SSR Death Anniversary: ਸੁਸ਼ਾਂਤ ਰਾਜਪੂਤ ਨੂੰ ਟੀਵੀ ਇੰਡਸਟਰੀ ਦੇ ਦੋਸਤਾਂ ਨੇ ਇੰਝ ਕੀਤਾ ਯਾਦ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਬਰਸੀ ਹੈ। ਪਿਛਲੇ ਸਾਲ 14 ਜੂਨ ਨੂੰ ਉਨ੍ਹਾਂ ਲਾਸ਼ ਲਟਕਦੀ ਮਿਲੀ ਸੀ। ਇੱਥੇ ਤਹਾਨੂੰ ਉਨ੍ਹਾਂ ਦੇ ਟੀਵੀ ਇੰਡਸਟਰੀ ਦੇ ਦੋਸਤਾਂ ਨੇ ਕਿਸ ਤਰ੍ਹਾਂ ਯਾਦ ਕੀਤਾ ਇਹ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਟੀਵੀ ਅਦਾਕਾਰ ਰਾਜ ਸਿੰਘ ਅਰੋੜਾ ਨੇ ਸੁਸ਼ਾਂਤ ਲਈ ਭਾਵੁਕ ਲੰਬੀ ਪੋਸਟ ਲਿਖੀ। ਉਨ੍ਹਾਂ ਸੁਸ਼ਾਂਤ ਦੇ ਨਵੇਂ ਘਰ ਹੋਈ ਪਾਰਟੀ ਨੂੰ ਯਾਦ ਕਰਦਿਆਂ ਲਿਖਿਆ, 'ਮੈਂ ਕੀ ਲਿਖਾਂ ਭਰਾ, ਤੂੰ ਹੀ ਬੋਲ ਦੇ। ਅਸੀਂ ਸਭ ਤੋਂ ਚੰਗੇ ਦੋਸਤ ਨਹੀਂ ਸੀ ਜੋ ਰੋਜ਼ ਫੋਨ 'ਤੇ ਗੱਲ ਕਰਦੇ ਸੀ, ਪਰ ਅਜਿਹੇ ਦੋਸਤ ਸੀ ਜੋ ਇਕ ਦੂਜੇ ਨੂੰ ਕਲਾਕਾਰ ਦੇ ਰੂਪ 'ਚ ਸਨਮਾਨ ਦਿੰਦੇ ਸਨ।
ਕਰਨਵੀਰ ਵੋਹਰਾ ਨੇ ਲਿਖਿਆ 'ਉਨ੍ਹਾਂ ਦੀ ਪਤਨੀ ਤੀਜਯ ਤੇ ਸੁਸ਼ਾਂਤ ਦੇ ਜਨਮਦਿਨ 'ਚ ਇਕ ਦਿਨ ਦਾ ਫਰਕ ਸੀ। ਮੈਨੂੰ ਯਾਦ ਹੈ ਅੰਕਿਤਾ ਲੋਖੰਡੇ ਨੇ ਸਾਨੂੰ ਉਨਾਂ ਦੇ ਜਨਮਦਿਨ 'ਤੇ ਬੁਲਾਇਆ ਤੇ ਅਸੀਂ ਇਕੱਠੇ ਜਨਮਦਿਨ ਮਨਾਉਣ ਦਾ ਫੈਸਲਾ ਕੀਤਾ ਸੀ। ਪਰ ਅਜਿਹਾ ਕਦੇ ਨਹੀਂ ਹੋਇਆ ਤੇ ਹੁਣ ਕਦੇ ਨਹੀਂ ਹੋਵੇਗਾ।'
ਟੀਵੀ ਅਦਾਕਾਰ ਮਹੇਸ਼ ਸੈਟੀ ਸੁਸ਼ਾਂਤ ਦਾ ਕਰੀਬੀ ਦੋਸਤ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਲਿਖਿਆ, 'ਬਹੁਤ ਸਾਰੀਆਂ ਚੀਜ਼ਾਂ ਦੇ ਜਵਾਬ ਛੁੱਟ ਗਏ ਤੇ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ।'
ਅਦਾਕਾਰਾ ਕ੍ਰਿਸਟਲ ਡਿਸੂਜਾ ਨੇ ਲਿਖਿਆ, '2008 'ਚ ਤੁਸੀਂ ਆਪਣਿਆਂ ਵਾਂਗ ਮੇਰੀ ਰੱਖਿਆ ਕੀਤੀ। ਕਾਸ਼ ਮੈਂ ਵੀ ਅਜਿਹਾ ਕਰ ਪਾਉਂਦੀ।'
ਰਸ਼ਿਮ ਦੇਸਾਈ ਨੇ ਸੁਸ਼ਾਂਤ ਰਾਜਪੂਤ ਦੇ ਦੇਹਾਂਤ 'ਤੇ ਲਿਖਿਆ, 'ਸੁਸ਼ ਇਹ ਠੀਕ ਨਹੀਂ ਕੀਤਾ। ਇਕ ਪ੍ਰਤਿਭਾਸ਼ਾਲੀ, ਮਿਹਨਤੀ ਵਿਅਕਤੀ ਤੇ ਪਿਆਰੇ ਮਿੱਤਰ। ਇਹ ਇਕ ਵਿਅਕਤੀਗਤ ਨੁਕਸਾਨ ਹੈ।'
ਬਿੱਗ ਬੌਸ ਫੇਮ ਵਿਕਾਸ ਗੁਪਤਾ ਨੇ ਪਵਿੱਤਰ ਰਿਸ਼ਤਾ ਦੇ ਸੈੱਟ ਤੋਂ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਇਹ ਇਕ ਸਮਾਂ ਸੀ ਜਦੋਂ ਮੈਂ ਲਾਪਰਵਾਹ, ਮਜ਼ੇਦਾਰ ਤੇ ਖੁਸ਼ਮਿਜਾਜ਼ ਸੁਸ਼ੂ ਨੂੰ ਦੇਖਿਆ ਸੀ। ਉਸਨੂੰ ਕਿਸੇ ਵੀ ਚੀਜ਼ ਦਾ ਫਿਕਰ ਨਹੀਂ ਸੀ।'