Holi 2022: ਹੋਲੀ ਦਾ ਤਿਉਹਾਰ ਇਨ੍ਹਾਂ ਫਿਲਮਾਂ 'ਚ ਬਣਿਆ ਟਰਨਿੰਗ ਪੁਆਇੰਟ, ਜਦੋਂ ਇੱਕ ਸੀਨ ਬਾਅਦ ਬਦਲ ਗਈ ਪੂਰੀ ਕਹਾਣੀ
Holi 2022: ਰੰਗਾਂ ਦਾ ਤਿਉਹਾਰ ਕਹੇ ਜਾਣ ਵਾਲੇ ਹੋਲੀ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਰੰਗਾਂ ਦੇ ਇਸ ਤਿਉਹਾਰ ਵਿੱਚ ਮਾਹੌਲ ਵੀ ਕਾਫੀ ਰੰਗੀਨ ਹੋ ਜਾਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਤਿਉਹਾਰ ਨੂੰ ਮਨਾਉਣ ਦਾ ਆਪਣਾ ਹੀ ਵੱਖਰਾ ਮਜ਼ਾ ਹੈ। ਅਜਿਹੇ 'ਚ ਜੇਕਰ ਬਾਲੀਵੁੱਡ ਗੀਤਾਂ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਹੋਲੀ ਹੋਰ ਵੀ ਅਧੂਰੀ ਲੱਗਦੀ ਹੈ।
Download ABP Live App and Watch All Latest Videos
View In Appਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਦੇਖਿਆ ਗਿਆ ਹੈ ਕਿ ਹੋਲੀ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਪਰ ਕਈ ਫਿਲਮਾਂ ਵਿੱਚ ਇਹ ਵੀ ਦੇਖਿਆ ਗਿਆ ਕਿ ਹੋਲੀ ਦੇ ਤਿਉਹਾਰ ਤੇ ਇਸ ਦੀ ਧੂਮ-ਧਾਮ ਤੋਂ ਬਾਅਦ ਫਿਲਮਾਂ 'ਚ ਅਚਾਨਕ ਇੱਕ ਨਵਾਂ ਮੋੜ ਆਉਂਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਹੋਲੀ ਦੀਆਂ ਅਜਿਹੀਆਂ ਫਿਲਮਾਂ ਬਾਰੇ ਜਿਨ੍ਹਾਂ 'ਚ ਹੋਲੀ ਰਹੀ ਇੱਕ ਟਰਨਿੰਗ ਪੁਆਇੰਟ।
