ ਦੇ ਮਾਊਂਟ ਕਾਰਮਲ ਕਾਲਜ ਵਿੱਚ ਦਾਖਲਾ ਲਿਆ ਪਰ ਮਾਡਲਿੰਗ ਕਾਰਨ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ।