TV Couples Fell in Love on Sets: ਇਕੱਠੇ ਕੰਮ ਕਰਦੇ ਹੋਏ ਇਹ TV ਸਿਤਾਰੇ ਪੈ ਗਏ ਪਿਆਰ 'ਚ ਅਤੇ ਬਣ ਗਏ ਉਨ੍ਹਾਂ ਦੇ ਜੀਵਨ ਸਾਥੀ!
Gurmeet Choudhary-Debina Bonnerjee: ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂਅ ਅਦਾਕਾਰ ਗੁਰਮੀਤ ਚੌਧਰੀ ਅਤੇ ਅਦਾਕਾਰਾ ਦੇਬੀਨਾ ਬੋਨਰਜੀ ਦਾ ਆਉਂਦਾ ਹੈ। ਇਹ ਦੋਵੇਂ ਸਿਤਾਰੇ ਸੀਰੀਅਲ 'ਰਾਮਾਇਣ' 'ਚ ਇਕੱਠੇ ਨਜ਼ਰ ਆਏ ਸੀ। ਗੁਰਮੀਤ ਰਾਮ ਬਣਿਆ, ਦੇਬੀਨਾ ਸੀਤਾ ਬਣੀ। ਇੱਥੋਂ ਹੀ ਦੋਹਾਂ ਦੀ ਨੇੜਤਾ ਵਧੀ ਅਤੇ ਸਾਲ 2011 'ਚ ਦੋਹਾਂ ਨੇ ਵਿਆਹ ਕਰ ਲਿਆ।
Download ABP Live App and Watch All Latest Videos
View In AppRam Kapoor-Gautami Gadgil: ਇਸ ਸੂਚੀ ਵਿੱਚ ਅਗਲਾ ਨੰਬਰ ਮਸ਼ਹੂਰ ਟੀਵੀ ਸਟਾਰ ਰਾਮ ਕਪੂਰ ਅਤੇ ਅਦਾਕਾਰਾ ਗੌਤਮੀ ਕਪੂਰ ਦਾ ਆਉਂਦਾ ਹੈ। ਦੋਵੇਂ ਟੀਵੀ ਸੀਰੀਅਲ 'ਘਰ ਇਕ ਮੰਦਰ' 'ਚ ਇਕੱਠੇ ਨਜ਼ਰ ਆਏ ਸੀ। ਇੱਥੇ ਹੀ ਦੋਹਾਂ ਵਿਚਾਲੇ ਨੇੜਤਾ ਵਧੀ ਅਤੇ ਸਾਲ 2003 'ਚ ਦੋਹਾਂ ਨੇ ਵਿਆਹ ਕਰ ਲਿਆ।
Manav Gohil-Shweta Kawatra: ਟੀਵੀ ਸਟਾਰ ਮਾਨਵ ਗੋਹਿਲ ਅਤੇ ਸ਼ਵੇਤਾ ਕਵਾਤਰਾ ਵੀ ਟੀਵੀ ਸੀਰੀਅਲ 'ਕਹਾਨੀ ਘਰ ਘਰ ਕੀ' ਵਿੱਚ ਇਕੱਠੇ ਨਜ਼ਰ ਆਏ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਾਨਵ ਅਤੇ ਸ਼ਵੇਤਾ ਨੂੰ ਇੱਥੋਂ ਦੇ ਟੀਵੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਲ 2004 ਵਿੱਚ ਵਿਆਹ ਕਰ ਲਿਆ ਸੀ।
Mahesh Shetty-Anisha Kapur: ਅਭਿਨੇਤਾ ਮਹੇਸ਼ ਸ਼ੈੱਟੀ ਅਤੇ ਅਦਾਕਾਰਾ ਅਨੀਸ਼ਾ ਕਪੂਰ ਟੀਵੀ ਸੀਰੀਅਲ 'ਘਰ ਏਕ ਸਪਨਾ' 'ਚ ਇਕੱਠੇ ਨਜ਼ਰ ਆਏ ਸੀ। ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਾਲ 2011 ਵਿੱਚ ਵਿਆਹ ਕਰ ਲਿਆ ਸੀ।
Hiten Tejwani-Gauri Pradhan: ਟੀਵੀ ਐਕਟਰ ਹਿਤੇਨ ਤੇਜਵਾਨੀ ਅਤੇ ਗੌਰੀ ਪ੍ਰਧਾਨ ਵੀ ਸੀਰੀਅਲ 'ਕੁਟੰਬ' 'ਚ ਗੌਰੀ ਅਤੇ ਪ੍ਰਥਮ ਦੀ ਭੂਮਿਕਾ 'ਚ ਨਜ਼ਰ ਆਏ ਸੀ। ਇੱਥੋਂ ਹੀ ਦੋਹਾਂ ਵਿਚਾਲੇ ਨੇੜਤਾ ਵਧੀ ਅਤੇ ਸਾਲ 2004 'ਚ ਦੋਹਾਂ ਨੇ ਵਿਆਹ ਕਰ ਲਿਆ।