ਸ਼ੋਲੇ-1975 ਦੀ ਫਿਲਮ ਸ਼ੋਲੇ ਵਿੱਚ ਹੋਲੀ ਦੇ ਦਿਨ ਦਿਲ ਖਿਲ ਜਾਤੇ ਹੈਂ ਗੀਤ ਵਿੱਚ ਹੇਮਾ ਮਾਲਿਨੀ ਤੇ ਧਰਮਿੰਦਰ ਵਿਚਕਾਰ ਤਕਰਾਰ ਵਾਲਾ ਰੋਮਾਂਸ ਦੇਖਣ ਨੂੰ ਮਿਲਿਆ। ਇਹ ਗੀਤ ਵੀ ਫਿਲਮ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ ਕਿਉਂਕਿ ਇਸ ਗੀਤ ਦੇ ਅੰਤ 'ਚ ਗੱਬਰ ਸਿੰਘ ਪਿੰਡ ਵਾਲਿਆਂ 'ਤੇ ਹਮਲਾ ਕਰਕੇ ਜੈ-ਵੀਰੂ ਨੂੰ ਬੰਦੀ ਬਣਾ ਲੈਂਦਾ ਹੈ। ਇਸ ਦੇ ਨਾਲ ਹੀ ਫਿਲਮ 'ਚ ਨਵਾਂ ਮੋੜ ਆਉਂਦਾ ਹੈ।
ਸਿਲਸਿਲਾ- ਅਮਿਤਾਭ ਬੱਚਨ ਤੇ ਰੇਖਾ ਦੀ ਫਿਲਮ ਸਿਲਸਿਲਾ ਦਾ ਗੀਤ ਰੰਗ ਬਰਸੇ ਭਿਗੇ ਚੁਨਰ ਵਾਲੀ ਹੋਲੀ ਦੇ ਮਜ਼ੇ ਨੂੰ ਹੋਰ ਵੀ ਦੁੱਗਣਾ ਕਰ ਦਿੰਦਾ ਹੈ। ਇਸ ਗੀਤ 'ਚ ਰੇਖਾ ਤੇ ਅਮਿਤਾਭ ਬੱਚਨ ਨੂੰ ਹੋਲੀ ਖੇਡਦੇ ਦਿਖਾਇਆ ਗਿਆ ਹੈ ਪਰ ਗੀਤ ਤੋਂ ਬਾਅਦ ਟਵਿਸਟ ਉਦੋਂ ਆਇਆ ਜਦੋਂ ਨਸ਼ੇ 'ਚ ਧੁੱਤ ਅਮਿਤਾਭ ਤੇ ਰੇਖਾ ਇੱਕ-ਦੂਜੇ ਦੇ ਕਰੀਬ ਆ ਜਾਂਦੇ ਹਨ। ਅਜਿਹੇ 'ਚ ਇਕ ਵਾਰ ਫਿਰ ਦੋਵਾਂ ਦਾ ਅਤੀਤ ਸਭ ਦੇ ਸਾਹਮਣੇ ਆ ਜਾਂਦਾ ਹੈ।
ਡਰ- ਅੱਜ ਵੀ ਲੋਕ ਜੂਹੀ ਚਾਵਲਾ, ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਦੀ ਫਿਲਮ ਡਰ ਦਾ ਗੀਤ ਅੰਗ ਸੇ ਅੰਗ ਲਗਾਨਾ ਸੁਣਨਾ ਪਸੰਦ ਕਰਦੇ ਹਨ। ਇਸ ਗੀਤ 'ਚ ਸੰਨੀ ਦਿਓਲ ਤੇ ਜੂਹੀ ਚਾਵਲਾ ਸਮੇਤ ਸਾਰੇ ਹੋਲੀ ਖੇਡਦੇ ਹਨ। ਇਸ ਦੇ ਨਾਲ ਹੀ ਗੀਤ ਦੇ ਅੰਤ 'ਚ ਸ਼ਾਹਰੁਖ ਖ਼ਾਨ ਦੀ ਐਂਟਰੀ ਹੁੰਦੀ ਹੈ। ਸ਼ਾਹਰੁਖ ਆਪਣੇ ਚਿਹਰੇ 'ਤੇ ਰੰਗ ਲਗਾ ਕੇ ਜੂਹੀ ਨੂੰ ਗੁਲਾਲ ਲਗਾਉਣ ਲਈ ਐਂਟਰੀ ਕਰਦਾ ਹੈ। ਇੱਥੋਂ ਹੀ ਫਿਲਮ ਦੀ ਕਹਾਣੀ ਵਿੱਚ ਨਵਾਂ ਮੋੜ ਆਉਂਦਾ ਹੈ।
ਬਾਗਬਾਨ- ਅਮਿਤਾਭ ਬੱਚਨ ਤੇ ਹੇਮਾ ਮਾਲਿਨੀ ਦੀ ਫਿਲਮ ਬਾਗਬਾਨ ਦਾ ਗੀਤ ਹੋਲੀ ਖੇਲੇ ਰਘੁਵੀਰਾ ਹੋਲੀ ਦੇ ਤਿਉਹਾਰ ਨੂੰ ਚਾਰ ਚੰਨ ਲਗਾਉਂਦਾ ਹੈ ਪਰ ਇਸ ਗੀਤ ਤੋਂ ਬਾਅਦ ਫਿਲਮ 'ਚ ਇੱਕ ਵੱਖਰਾ ਟਵਿਸਟ ਦੇਖਣ ਨੂੰ ਮਿਲਦਾ ਹੈ।
ਵਕਤ- ਅਕਸ਼ੇ ਕੁਮਾਰ ਤੇ ਪ੍ਰਿਯੰਕਾ ਚੋਪੜਾ ਦੀ ਫਿਲਮ 'ਵਕਤ' ਦਾ ਗੀਤ ਲੈਟਸ ਪਲੇ ਹੋਲੀ ਅੱਜ ਵੀ ਹੋਲੀ ਦੇ ਪ੍ਰਸਿੱਧ ਗੀਤਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਫਿਲਮ ਵਿੱਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਇਸ ਗੀਤ ਦੇ ਅੰਤ ਵਿੱਚ ਪ੍ਰਿਯੰਕਾ ਚੋਪੜਾ ਦੀ ਗਰਭ ਅਵਸਥਾ ਦਾ ਖੁਲਾਸਾ ਹੁੰਦਾ ਹੈ। ਅਜਿਹੇ 'ਚ ਅਕਸ਼ੈ ਨੂੰ ਆਪਣੀ ਜ਼ਿੰਮੇਵਾਰੀ ਸਮਝਾਉਣ ਲਈ ਫਿਲਮ 'ਚ ਉਨ੍ਹਾਂ ਦੇ ਪਿਤਾ ਬਣੇ ਅਮਿਤਾਭ ਬੱਚਨ ਉਨ੍ਹਾਂ ਨੂੰ ਬੇਘਰ ਕਰ ਦਿੰਦੇ ਹਨ।
ਜੌਲੀ ਐਲਐਲਬੀ 2- ਅਕਸ਼ੇ ਕੁਮਾਰ ਦੀ ਫਿਲਮ ਜੌਲੀ ਐਲਐਲਬੀ 2 ਵਿੱਚ ਹੋਲੀ ਦਾ ਤਿਉਹਾਰ ਦਿਖਾਇਆ ਗਿਆ ਹੈ। ਇਸ ਦੌਰਾਨ ਫਿਲਮ ਦੀ ਕਹਾਣੀ 'ਚ ਜ਼ਬਰਦਸਤ ਟਵਿਸਟ ਆਉਂਦਾ ਹੈ। ਇਸ ਦੌਰਾਨ ਜੌਲੀ ਦੇ ਪਿਤਾ ਨੂੰ ਪਤਾ ਲੱਗਾ ਕਿ ਉਸ ਕੋਲ ਮਦਦ ਲਈ ਆਈ ਉਸ ਦਾ ਪੁੱਤਰ ਉਸ ਔਰਤ ਦੀ ਮਦਦ ਨਹੀਂ ਕਰ ਰਿਹਾ ਸਗੋਂ ਪੈਸੇ ਠੱਗ ਰਿਹਾ ਹੈ।
ਗੱਬਰ ਇਜ਼ ਬੈਕ- ਅਕਸ਼ੇ ਕੁਮਾਰ ਦੀ ਫਿਲਮ ਗੱਬਰ 'ਚ 'ਤੇਰੀ ਮੇਰੀ ਕਹਾਣੀ' 'ਚ ਹੋਲੀ ਦਾ ਤਿਉਹਾਰ ਦਿਖਾਇਆ ਗਿਆ ਹੈ। ਇਸ ਗੀਤ 'ਚ ਅਕਸ਼ੇ ਤੇ ਕਰੀਨਾ ਹੋਲੀ ਖੇਡਦੇ ਨਜ਼ਰ ਆ ਰਹੇ ਹਨ। ਕਰੀਨਾ ਗਰਭਵਤੀ ਹੈ। ਹਾਲਾਂਕਿ, ਗਾਣੇ ਵਿੱਚ ਅਚਾਨਕ ਘਰ ਢਹਿੰਦਾ ਦਿਖਾਇਆ ਗਿਆ ਹੈ, ਜਿਸ ਨਾਲ ਕਰੀਨਾ ਦੀ ਮੌਤ ਹੋ ਜਾਂਦੀ ਹੈ। ਹੋਲੀ ਦੇ ਸੀਨ ਤੋਂ ਬਾਅਦ ਫਿਲਮ 'ਚ ਕਈ ਟਵਿਸਟ ਦੇਖਣ ਨੂੰ ਮਿਲਦੇ ਹਨ।