ਪੇਸਟਲ ਕਲਰ ਦੇ ਫਲੋਰਲ ਲਹਿੰਗੇ 'ਚ ਬਲਾ ਦੀ ਖੂਬਸੂਰਤ ਲੱਗੀ ਸ਼ਰਧਾ ਕਪੂਰ, ਪੋਜ਼ਿਜ਼ ਨੇ ਫੈਨਜ਼ ਨੂੰ ਕੀਤਾ ਦੀਵਾਨਾ
ਰੋਹਨ ਸ਼੍ਰੇਸ਼ਠ (Rohan Shrestha) ਨੇ ਇੰਸਟਾਗ੍ਰਾਮ 'ਤੇ ਪੇਸਟਲ ਫਲੋਰਲ ਲਹਿੰਗੇ 'ਚ ਸ਼ਰਧਾ ਕਪੂਰ ਦੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਰਧਾ ਕਪੂਰ ਬਲਾ ਦੀ ਖੂਬਸੂਰਤ ਲੱਗ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੁੰਦੇ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In Appਸ਼ਰਧਾ ਕਪੂਰ ਹਮੇਸ਼ਾ ਆਪਣੇ ਐਥਨਿਕ ਇੰਸਪੀਰੇਸ਼ਨ ਨਾਲ ਫੈਨਜ਼ ਨੂੰ ਆਕਰਸ਼ਿਤ ਕਰਨ 'ਚ ਸਫਲ ਸਾਬਤ ਹੁੰਦੀ ਹੈ। ਇਸ ਵਾਰ ਫਿਰ ਸ਼ਰਧਾ ਨੇ ਆਪਣੇ ਫੋਟੋਸ਼ੂਟ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ ਕਿਉਂਕਿ ਉਹ ਪੇਸਟਲ ਫਲੋਰਲ ਲਹਿੰਗੇ 'ਚ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ।
ਰੋਹਨ ਸ਼੍ਰੇਸ਼ਠ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਰਧਾ ਗ੍ਰੀਨ ਹਾਊਸ 'ਚ ਕੱਚ ਦੇ ਛੋਟੇ ਜਿਹੇ ਘਰ ਦੇ ਅੰਦਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਆਪਣੀ ਲੁੱਕ ਨੂੰ ਪੂਰਾ ਕਰਨ ਲਈ ਸ਼ਰਧਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ ਜੋ ਕਿ ਫਰਨ ਨਾਲ ਸਜੇ ਹੋਏ ਹਨ। ਇਸ ਤੋਂ ਇਲਾਵਾ, ਉਸਨੇ ਵਨਰਾਜ ਜ਼ਵੇਰੀ ਦੇ Statement Floral Shaped Earings ਨੂੰ ਤਵੱਜੋ ਦਿੱਤੀ ਹੈ।
ਇਨ੍ਹਾਂ ਤਸਵੀਰਾਂ 'ਚ ਸ਼ਰਧਾ ਕਪੂਰ ਘੱਟ ਤੋਂ ਘੱਟ ਮੇਕਅਪ 'ਚ ਨਜ਼ਰ ਆ ਰਹੀ ਹੈ, ਜੋ ਉਸ ਦੀ ਲੁੱਕ 'ਚ ਹੋਰ ਵੀ ਖੂਬਸੂਰਤੀ ਵਧਾ ਰਹੀ ਹੈ। ਸ਼ਰਧਾ ਦੀਆਂ ਇਨ੍ਹਾਂ ਤਸਵੀਰਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ, ਕਿਉਂਕਿ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ।
ਸ਼ਰਧਾ ਕਪੂਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਜਿਹੇ 'ਚ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
ਸ਼ਰਧਾ ਕਪੂਰ ਦੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਉਸ ਨੂੰ ਜ਼ਿਆਦਾ ਮੇਕਅੱਪ ਕਰਨਾ ਪਸੰਦ ਨਹੀਂ। ਅਕਸਰ ਅਦਾਕਾਰ ਮਿਨੀਮਲ ਮੇਕਅੱਪ 'ਚ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੰਦੀ ਹੈ।