10 ਏਕੜ ਵਿੱਚ ਫੈਲਿਆ Saif Ali Khan ਦਾ pataudi palace ਵੇਖਣ 'ਚ ਹੈ ਬੇਹੱਦ ਆਲੀਸ਼ਾਨ, ਕੀਮਤ ਹੈ 800 ਕਰੋੜ ਤੋਂ ਵੀ ਜ਼ਿਆਦਾ
ਸੈਫ ਅਲੀ ਖ਼ਾਨ ਆਪਣੀ ਪਤਨੀ ਕਰੀਨਾ ਕਪੂਰ ਖ਼ਾਨ ਨਾਲ ਅਕਸਰ ਹੀ ਹਰਿਆਣਾ ਦੇ ਪਟੌਦੀ ਪੈਲੇਸ ਜਾਂਦੇ ਹਨ।
Download ABP Live App and Watch All Latest Videos
View In Appਇਹ ਮਹਿਲ 10 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਡੇਢ ਸੌ ਤੋਂ ਵੀ ਵੱਧ ਕਮਰੇ ਹਨ।
ਇਸ ਮਹਿਲ ਦਾ ਅੰਦਰੂਨੀ ਹਿੱਸਾ ਵੀ ਬਹੁਤ ਆਲੀਸ਼ਾਨ ਢੰਗ ਨਾਲ ਤਿਆਰ ਕੀਤਾ ਗਿਆ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ ਇਸ ਮਹੱਲ ਦੀ ਕੀਮਤ 800 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਹਾਲਾਂਕਿ, ਪਟੌਦੀ ਪਰਿਵਾਰ ਕੋਲ ਵੀ ਜਾਇਦਾਦ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕੋਲ 2700 ਕਰੋੜ ਤੋਂ ਵੀ ਵੱਧ ਦੀ ਜਾਇਦਾਦ ਹੈ।
ਸੈਫ ਦੇ ਪਿਤਾ ਮਨਸੂਰ ਅਲੀ ਖ਼ਾਨ ਪਟੌਦੀ ਦੀ ਮੌਤ ਤੋਂ ਬਾਅਦ ਮਹਿਲ ਨੀਮਰਾਨਾ ਹੋਟਲਜ਼ ਨੂੰ ਦਿੱਤਾ ਗਿਆ ਸੀ, ਜਿਸ ਨੇ ਇਸਨੂੰ 2014 ਤੱਕ ਲਗਜ਼ਰੀ ਜਾਇਦਾਦ ਵਜੋਂ ਚਲਾਇਆ ਸੀ।
ਟਾਈਗਰ ਪਟੌਦੀ ਦੀ ਮੌਤ ਤੋਂ ਬਾਅਦ ਸੈਫ ਦੀ ਮਾਂ ਸ਼ਰਮੀਲਾ ਇਸ ਦੀ ਦੇਖਭਾਲ ਕਰਦੀ ਸੀ। ਪਰ ਹੁਣ ਉਸਦਾ ਬੇਟਾ ਸੈਫ ਅਲੀ ਖ਼ਾਨ ਇਸ ਦਾ ਮਾਲਿਕ ਹੈ।
ਇਸ ਘਰ ਦਾ ਅੰਦਰੂਨੀ ਹਿੱਸਾ ਕਾਫ਼ੀ ਸ਼ਾਨਦਾਰ ਹਨ। ਲੋਕ ਇਸ ਮਹਿਲ ਦੀ ਇੱਕ ਝਲਕ ਦੇਖਣ ਲਈ ਬੇਚੈਨ ਹਨ।
ਸੈਫ ਦਾ ਪਰਿਵਾਰ ਅਕਸਰ ਇੱਥੇ ਆਉਂਦਾ ਹੈ।
ਆਪਣੇ ਪਿਤਾ ਮਨਸੂਰ ਅਲੀ ਖ਼ਾਨ ਦੀ ਮੌਤ ਤੋਂ ਬਾਅਦ ਸੈਫ ਨੂੰ ਪਟੌਦੀ ਦਾ ਨਵਾਬ ਐਲਾਨਿਆ ਗਿਆ।