Shweta Tiwari: ਬਲੈਕ ਸਾੜ੍ਹੀ 'ਚ ਨਜ਼ਰ ਆਈ ਸ਼ਵੇਤਾ ਤਿਵਾਰੀ, ਦੇਖੋ ਖੂਬਸੂਰਤ ਫੋਟੋਆਂ
ਸ਼ਵੇਤਾ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਬਲੈਕ ਸਾੜੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋ, ਅਦਾਕਾਰਾ ਦੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ।
Download ABP Live App and Watch All Latest Videos
View In Appਸ਼ਵੇਤਾ ਤਿਵਾਰੀ ਦਾ ਖੂਬਸੂਰਤ ਅੰਦਾਜ਼ ਫਿਰ ਤੋਂ ਸੁਰਖੀਆਂ 'ਚ ਹੈ। ਉਸ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ।
ਅਦਾਕਾਰਾ ਨੇ ਬਲੈਕ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬਲੈਕ ਬਿਊਟੀ ਬਣ ਕੇ ਉਹ ਆਪਣੇ ਪ੍ਰਸ਼ੰਸਕਾਂ ਨੂੰ ਬੇਤਾਬ ਕਰ ਰਹੀ ਹੈ। ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਹਲਚਲ ਮਚਾ ਰਹੀਆਂ ਹਨ।
ਸ਼ਵੇਤਾ ਦਾ ਸਟਾਈਲ ਹਰ ਕਿਸੇ ਤੋਂ ਵੱਖਰਾ ਹੈ। ਕਾਲੀ ਸਾੜ੍ਹੀ ਨੇ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਫੋਟੋਆਂ 'ਤੇ ਟਿਕੀਆਂ ਹੋਈਆਂ ਹਨ। ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਫਿਟਨੈੱਸ ਲਈ ਵੀ ਜਾਣੀ ਜਾਂਦੀ ਹੈ।
ਸ਼ਵੇਤਾ ਤਿਵਾਰੀ ਨੇ ਹਰੇ ਅਤੇ ਚਿੱਟੇ ਰੰਗ ਦੇ ਨੈਕਪੀਸ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਉਹ ਆਪਣੇ ਦਿਲਕਸ਼ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ।
42 ਸਾਲ ਦੀ ਉਮਰ ਵਿੱਚ ਵੀ ਸ਼ਵੇਤਾ ਦਾ ਚਾਰਮ ਬਰਕਰਾਰ ਹੈ। ਯੂਜ਼ਰਸ ਫੋਟੋਆਂ 'ਤੇ ਲਾਈਕਸ ਅਤੇ ਕਮੈਂਟਸ ਕਰਦੇ ਨਜ਼ਰ ਆ ਰਹੇ ਹਨ। ਉਸਦਾ ਟਿੱਪਣੀ ਬਾਕਸ ਦਿਲ ਦੇ ਇਮੋਜੀ ਅਤੇ ਫਾਇਰ ਇਮੋਜੀਆਂ ਨਾਲ ਭਰਿਆ ਹੋਇਆ ਹੈ।
ਅਦਾਕਾਰਾ ਦੀ ਲੋਕਪ੍ਰਿਅਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਉਹ ਆਪਣੇ ਕਿਲਰ ਲੁੱਕ ਅਤੇ ਫਿਟਨੈੱਸ ਕਾਰਨ ਪ੍ਰਸ਼ੰਸਕਾਂ ਦੀ ਪਸੰਦ ਬਣ ਗਈ ਹੈ। ਇੰਸਟਾ 'ਤੇ ਉਸ ਨੂੰ 5 ਮਿਲੀਅਨ ਲੋਕ ਫਾਲੋ ਕਰਦੇ ਹਨ।