ਸਪਾਇਸ ਜੈਟ ਨੇ ਕੀਤਾ ਸੋਨੂੰ ਸੂਦ ਨੂੰ ਅਨੋਖੇ ਢੰਗ ਨਾਲ ਸਲਾਮ, ਵੇਖੋ ਤਸਵੀਰਾਂ
ਸੋਨੂ ਸੂਦ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਲੱਖਾਂ ਲੋਕਾਂ ਦੀ ਮਦਦ ਕੀਤੀ ਇਸ ਤੋਂ ਹਰ ਕੋਈ ਵਾਕਫ਼ ਹੈ। ਇਸ ਦੇ ਨਾਲ ਹੀ ਸੋਨੂੰ ਸੂਦ ਲੋਕਾਂ ਲਈ ਮਦਦ ਦਾ ਖ਼ੁਦਾ ਬਣ ਗਿਆ ਹੈ। ਕੋਈ ਵੀ ਮੁਸ਼ਕਿਲ ਹੋਣ 'ਤੇ ਲੋਕ ਹੁਣ ਸੋਨੂੰ ਸੂਦ ਨੂੰ ਯਾਦ ਕਰਦੇ ਹਨ।
Download ABP Live App and Watch All Latest Videos
View In Appਇਸ ਦੇ ਨਾਲ ਹੀ ਹੁਣ ਫਲਾਈਟ ਕੰਪਨੀ ਸਪਾਈਸ ਜੈੱਟ ਨੇ ਆਪਣੇ ਵਖਰੇ ਅੰਦਾਜ਼ ਨਾਲ ਐਕਟਰ ਸੋਨੂੰ ਸੂਦ ਨੂੰ ਸਨਮਾਨ ਦਿੱਤਾ ਹੈ। ਸੋਨੂੰ ਸੂਦ ਨੇ ਲੱਖਾਂ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਪਿਛਲੇ ਸਾਲ ਕੋਰੋਨਾ ਮਹਾਮਾਰੀ ਵਿੱਚ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਮੁਫਤ ਵਿੱਚ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਸੀ। ਜਿਸ ਕਰਕੇ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਨੂੰ ਸ਼ਲਾਘਾ ਹਾਸਲ ਹੋਈ।
ਹੁਣ ਇੱਕ ਘਰੇਲੂ ਏਅਰ ਲਾਈਨ ਨੇ ਸੋਨੂੰ ਸੂਦ ਨੂੰ ਉਨ੍ਹਾਂ ਦੇ ਕੰਮ ਲਈ ਸਲਮਾਨ ਕੀਤਾ ਹੈ। ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸ ਜੇਟ ਨੇ ਸੋਨੂੰ ਸੂਦ ਨੂੰ ਸਲਾਮ ਕਰਦੇ ਹੋਏ ਆਪਣੀ ਕੰਪਨੀ ਦੀ ਸਪਾਈਜੈੱਟ ਬੋਇੰਗ 737 'ਤੇ ਉਸ ਦੀ ਇੱਕ ਵੱਡੀ ਤਸਵੀਰ ਲਗਾਈ ਹੈ।
ਇਸ ਤਸਵੀਰ ਦੇ ਨਾਲ ਕੰਪਨੀ ਨੇ ਸੋਨੂੰ ਲਈ ਅੰਗਰੇਜ਼ੀ 'ਚ ਇੱਕ ਖਾਸ ਲਾਈਨ ਲਿਖੀ ਗਈ ਹੈ - 'A Salute to the Saviour Sonu Sood' ਯਾਨੀ ਮਸੀਹਾ ਸੋਨੂੰ ਸੂਦ ਨੂੰ ਇੱਕ ਸਲਾਮ।
ਜਦੋਂ ਏਬੀਪੀ ਨਿਊਜ਼ ਨੇ ਸੋਨੂੰ ਸੂਦ ਨਾਲ ਇਸ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਪਾਈਸ ਜੈੱਟ ਤੋਂ ਮਿਲੇ ਸਨਮਾਨ ਬਾਰੇ ਖੁਸ਼ੀ ਜ਼ਾਹਰ ਕੀਤੀ। ਗੱਲਬਾਤ ਕਰਦਿਆਂ ਸੋਨੂੰ ਨੇ ਕਿਹਾ, ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਨੇ ਮੈਨੂੰ ਯਾਦ ਦਿਵਾਇਆ ਕਿ ਜਦੋਂ ਮੈਂ ਪਹਿਲੀ ਵਾਰ ਮੁੰਬਈ ਆਇਆ ਸੀ, ਤਾਂ ਮੈਂ ਇੱਥੇ ਅਣ-ਰਿਜ਼ਰਵ ਟਿਕਟ ਰਾਹੀਂਂ ਆਇਆ ਸੀ ਅਤੇ ਹੁਣ ਇਸ ਨਾਲ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਇਹ ਨਹੀਂ ਦੱਸ ਸਕਦਾ ਕਿ ਮੈਂ ਕਿੰਨਾ ਚੰਗਾ ਮਹਿਸੂਸ ਕਰ ਰਿਹਾ ਹਾਂ।
ਉਨ੍ਹਾਂ ਨੇ ਅੱਗੇ ਕਿਹਾ, ਬਹੁਤ ਸਾਰੇ ਲੋਕਾਂ ਦੇ ਆਸ਼ੀਰਵਾਦ ਹਨ, ਖ਼ਾਸਕਰ ਉਨ੍ਹਾਂ ਦੇ ਜਿਨ੍ਹਾਂ ਨੂੰ ਮੈਂ ਲੌਕਡਾਊਨ ਦੌਰਾਨ ਮਿਲਿਆ ਸੀ। ਮੈਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸਦਕਾ ਇਹ ਸਾਰੇ ਮਾਣ ਹਾਸਲ ਕੀਤੇ ਹਨ।