Shehnaaz Gill ਨੇ Corset Aka Bustire ਡਰੈੱਸ 'ਚ ਕਰਵਾਇਆ ਫੋਟੋਸ਼ੂਟ, ਡੱਬੂ ਰਤਨਾਨੀ ਨੇ ਖਿੱਚੀਆਂ ਲਾਜਵਾਬ ਤਸਵੀਰਾਂ
ਬਿੱਗ ਬੌਸ ਦੀ ਸਾਬਕਾ ਕੰਟੇਸਟੈਂਟ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਟ੍ਰਾਂਸਫਰਮੇਸ਼ਨ ਨਾਲ ਕਾਫੀ ਸੁਰਖੀਆਂ ਬਟੌਰ ਰਹੀ ਹੈ। ਸੋਸ਼ਲ ਮੀਡੀਆ 'ਤੇ ਉਹ ਹਰ ਰੋਜ਼ ਆਪਣੇ ਬਦਲੇ ਹੋਏ ਅੰਦਾਜ਼ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦੇਈਏ Shehnaaz Gill ਬਿੱਗ ਬੌਸ ਸੀਜ਼ਨ 13 ਵਿੱਚ ਨਜ਼ਰ ਆਈ ਸੀ।
Download ABP Live App and Watch All Latest Videos
View In Appਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਤਾਜ਼ਾ ਫੋਟੋਸ਼ੂਟ ਸ਼ੇਅਰ ਕਰਕੇ ਸੋਸ਼ਲ ਮੀਡੀਆ' ਤੇ ਅੱਗ ਲਗਾ ਦਿੱਤੀ ਹੈ। ਸ਼ਹਿਨਾਜ਼ ਗਿੱਲ ਨੇ ਫੋਟੋਆਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਨਾਲ ਫੋਟੋਸ਼ੂਟ ਕਰਦੀ ਨਜ਼ਰ ਆਈ। ਪ੍ਰਸ਼ੰਸਕ ਸ਼ਹਿਨਾਜ਼ ਗਿੱਲ ਦੇ ਨਵੇਂ ਫੋਟੋਸ਼ੂਟ ਨੂੰ ਬਹੁਤ ਪਸੰਦ ਕਰ ਰਹੇ ਹਨ।
ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਜਿਸ ਵਿੱਚ ਸ਼ਹਿਨਾਜ਼ ਬੇਹੱਦ ਗਲੈਮਰਸ ਲੁੱਕ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਵਨ ਪੀਸ ਪਾਇਆ ਹੈ ਨਾਲ ਹੀ ਉਸ ਨੇ ਫ੍ਰਿਜ਼ੀ ਵਾਲਾਂ ਨਾਲ ਨਿਊਡ ਮੇਕਅੱਪ ਕੀਤਾ ਹੈ।
ਸ਼ਹਿਨਾਜ਼ ਨੇ ਇਸ ਪੋਸਟ ਵਿੱਚ 6 ਫੋਟੋਆਂ ਸ਼ੇਅਰ ਕੀਤੀਆਂ ਹਨ। ਹਰ ਫੋਟੋ 'ਚ ਸ਼ਹਿਨਾਜ਼ ਵੱਖ -ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ, 'ਜੇਕਰ ਤੁਸੀਂ ਸਹੀ ਤਰੀਕੇ ਨਾਲ ਵੇਖਦੇ ਹੋ, ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਦੁਨੀਆ ਇੱਕ ਬਾਗ ਹੈ।'
ਸ਼ਹਿਨਾਜ਼ ਗਿੱਲ ਦੀਆਂ ਇਹ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਇੱਕ ਫਿਲਮ 'ਹੌਸਲਾ ਰੱਖ' ਵਿੱਚ ਨਜ਼ਰ ਆਵੇਗੀ।