ਪੜਚੋਲ ਕਰੋ
ਰਾਜ ਕੁੰਦਰਾ ਮਾਮਲੇ 'ਚ ਸ਼ਿਲਪਾ ਸ਼ੈਟੀ ਦੀ ਸਪੋਰਟ ਚ ਉੱਤਰੇ ਇਹ ਬਾਲੀਵੁੱਡ ਸਿਤਾਰੇ
1/8

ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈਟੀ ਆਪਣੇ ਪਤੀ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਚਰਚਾ 'ਚ ਹਨ। ਰਾਜ ਕੁੰਦਰਾ ਦੇ ਪੋਰਨੋਗ੍ਰਾਫੀ ਕੇਸ 'ਚ ਲੋਕ ਉਨ੍ਹਾਂ ਤੇ ਉਨ੍ਹਾਂ ਦੇ ਬੇਟੇ ਨੂੰ ਸ਼ਾਮਲ ਕਰ ਰਹੇ ਹਨ। ਬਾਲੀਵੁੱਡ ਦੇ ਕਈ ਸੈਲੇਬਸ ਨੇ ਸ਼ਿਲਪਾ ਸ਼ੈਟੀ ਦਾ ਸਮਰਥਨ ਕੀਤਾ ਹੈ।
2/8

ਸ਼ਿਲਪਾ ਸ਼ੈਟੀ ਨੇ ਇਕ ਪੋਸਟ ਜ਼ਰੀਏ ਆਪਣੀਆਂ ਫੀਲਿੰਗਸ ਸ਼ੇਅਰ ਕੀਤੀਆਂ ਹਨ। ਇੰਡਸਟਰੀ 'ਚ ਸਪੋਰਟ ਨਾ ਮਿਲਣ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਸ਼ਿਲਪਾ ਦੇ ਇਸ ਪੋਸਟ ਨੂੰ ਵਰੁਣ ਧਵਨ ਨੇ ਲਾਈਕ ਕੀਤਾ ਹੈ।
3/8

ਫਿਲਮਮੇਕਰ ਹੰਸਲ ਮਿਹਤਾ ਨੇ ਸ਼ਿਲਪਾ ਦੀ ਸਪੋਰਟ ਕਰਦਿਆਂ ਟਵੀਟ 'ਚ ਲਿਖਿਆ, 'ਜੇਕਰ ਤੁਸੀਂ ਉਨ੍ਹਾਂ ਲਈ ਖੜੇ ਨਹੀਂ ਹੋ ਸਕਦੇ ਤਾਂ ਘੱਟੋ ਘੱਟ ਸ਼ਿਲਪਾ ਸ਼ੈਟੀ ਨੂੰ ਇਕੱਲਾ ਛੱਡ ਦਿਉ ਤੇ ਕਾਨੂੰਨ ਨੂੰ ਫੈਸਲਾ ਕਰਨ ਦਿਉ। ਉਨ੍ਹਾਂ ਨੂੰ ਕੁਝ ਸਨਮਾਨ ਤੇ ਪ੍ਰਾਈਵੇਸੀ ਦਿਉ।'
4/8

ਰਿਚਾ ਚੱਡਾ ਨੇ ਹੰਸਲ ਮਿਹਤਾ ਦੇ ਇਕ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, 'ਅਸੀਂ ਪੁਰਸ਼ਾਂ ਦੀ ਗਲਤੀ ਲਈ ਉਨ੍ਹਾਂ ਦੀ ਜ਼ਿੰਦਗੀ 'ਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਦੋਸ਼ੀ ਠਹਿਰਾਉਣ ਦਾ ਇਕ ਕੌਮੀ ਖੇਡ ਬਣਾ ਦਿੱਤਾ ਹੈ। ਖੁਸ਼ੀ ਹੈ ਕਿ ਉਹ ਮੁਕੱਦਮਾ ਕਰ ਰਹੀ ਹੈ।'
5/8

ਫਰਹਾ ਖਾਨ ਨੇ ਵੀ ਸ਼ਿਲਪਾ ਸ਼ੈਟੀ ਨੂੰ ਸਪੋਰਟ ਕੀਤਾ ਹੈ।
6/8

ਸ਼ਿਲਪਾ ਨੇ ਆਪਣੀ ਪੋਸਟ 'ਚ ਲਿਖਿਆ 'ਮੈਨੂੰ ਤੇ ਮੇਰੇ ਪਰਿਵਾਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਸਾਡੇ 'ਤੇ ਸਵਾਲ ਚੁੱਕੇ ਜਾ ਰਹੇ ਹਨ। ਮੇਰਾ ਸਟੈਂਡ ਹੈ ਕਿ ਮੈਂ ਅਜੇ ਤਕ ਕੁਝ ਨਹੀਂ ਕਿਹਾ ਤੇ ਮੈਂ ਅੱਗੇ ਵੀ ਚੁੱਪ ਰਹਿਣ ਵਾਲੀ ਹਾਂ।' ਜੈਕਲੀਨ ਫਰਨਾਂਡਿਸ ਨੇ ਵੀ ਸ਼ਿਲਪਾ ਦੀ ਪੋਸਟ ਲਾਈਕ ਕਰਦਿਆਂ ਸਪੋਰਟ ਕੀਤਾ ਹੈ।
7/8

ਰਕੁਲ ਪ੍ਰੀਤ ਸਿੰਘ ਨੇ ਵੀ ਸ਼ਿਲਪਾ ਦੀ ਪੋਸਟ ਨੂੰ ਲਾਈਕ ਕਰਕੇ ਸਪੋਰਟ ਕੀਤਾ ਹੈ।
8/8

ਸ਼ਿਲਪਾ ਨੇ ਕਿਹਾ 'ਇਕ ਪਰਿਵਾਰ ਦੇ ਤੌਰ 'ਤੇ ਅਸੀਂ ਕਾਨੂੰਨੀ ਮਦਦ ਲੈ ਰਹੇ ਹਾਂ। ਪਰ ਉਦੋਂ ਤਕ ਸਾਡੇ ਬੱਚਿਆਂ ਖਾਤਿਰ ਸਾਡੇ ਪਰਿਵਾਰ ਦੀ ਪ੍ਰਾਈਵੇਸੀ ਦਾ ਸਨਮਾਨ ਕਰੋ।' ਦrਆ ਮਿਰਜਾ ਨੇ ਵੀ ਸ਼ਿਲਪਾ ਦੀ ਇਸ ਪੋਸਟ ਨੂੰ ਲਾਈਕ ਕਰਕੇ ਸਪੋਰਟ ਕੀਤਾ ਹੈ।
Published at : 03 Aug 2021 03:10 PM (IST)
ਹੋਰ ਵੇਖੋ
Advertisement
Advertisement
Advertisement




















