Baba Siddique's Iftaar party: ਲੰਬੇ ਸਮੇਂ ਬਾਅਦ ਪਾਪਾਰਾਜ਼ੀ ਕੈਮਰੇ 'ਚ ਕੈਦ ਹੋਏ ਸ਼ਾਹਰੁਖ ਖ਼ਾਨ, ਇਫਤਾਰ ਪਾਰਟੀ 'ਚ 'ਪਠਾਨ' ਦਾ ਅੰਦਾਜ਼
ਕਾਫੀ ਸਮੇਂ ਤੋਂ ਪਾਪਾਰਾਜ਼ੀ ਦੇ ਕੈਮਰੇ ਸ਼ਾਹਰੁਖ ਖ਼ਾਨ ਦੀਆਂ ਤਸਵੀਰਾਂ ਖਿੱਚਣ ਲਈ ਬੇਤਾਬ ਸੀ ਪਰ ਬਾਲੀਵੁੱਡ ਦੇ ਬਾਦਸ਼ਾਹ ਉਨ੍ਹਾਂ ਦੀ ਮੌਜੂਦਗੀ ਦਾ ਮੌਕਾ ਨਹੀਂ ਦੇ ਰਹੇ ਸੀ।
Download ABP Live App and Watch All Latest Videos
View In Appਪਰ ਇਸ ਪਾਕ ਮਹੀਨੇ 'ਚ ਇਫਤਾਰ ਪਾਰਟੀ ਦੌਰਾਨ ਪਾਪਰਾਜ਼ੀ ਦੀ ਉਹ ਇੱਛਾ ਵੀ ਪੂਰੀ ਹੋ ਗਈ। ਸ਼ਾਹਰੁਖ ਨੂੰ ਦੇਖਿਆ ਗਿਆ ਅਤੇ ਤਸਵੀਰਾਂ ਵੀ ਕੈਮਰਿਆਂ 'ਚ ਕੈਦ ਹੋ ਗਈਆਂ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸ਼ਾਹਰੁਖ ਖ਼ਾਨ ਪਹੁੰਚੇ।
ਬਲੈਕ ਪਠਾਨੀ ਕੁੜਤੇ ਵਿੱਚ ਪਠਾਨ ਦਾ ਸਟਾਈਲ ਧਮਾਕੇਦਾਰ ਸੀ। ਸ਼ਾਹਰੁਖ ਖ਼ਾਨ ਦੇ ਨਜ਼ਰ ਆਉਂਦੇ ਹੀ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਦੀ ਹੋੜ ਸ਼ੁਰੂ ਹੋ ਗਈ।
ਦੱਸ ਦਈਏ ਕਿ ਜਲਦ ਹੀ ਸ਼ਾਹਰੁਖ ਖ਼ਾਨ 'ਪਠਾਨ' ਨਾਂ ਦੀ ਫਿਲਮ 'ਚ ਨਜ਼ਰ ਆਉਣ ਵਾਲੇ ਹਨ, ਇਸ ਲਈ ਉਨ੍ਹਾਂ ਦਾ ਲੁੱਕ ਵੀ ਕੁਝ ਅਜਿਹਾ ਹੀ ਲੱਗ ਰਿਹਾ ਸੀ।
ਇਸ ਦੇ ਨਾਲ ਹੀ ਇਸ ਪਾਰਟੀ 'ਚ ਸ਼ਾਹਰੁਖ ਖ਼ਾਨ ਤੋਂ ਪਹਿਲਾਂ ਸਲਮਾਨ ਖ਼ਾਨ ਵੀ ਨਜ਼ਰ ਆਏ।
ਸਲਮਾਨ ਖ਼ਾਨ ਹਰ ਸਾਲ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਨਜ਼ਰ ਆਉਂਦੇ ਹਨ।