Pushpa ਫਿਲਮ ਦੇ ਇੱਕ ਗਾਣੇ ਲਈ Samantha ਨੂੰ ਮਿਲੇ 5 ਕਰੋੜ, ਸਾਊਥ ਦੀਆਂ ਇਨ੍ਹਾਂ ਐਕਟਰਸ ਦੀ ਫੀਸ ਜਾਣ ਰਹਿ ਜਾਓਗੇ ਹੈਰਾਨ
Kajal Aggarwal: ਕਾਜਲ ਨੇ 2004 ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਕਰੀਬ 50 ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ 2 ਤੋਂ 3 ਕਰੋੜ ਰੁਪਏ ਦੀ ਫੀਸ ਲੈਂਦੀ ਹੈ। ਫਿਲਹਾਲ, ਕਾਜਲ ਗਰਭਵਤੀ ਹੈ ਅਤੇ ਆਪਣੀ ਜਣੇਪਾ ਛੁੱਟੀ ਦਾ ਆਨੰਦ ਲੈ ਰਹੀ ਹੈ।
Download ABP Live App and Watch All Latest Videos
View In AppAnushka Shetty: ਫਿਲਮ 'ਬਾਹੂਬਲੀ' ਦੀ ਦੇਵਸੇਨਾ ਯਾਨੀ ਅਨੁਸ਼ਕਾ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ 'ਚ ਕਾਫੀ ਅੱਗੇ ਹੈ। ਉਨ੍ਹਾਂ ਨੂੰ ਇੱਕ ਫਿਲਮ ਵਿੱਚ ਕੰਮ ਕਰਨ ਦੇ ਕਰੀਬ 2 ਤੋਂ 6 ਕਰੋੜ ਰੁਪਏ ਮਿਲਦੇ ਹਨ।
Rashmika Mandanna: ਪੁਸ਼ਪਾ: ਦ ਰਾਈਜ਼ ਦੀ ਸਫਲਤਾ ਤੋਂ ਬਾਅਦ ਰਸ਼ਮਿਕਾ ਮੰਡਾਨਾ ਵੀ ਬੁਲੰਦੀਆਂ 'ਤੇ ਹੈ। ਉਸ ਨੇ ਆਪਣੀ ਫੀਸ 1.5 ਕਰੋੜ ਤੋਂ ਵਧਾ ਕੇ 3 ਕਰੋੜ ਕਰ ਦਿੱਤੀ ਹੈ।
Tamannaah Bhatia: ਬਾਹੂਬਲੀ ਵਿੱਚ ਨਜ਼ਰ ਆਈ ਤਮੰਨਾ ਵੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਹ ਇੱਕ ਫਿਲਮ ਲਈ 4 ਤੋਂ 5 ਕਰੋੜ ਅਤੇ ਇੱਕ ਆਈਟਮ ਨੰਬਰ ਲਈ 50 ਲੱਖ ਰੁਪਏ ਚਾਰਜ ਕਰਦੀ ਹੈ।
Samantha Ruth Prabhu: ਸਮੰਥਾ ਨੇ Oo Antaava ਗੀਤ ਲਈ 5 ਕਰੋੜ ਰੁਪਏ ਲਏ ਜਾਣ ਦੀ ਚਰਚਾ ਜ਼ੋਰਾਂ 'ਤੇ ਹੈ। ਦੱਸ ਦੇਈਏ ਕਿ ਮੀਡੀਆ ਰਿਪੋਰਟਸ ਮੁਤਾਬਕ ਸਮੰਥਾ ਹਰ ਫਿਲਮ ਲਈ 3 ਤੋਂ 7 ਕਰੋੜ ਰੁਪਏ ਚਾਰਜ ਕਰਦੀ ਹੈ।
Pooja Hegde: ਪੂਜਾ ਹੇਗੜੇ ਵੀ ਦੱਖਣ ਦੀ ਮਸ਼ਹੂਰ ਅਭਿਨੇਤਰੀ ਹੈ ਜੋ ਬਾਲੀਵੁੱਡ ਵਿੱਚ ਵੀ ਆਪਣਾ ਸਿੱਕਾ ਜਮਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਇਸ ਫਿਲਮ ਲਈ 3 ਤੋਂ 4 ਕਰੋੜ ਰੁਪਏ ਚਾਰਜ ਕਰਦੀ ਹੈ।
Rakulpreet Singh: ਰਾਕੁਲ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਪਛਾਣ ਬਣਾ ਲਈ ਹੈ। ਉਸਨੇ 2009 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਇੱਕ ਫਿਲਮ ਲਈ 1.5 ਤੋਂ 3 ਕਰੋੜ ਰੁਪਏ ਲੈਂਦੀ ਹੈ। ਉਸ ਦੀਆਂ ਅਗਲੀਆਂ ਫਿਲਮਾਂ ਡਾਕਟਰ ਜੀ ਅਤੇ ਛੱਤਰੀ ਵਾਲੀ ਹਨ।