Shilpa Shetty Birthday: ਟ੍ਰੈਡੀਸ਼ਨਲ ਰੂਪ 'ਚ ਸ਼ਿਲਪਾ ਸ਼ੈੱਟੀ ਹਰ ਵਾਰ ਫ਼ੈਨਜ ਨੂੰ ਬਣਾ ਲੈਂਦੀ ਦੀਵਾਨਾ, ਦੇਖੋ ਅਭਿਨੇਤਰੀ ਦਾ ਵੱਖਰਾ ਅੰਦਾਜ਼
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੀ ਹੈ। ਸ਼ਿਲਪਾ ਸ਼ੈੱਟੀ ਆਪਣੀ ਅਦਾਕਾਰੀ ਨਾਲ ਅੱਜ ਦੀ ਅਦਾਕਾਰਾ ਨੂੰ ਸਖ਼ਤ ਟੱਕਰ ਦਿੰਦੀ ਹੈ। ਸ਼ਿਲਪਾ ਦਾ ਡ੍ਰੈਸਿੰਗ ਸਟਾਈਲ ਫ਼ੈਨਜ ਨੂੰ ਕਾਫੀ ਪਸੰਦ ਆ ਰਿਹਾ ਹੈ। ਉਹ ਸ਼ਿਲਪਾ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਹਨ।
Download ABP Live App and Watch All Latest Videos
View In Appਸ਼ਿਲਪਾ ਵੈਸਟਰਨ ਨਾਲ ਟ੍ਰੇਡਿਸ਼ਨਲ ਅਵਤਾਰ ਨਾਲ ਫ਼ੈਨਜ ਨੂੰ ਦੀਵਾਨਾ ਬਣਾ ਲੈਂਦੀ ਹੈ। ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਜੋ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦੇ ਹਨ। ਅੱਜ ਸ਼ਿਲਪਾ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਟ੍ਰੈਡੀਸ਼ਨਲਰ ਲੁੱਕ ਬਾਰੇ ਦੱਸਦੇ ਹਾਂ, ਜਿਸ ਨੂੰ ਦੇਖ ਕੇ ਇਕ ਵਾਰ ਫਿਰ ਤੁਹਾਨੂੰ ਉਸ ਨਾਲ ਪਿਆਰ ਹੋ ਜਾਵੇਗਾ।
ਸਾੜ੍ਹੀ ਹੋਵੇ ਜਾਂ ਲਹਿੰਗਾ, ਸ਼ਿਲਪਾ ਹਰ ਵਾਰ ਅਲੱਗ ਤਰ੍ਹਾਂ ਦੇ ਸਟਾਈਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿਸ ਕਾਰਨ ਉਹ ਹਮੇਸ਼ਾ ਫੈਨਜ਼ 'ਚ ਛਾਈ ਰਹਿੰਦੀ ਹੈ। ਇਸ ਜਾਮਨੀ ਲਹਿੰਗੇ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਸ਼ਿਲਪਾ ਪੀਲੇ ਰੰਗ ਦੇ ਲਹਿੰਗੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸਿੰਪਲ ਲੁੱਕ 'ਚ ਉਸ ਦੀ ਸਾਦਗੀ ਝਲਕਦੀ ਹੈ।
ਸੀਕਵੈਂਸ ਦੀਆਂ ਸਾੜੀਆਂ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹਨ। ਸ਼ਿਲਪਾ ਨੇ ਵੀ ਇਸ ਸਾੜੀ ਨੂੰ ਵੱਖਰੇ ਤਰੀਕੇ ਨਾਲ ਕੈਰੀ ਕੀਤਾ ਹੈ। ਉਸ ਨੇ ਬਲਾਊਜ਼ ਨਾਲ ਐਕਸਪੇਰੀਮੈਂਟ ਕੀਤਾ ਹੈ।
ਸ਼ਿਲਪਾ ਨੂੰ ਬੋਹੋ ਲੁੱਕ ਪਸੰਦ ਹੈ। ਉਸਨੇ ਇੱਕ ਟ੍ਰੇਡਿਸ਼ਨਲ ਅਵਤਾਰ ਨਾਲ ਇੱਕ ਬੋਹੋ ਲੁੱਕ ਵੀ ਅਪਣਾਇਆ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।