Parineeti-Raghav Wedding Venue: ਪਰਿਣੀਤੀ-ਰਾਘਵ ਉਦੈਪੁਰ ਦੀ ਇਸ ਖੂਬਸੂਰਤ ਜਗ੍ਹਾ 'ਤੇ ਲੈਣਗੇ ਫੇਰੇ, ਵੇਖੋ ਸ਼ਾਨਦਾਰ ਤਸਵੀਰਾਂ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਪਣੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਜਾਣਗੇ ਅਤੇ ਉਨ੍ਹਾਂ ਨੇ ਆਪਣੇ ਵਿਆਹ ਦਾ ਸਥਾਨ ਵੀ ਤੈਅ ਕਰ ਲਿਆ ਹੈ।
Download ABP Live App and Watch All Latest Videos
View In Appਰਾਘਵ ਅਤੇ ਪਰਿਣੀਤੀ ਨੇ ਦਿੱਲੀ ਦੇ ਕਪੂਰਥਲਾ ਹਾਊਸ 'ਚ ਧੂਮ-ਧਾਮ ਨਾਲ ਮੰਗਣੀ ਕੀਤੀ ਅਤੇ ਹੁਣ ਰਾਜਸਥਾਨ 'ਚ ਡੈਸਟੀਨੇਸ਼ਨ ਵੈਡਿੰਗ ਹੋਵੇਗੀ। ਇਸਦੇ ਲਈ ਉਸਨੇ ਇੱਕ ਆਲੀਸ਼ਾਨ ਹੋਟਲ ਬੁੱਕ ਕਰਵਾਇਆ ਹੈ। ਹਾਲ ਹੀ 'ਚ ਇਸ ਜੋੜੇ ਨੂੰ ਰਾਜਸਥਾਨ 'ਚ ਸਕਾਊਟਿੰਗ ਥਾਵਾਂ 'ਤੇ ਦੇਖਿਆ ਗਿਆ ਸੀ।
ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਪਣੇ ਵਿਆਹ ਲਈ ਦਿ ਓਬਰਾਏ ਉਦੈਵਿਲਾਸ ਬੁੱਕ ਕੀਤਾ ਹੈ। ਇਹ ਹੋਟਲ ਉਦੈਪੁਰ ਦੀ ਸ਼ਾਂਤ ਪਿਛੋਲਾ ਝੀਲ ਦੇ ਕੰਢੇ ਸਥਿਤ ਹੈ।
ਓਬਰਾਏ ਉਦੈਵਿਲਾਸ, ਮੇਵਾੜ ਦੇ ਮਹਾਰਾਜਾ ਦਾ ਹੋਟਲ, ਹਰੇ ਭਰੇ ਲਾਅਨ, ਮੇਵਾੜ ਸ਼ੈਲੀ ਦੇ ਵਿਹੜੇ, ਫੁਹਾਰੇ, ਸਵੀਮਿੰਗ ਪੂਲ ਦੇ ਨਾਲ ਕਿਸੇ ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਜੋੜੇ ਦੇ ਵਿਆਹ ਦੀਆਂ ਰਵਾਇਤੀ ਰਸਮਾਂ ਹੋਣਗੀਆਂ।
ਦਿ ਓਬਰਾਏ ਉਦਯਵਿਲਾਸ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਇੱਥੇ ਇੱਕ ਕਮਰੇ ਲਈ ਤੁਹਾਨੂੰ 35,000 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ ਇੱਥੇ ਕੋਹਿਨੂਰ ਸੂਈਟ ਦਾ ਇੱਕ ਰਾਤ ਦਾ ਖਰਚਾ 11 ਲੱਖ ਰੁਪਏ ਹੈ।
ਖਾਸ ਗੱਲ ਇਹ ਹੈ ਕਿ ਰਾਜਸਥਾਨ ਹਮੇਸ਼ਾ ਤੋਂ ਹੀ ਬਾਲੀਵੁੱਡ ਸੈਲੀਬ੍ਰਿਟੀਜ਼ ਲਈ ਹੌਟ ਵੈਡਿੰਗ ਡੈਸਟੀਨੇਸ਼ਨ ਰਿਹਾ ਹੈ। ਕੈਟਰੀਨਾ ਕੈਫ-ਵਿੱਕੀ ਕੌਸ਼ਲ, ਪ੍ਰਿਯੰਕਾ ਚੋਪੜਾ-ਨਿਕ ਜੋਨਸ ਅਤੇ ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ ਵਰਗੇ ਕਈ ਜੋੜਿਆਂ ਨੇ ਰਾਜਸਥਾਨ ਦੇ ਵੱਖ-ਵੱਖ ਵੈਡਿੰਗ ਸਥਾਨਾਂ 'ਤੇ ਵਿਆਹ ਰਚਾਇਆ।