Samantha Ruth: ਨਿਊਯਾਰਕ 'ਚ ਸਾਮੰਥਾ ਰੂਥ ਨੇ ਦਿਖਾਇਆ ਦੇਸੀ ਅਵਤਾਰ, ਬਲੈਕ ਸਾੜੀ 'ਚ ਦਿਖੀ ਗਲੈਮਰਸ
ਹਾਲ ਹੀ 'ਚ ਸਮਾੰਥਾ ਨੇ ਨਿਊਯਾਰਕ 'ਚ 41ਵੇਂ ਸੁਤੰਤਰਤਾ ਦਿਵਸ ਪਰੇਡ 'ਚ ਸ਼ਿਰਕਤ ਕੀਤੀ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਨੇ ਸੁਰਖੀਆਂ ਬਟੋਰੀਆਂ।
Download ABP Live App and Watch All Latest Videos
View In Appਇਸ ਦੌਰਾਨ ਉਹ ਇੱਕ ਭਾਰਤੀ ਪਹਿਰਾਵੇ ਵਿੱਚ ਨਜ਼ਰ ਆਈ ਸੀ। ਇਸ ਦੌਰਾਨ ਉਸ ਨੇ ਕਾਲੇ ਰੰਗ ਦੀ ਸਾੜੀ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਦੀ ਇੰਡੀਆ ਡੇ ਪਰੇਡ 'ਚ ਸਮੰਥਾ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ ਸੀ, ਜਿੱਥੇ ਉਹ ਭਾਰਤੀ ਪਹਿਰਾਵੇ 'ਚ ਨਜ਼ਰ ਆਈ ਸੀ। ਸਮੰਥਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਰੇਡ ਦੀਆਂ ਕੁਝ ਵੀਡੀਓਜ਼ ਵੀ ਪੋਸਟ ਕੀਤੀਆਂ ਹਨ।
ਇਸ ਦੇ ਨਾਲ ਹੀ ਹੁਣ ਸਮੰਥਾ ਨੇ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਲੈਕ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ। ਇਸ ਸਾੜੀ ਵਿੱਚ ਬਹੁਤ ਹੀ ਬਾਰੀਕ ਕਢਾਈ ਕੀਤੀ ਗਈ ਹੈ।
ਅਭਿਨੇਤਰੀ ਕਾਲੇ ਰੰਗ ਦੀ ਸ਼ਿਮਰੀ ਸਾੜੀ ਪਾ ਕੇ ਨਿਊਯਾਰਕ ਵਿੱਚ ਤਬਾਹੀ ਮਚਾ ਰਹੀ ਹੈ। ਇਸ ਦੇ ਨਾਲ ਉਸ ਨੇ ਗੋਲਡਨ ਰੰਗ ਦਾ ਡਿਜ਼ਾਈਨਰ ਬਲਾਊਜ਼ ਪਾਇਆ ਹੋਇਆ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।
ਅਭਿਨੇਤਰੀ ਨੇ ਬਲੈਕ ਕਲਰ ਦੀ ਕਢਾਈ ਵਾਲੀ ਸਾੜ੍ਹੀ ਦੇ ਨਾਲ ਕੰਨਾਂ ਵਿੱਚ ਹੈਂਗਿੰਗ ਈਅਰਰਿੰਗਸ ਕੈਰੀ ਕੀਤਾ ਹਨ। ਅਦਾਕਾਰਾ ਨੇ ਘੱਟੋ-ਘੱਟ ਮੇਕਅੱਪ ਦੇ ਨਾਲ ਆਪਣੇ ਵਾਲ ਖੁੱਲ੍ਹੇ ਰੱਖੇ ਹਨ।
ਸਮੰਥਾ ਨੇ ਇਸ ਆਊਟਫਿਟ ਨਾਲ ਗਲੈਮਰਸ ਪੋਜ਼ ਵੀ ਦਿੱਤੇ ਹਨ। ਉਸ ਦੇ ਪ੍ਰਸ਼ੰਸਕ ਅਦਾਕਾਰਾ ਦੇ ਇਸ ਲੁੱਕ ਦੀ ਤਾਰੀਫ ਕਰ ਰਹੇ ਹਨ।
ਫੋਟੋ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇੱਕ ਤਸਵੀਰ 'ਚ ਉਸ ਨੇ ਡਰੈੱਸ ਦੇ ਨਾਲ ਸਨਗਲਾਸ ਵੀ ਕੈਰੀ ਕੀਤਾ ਹੈ।