Shriya Saran: ਸ਼੍ਰਿਆ ਸਰਨ ਨੇ ਸਾੜੀ ਦੇ ਸਿਜ਼ਲਿੰਗ ਲੁੱਕ ਵਿੱਚ ਲੁੱਟੀ ਲਾਈਮਲਾਈਟ, ਮਨੀਸ਼ ਮਲਹੋਤਰਾ ਦਾ ਕੀਤਾ ਧੰਨਵਾਦ
ਸ਼੍ਰਿਆ ਸਰਨ ਸਿਲਵਰ ਸਕਰੀਨ 'ਤੇ ਸਾੜ੍ਹੀ ਦੇ ਗੈਟਅੱਪ ਵਿੱਚ ਖੂਬਸੂਰਤ ਦਿਖਦੀ ਹੈ ਪਰ ਇੱਥੇ ਉਹ ਰਵਾਇਤੀ ਦੇ ਨਾਲ ਆਧੁਨਿਕ ਦੇ ਸੁਮੇਲ 'ਚ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਸ਼੍ਰਿਆ ਸਰਨ ਦੀ ਇਸ ਸਾੜੀ ਨੂੰ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ।
ਅਦਾਕਾਰਾ ਨੇ ਆਪਣੀਆਂ ਤਸਵੀਰਾਂ 'ਚ ਮਨੀਸ਼ ਮਲਹੋਤਰਾ ਨੂੰ ਟੈਗ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਸ਼੍ਰਿਆ ਨੇ ਲਿਖਿਆ, 'ਮੈਂ ਇਸ ਸਾੜੀ 'ਚ ਰਾਜਕੁਮਾਰੀ ਵਾਂਗ ਮਹਿਸੂਸ ਕਰ ਰਹੀ ਹਾਂ। ਸ਼ਾਨਦਾਰ ਸਾੜੀ ਲਈ ਮਨੀਸ਼ਾ ਮਲਹੋਤਰਾ ਦਾ ਧੰਨਵਾਦ।
ਜੇਕਰ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਇਨ੍ਹੀਂ ਦਿਨੀਂ 'ਦ੍ਰਿਸ਼ਯਮ2' 'ਚ ਰੁੱਝੀ ਹੋਈ ਹੈ ਅਤੇ ਸਾੜ੍ਹੀ ਦੀਆਂ ਇਹ ਤਸਵੀਰਾਂ ਵੀ ਇਸੇ ਫਿਲਮ ਦੇ ਪ੍ਰਮੋਸ਼ਨ ਈਵੈਂਟ ਦੀਆਂ ਹਨ।
ਫਿਲਮ ਦੇ ਪਹਿਲੇ ਭਾਗ ਵਿੱਚ ਵੀ ਸ਼੍ਰਿਆ ਨੇ ਅਜੇ ਦੇਵਗਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ ਪਰਦੇ 'ਤੇ ਉਹ ਸਾਧਾਰਨ ਸਾੜ੍ਹੀ 'ਚ ਨਜ਼ਰ ਆ ਰਹੀ ਹੈ ਜਦਕਿ ਅਸਲ ਜ਼ਿੰਦਗੀ 'ਚ ਉਹ ਕਾਫੀ ਗਲੈਮਰਸ ਹੈ।
ਸ਼੍ਰੀਆ ਸਰਨ ਅਤੇ ਅਜੇ ਦੇਵਗਨ ਸਟਾਰਰ 'ਦ੍ਰਿਸ਼ਯਮ 2' 18 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ।