ਬਲੈਕ ਥਾਈ ਹਾਈ ਸਲਿਟ ਡਰੈੱਸ ਪਹਿਨ ਕੇ ਰਿਚਾ ਚੱਢਾ ਨੇ ਵਧਾਇਆ ਇੰਟਰਨੈੱਟਦਾ ਪਾਰਾ , ਫੋਟੋ ਦੇਖ ਤੇਜ਼ ਹੋਈ ਫ਼ੈਨਜ ਦੇ ਦਿਲ ਦੀ ਧੜਕਣ !
ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਦਾ ਨਾਂ ਇੰਡਸਟਰੀ ਦੀਆਂ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਰਿਚਾ ਚੱਢਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੁਕਰੇ' ਦੇ ਸੀਕਵਲ 'ਚ ਰੁੱਝੀ ਹੋਈ ਹੈ। ਇਸ ਦੌਰਾਨ ਰਿਚਾ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।
Download ABP Live App and Watch All Latest Videos
View In Appਅਦਾਕਾਰਾ ਰਿਚਾ ਚੱਢਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਗਲੈਮਰਸ ਹਨ।
ਇਨ੍ਹਾਂ ਤਾਜ਼ਾ ਤਸਵੀਰਾਂ 'ਚ ਰਿਚਾ ਚੱਢਾ ਬਲੈਕ ਕਲਰ ਦੀ ਡੀਪ ਨੇਕ ਥਾਈ ਹਾਈ ਸਲਿਟ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ।
ਰਿਚਾ ਦਾ ਇਹ ਬਹੁਤ ਹੀ ਗਲੈਮਰਸ ਫੋਟੋਸ਼ੂਟ ਹੈ। ਜਿਸ ਵਿੱਚ ਅਦਾਕਾਰਾ ਦੀਆਂ ਅਦਾਵਾਂ ਫ਼ੈਨਜ ਨੂੰ ਦੀਵਾਨਾ ਬਣਾਉਣ ਲਈ ਕਾਫੀ ਹਨ।
ਇਸ ਫੋਟੋ 'ਚ ਵੀ ਰਿਚਾ ਲੱਕੜ ਦੇ ਮੇਜ਼ 'ਤੇ ਬੈਠ ਕੇ ਕਾਤਲਾਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਰਿਚਾ ਚੱਡਾ ਦਾ ਇਹ ਅੰਦਾਜ਼ ਫ਼ੈਨਜ ਦੇ ਦਿਲਾਂ ਦੀ ਧੜਕਣ ਨੂੰ ਤੇਜ਼ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਰਿਚਾ ਨੂੰ ਇੱਕ ਹਾਲੀਵੁੱਡ ਫਿਲਮ ਦਾ ਆਫਰ ਵੀ ਮਿਲਿਆ ਹੈ।