ਬਾਲੀਵੁੱਡ ਦੀਆਂ ਪਾਰਟੀਆਂ 'ਚ ਕੀ ਕੁਝ ਹੁੰਦਾ? ਸਾਰਾ ਅਲੀ ਖ਼ਾਨ 'ਤੇ ਰਿਆ ਚੱਕਵਰਤੀ ਦਾ ਵੱਡਾ ਖੁਲਾਸਾ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਸਾਲ ਮੁਕੰਮਲ ਹੋਣ ਵਾਲਾ ਹੈ। ਇਸ ਮਾਮਲੇ 'ਚ ਡ੍ਰਗਸ ਦਾ ਐਂਗਲ ਵੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਐਨਸੀਬੀ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਐਨਸੀਬੀ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਤੋਂ ਡ੍ਰੱਗਸ ਦੇ ਮਾਮਲੇ 'ਚ ਪੁੱਛਗਿਛ ਕੀਤੀ ਸੀ।
Download ABP Live App and Watch All Latest Videos
View In Appਰਿਪੋਰਟਾਂ ਦੇ ਮੁਤਾਬਕ ਸੁਸ਼ਾਂਤ ਡ੍ਰਗਸ ਕੇਸ 'ਚ ਮੁੱਖ ਮੁਲਜ਼ਮ ਰਿਆ ਚਕ੍ਰਵਰਤੀ ਨੇ ਆਪਣੇ ਕਬੂਲਨਾਮੇ 'ਚ ਸੁਸ਼ਾਂਤ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਲੈਕੇ ਕਈ ਖੁਲਾਸੇ ਕੀਤੇ ਹਨ।
ਰਿਆ ਚਕ੍ਰਵਰਤੀ ਨੇ ਐਨਸੀਬੀ ਦੇ ਸਾਹਮਣੇ ਜੋ ਬਿਆਨ ਦਿੱਤਾ ਸੀ। ਉਹ ਹੁਣ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਿਆ ਨੇ ਆਪਣੇ ਬਿਆਨ 'ਚ ਸਾਰਾ ਅਲੀ ਖਾਨ ਦਾ ਨਾਂ ਲਿਆ ਹੈ।
ਉਨ੍ਹਾਂ ਸਾਰਾ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਰਾ ਨੇ ਗਾਂਜਾ ਤੇ ਵੋਡਕਾ ਦੀ ਪੇਸ਼ਕਸ਼ ਕੀਤੀ ਸੀ।
ਸੁਸ਼ਾਂਤ ਸਿੰਘ ਰਾਜਪੂਤ ਡ੍ਰਗਸ ਮਾਮਲੇ 'ਚ ਇਕ ਮੀਡੀਆ ਚੈਨਲ ਨੂੰ ਰਿਆ ਦੀ ਚਾਰਜਸ਼ੀਟ ਮਿਲੀ ਹੈ। ਜਿਸ 'ਚ ਸਾਰਾ ਦੇ ਨਾਂਅ ਦਾ ਵੀ ਜ਼ਿਕਰ ਹੈ। ਚਾਰਜਸ਼ੀਟ 'ਚ ਰਿਆ ਨੇ ਕਿਹਾ ਕਿ ਸਾਰਾ ਆਪਣੇ ਹੱਥ ਨਾਲ ਗਾਂਜੇ ਦੀ ਸਿਗਰੇਟ ਸਰਵ ਕਰਿਆ ਕਰਦੀ ਸੀ।
ਇਸ ਤੋਂ ਪਹਿਲਾਂ ਜਦੋਂ ਐਨਸੀਬੀ ਦੀ ਟੀਮ ਨੇ ਬਾਲੀਵੁੱਡ ਸਿਤਾਰਿਆਂ ਤੋਂ ਪੁੱਛਗਿਛ ਕੀਤੀ ਤਾਂ ਸਾਰਾ ਦਾ ਨਾਂ ਵੀ ਸਾਹਮਣੇ ਆਇਆ ਸੀ। ਹਾਲਾਂਕਿ ਸਾਰਾ ਤੋਂ ਜਦੋਂ ਪੁੱਛਗਿਛ ਕੀਤੀ ਸੀ ਤਾਂ ਉਨ੍ਹਾਂ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ। ਰਿਆ ਦਾ ਕਹਿਣਾ ਹੈ ਕਿ ਸਾਰਾ ਖੁਦ ਉਨ੍ਹਾਂ ਨੂੰ ਡਰੱਗਸ ਆਫਰ ਕਰਿਆ ਕਰਦੀ ਸੀ।
ਰਿਆ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਸਾਰਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਸਾਰਾ ਤੇ ਰਿਆ ਜਿਮ ਪਾਰਟਨਰ ਵੀ ਸਨ ਤੇ ਇਕਸਰ ਦੋਵਾਂ ਨੂੰ ਜਿਮ ਦੇ ਬਾਹਰ ਇਕ ਦੂਜੇ ਨਾਲ ਸਪੌਟ ਕੀਤਾ ਜਾਂਦਾ ਸੀ।