ਹੈਦਰਾਬਾਦ ਦੇ ਤਾਜ ਹੋਟਲ ਵਿੱਚ ਬੜੇ ਧੂਮਧਾਮ ਨਾਲ ਹੋਇਆ Rumy jafry ਦੀ ਧੀ Alfia Jafry ਦਾ ਵਿਆਹ, ਵੇਖੋ ਬਾਲੀਵੁੱਡ ਦੇ ਹਜ਼ੂਮ ਦੀਆਂ ਤਸਵੀਰਾਂ
ਅਲਫੀਆ ਜਾਫਰੀ ਅਤੇ ਅਮੀਰ ਮੁਹੰਮਦ ਹੱਕ ਦਾ ਵਿਆਹ ਬੜੀ ਧੂਮਧਾਮ ਨਾਲ ਹੋਇਆ। ਇਹ ਵਿਆਹ 6 ਅਗਸਤ ਨੂੰ ਹੈਦਰਾਬਾਦ ਦੇ ਤਾਜ ਫਲਕਨੁਮਾ ਪੈਲੇਸ ਵਿੱਚ ਹੋਇਆ ਸੀ।
Download ABP Live App and Watch All Latest Videos
View In Appਵਿਆਹ ਦੇ ਮੌਕੇ 'ਤੇ ਰੂਮੀ ਜਾਫਰੀ ਅਤੇ ਉਨ੍ਹਾਂ ਦੀ ਬੇਟੀ ਅਲਫੀਆ ਬਹੁਤ ਖੁਸ਼ ਦਿਖਾਈ ਦੇ ਰਹੇ ਸੀ। ਦੁਲਹਨ ਦੇ ਪਹਿਰਾਵੇ ਵਿੱਚ ਅਲਫੀਆ ਬਹੁਤ ਖੂਬਸੂਰਤ ਲੱਗ ਰਹੀ ਸੀ।
ਇਸ ਦੇ ਨਾਲ ਹੀ ਅਮੀਰ ਮੁਹੰਮਦ ਹੱਕ ਵੀ ਰਵਾਇਤੀ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ।
ਨਿਕਾਹ ਸਮਾਰੋਹ ਵਿੱਚ ਰਣਧੀਰ ਕਪੂਰ, ਫਰਦੀਨ ਖ਼ਾਨ, ਤੁਸ਼ਾਰ ਕਪੂਰ, ਰਿਤੇਸ਼ ਦੇਸ਼ਮੁਖ, ਜੇਨੇਲੀਆ ਦੇਸ਼ਮੁਖ, ਸਤੀਸ਼ ਕੌਸ਼ਿਕ, ਰਮੇਸ਼ ਟੌਰਾਨੀ, ਜਾਵੇਦ ਅਖਤਰ, ਸ਼ਬਾਨਾ ਆਜ਼ਮੀ, ਸਲਮਾ ਆਗਾ ਅਤੇ ਸਚਿਨ ਪਿਲਗਾਂਵਕਰ ਵਰਗੇ ਕਈ ਮਸ਼ਹੂਰ ਹਸਤੀਆਂ ਮੌਜੂਦ ਸੀ।
ਵਿਆਹ ਦੇ ਦੌਰਾਨ ਤੁਸ਼ਾਰ ਕਪੂਰ ਨੇ ਰੂਮੀ ਜਾਫਰੀ ਨੂੰ ਆਪਣੀ ਬੇਟੀ ਦੇ ਵਿਆਹ ਦੀ ਵਧਾਈ ਦਿੱਤੀ।
ਡੇਵਿਡ ਧਵਨ ਸਮੇਤ ਕਈ ਹੋਰ ਲੋਕ ਵੀ ਅਲਫੀਆ ਦੇ ਵਿਆਹ ਵਿੱਚ ਸ਼ਾਮਲ ਹੋਏ।
ਬਾਲੀਵੁੱਡ ਐਕਟਰਸ ਨੀਤੂ ਕਪੂਰ ਵੀ ਅਲਫੀਆ ਅਤੇ ਅਮੀਰ ਮੁਹੰਮਦ ਹੱਕ ਦੇ ਵਿਆਹ ਵਿੱਚ ਸ਼ਾਮਲ ਹੋਈ। ਉਸ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ।
ਸਤੀਸ਼ ਕੌਸ਼ਿਕ ਫਿਲਮ ਇੰਡਸਟਰੀ ਦੇ ਆਪਣੇ ਦੋਸਤਾਂ ਨਾਲ ਰੂਮੀ ਜਾਫਰੀ ਦੀ ਧੀ ਦੇ ਵਿਆਹ ਵਿੱਚ ਮਸਤੀ ਕਰਦੇ ਹੋਏ।
ਐਕਟਰ ਸਚਿਨ ਪਿਲਗਾਂਵਕਰ ਬਹੁਤ ਸਾਦਗੀ ਨਾਲ ਰੂਮੀ ਜਾਫਰੀ ਦੀ ਧੀ ਦੇ ਵਿਆਹ ਵਿੱਚ ਪਹੁੰਚੇ। ਕੁਝ ਲੋਕ ਵਿਆਹ ਵਿੱਚ ਉਸਦੇ ਨਾਲ ਫੋਟੋਆਂ ਖਿਚਵਾਉਂਦੇ ਹੋਏ।