ਅਮੀਰੀ ਦੇ ਮਾਮਲੇ ‘ਚ ਮਥੁਰਾ ਦੀ MP ਹੇਮਾ ਮਾਲਿਨੀ ਪਾਉਂਦੀ ਕਈਆਂ ਨੂੰ ਮਾਤ, ਜਾਣੋ ਕਿੰਨੀ ਜਾਇਦਾਦ ਦੀ ਮਾਲਕਣ ਹੈ ਡਰੀਮ ਗਰਲ
ਉੱਤਰ ਪ੍ਰਦੇਸ਼ ‘ਚ ਸਾਲ 2022 ‘ਚ ਹੋਣ ਜਾ ਰਹੇ ਵਿਧਾਨ-ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਯੂ.ਪੀ. ਦੀਆਂ ਤਮਾਮ ਸਿਆਸੀ ਪਾਰਟੀਆਂ ਵੀ ਆਗਾਮੀ ਚੋਣਾਂ ਦੀ ਤਿਆਰੀ ‘ਚ ਪੂਰੇ ਜ਼ੋਰਸ਼ੋਰ ਦੇ ਨਾਲ ਜੁੱਟੀਆਂ ਹਨ। ਇਸ ਦਰਮਿਆਨ ਸੂਬੇ ਦੇ ਤਮਾਮ ਲੀਡਰਾਂ ਦੀ ਜਾਇਦਾਦ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ। ਇੱਥੇ ਚਰਚਾ ਕਰਾਂਗੇ ਹੇਮਾ ਮਾਲਿਨੀ ਦੀ ਚੱਲ ਅਚੱਲ ਜਾਇਦਾਦ ਬਾਰੇ।
Download ABP Live App and Watch All Latest Videos
View In Appਸਾਲ 2019 ਦੀਆਂ ਲੋਕ-ਸਭਾ ਚੋਣਾਂ ਦੌਰਾਨ ਦਿੱਤੇ ਗਏ ਐਫੀਡੇਵਿਟ ‘ਚ ਹੇਮਾ ਮਾਲਿਨੀ ਨੇ ਆਪਣੀ ਕੁੱਲ ਜਾਇਦਾਦ ਦਾ ਬਿਓਰਾ ਦਿੱਤਾ ਸੀ। ਇਸ ਦੇ ਮੁਤਾਬਕ ਅਦਾਕਾਰਾ ਤੇ ਸੰਸਦ ਮੈਂਬਰ ਹੇਮਾ ਮਾਲਿਨੀ ਕੋਲ 249 ਕਰੋੜ ਰੁਪਏ ਦੀ ਜਾਇਦਾਦ ਹੈ।
2019 ‘ਚ ਹੇਮਾ ਮਾਲਿਨੀ ਵੱਲੋਂ ਐਲਾਨੇ 249 ਕਰੋੜ ਰੁਪਏ ਦੀ ਜਾਇਦਾਦ ‘ਚੋਂ 114 ਕਰੋੜ ਦੀ ਜਾਇਦਾਦ ਹੇਮਾ ਮਾਲਿਨੀ ਦੇ ਨਾਂਅ ਹੈ ਜਦਕਿ ਉਨਾਂ ਦੇ ਪਤੀ ਧਰਮੇਂਦਰ ਦੇ ਨਾਂਅ 135 ਕਰੋੜ ਦੀ ਜਾਇਦਾਦ ਹੈ। ਹੇਮਾ ਨੇ ਲੋਕ-ਸਭਾ ਚੋਣਾਂ ਦੌਰਾਨ ਨੌਮੀਨੇਸ਼ਨ ਫ਼ਾਈਲ ਕਰਦੇ ਸਮੇਂ ਜਾਇਦਾਦ ਦਾ ਬਿਓਰਾ ਦਿੱਤਾ ਸੀ।
ਹੇਮਾ ਮਾਲਿਨੀ ਨੇ ਇਸ ਤੋਂ ਪਹਿਲਾਂ 2014 ‘ਚ ਲੋਕ-ਸਭਾ ਚੋਣਾਂ ਦੌਰਾਨ ਵੀ ਆਪਣੀ ਸੰਪੱਤੀ ਦਾ ਬਿਓਰਾ ਦਿੱਤਾ ਸੀ। ਇਸ ਦੇ ਮੁਤਾਬਕ ਉਸ ਸਮੇਂ ਉਨਾਂ ਦੀ ਪ੍ਰਾਪਰਟੀ 178 ਕਰੋੜ ਦੀ ਸੀ। ਇਸ ਹਿਸਾਬ ਨਾਲ 2014 ਤੋਂ 2019 ਦੇ ਵਿੱਚ ਯਾਨੀ ਪੰਜ ਸਾਲਾਂ ਦੇ ਦਰਮਿਆਨ ਹੇਮਾ ਮਾਲਿਨੀ ਤੇ ਉਨਾਂ ਦੇ ਪਤੀ ਧਰਮੇਂਦਰ ਦੀ ਕੁੱਲ ਜਾਇਦਾਦ ‘ਚ ਕਰੀਬ 71 ਕਰੋੜ ਰੁਪਏ ਦਾ ਇਜ਼ਾਫਾ ਹੋਇਆ ਸੀ।
ਹਲਫ਼ਨਾਮੇ ਮੁਤਾਬਕ ਹੇਮਾ ਕੋਲ 5.61 ਲੱਖ ਰੁਪਏ ਕੈਸ਼ ਹੈ। ਧਰਮੇਂਦਰ ਕੋਲ 32 ਹਜ਼ਾਰ 500 ਰੁਪਏ ਨਕਦੀ ਹੈ।
ਹੇਮਾ ਦੇ ਬੈਂਕ ਅਕਾਊਂਟ ‘ਚ ਕਰੀਬ ਡੇਢ ਕਰੋੜ ਰੁਪਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ 7 ਕਰੋੜ ਰੁਪਏ ਦੇ ਸ਼ੇਅਰ ਹਨ।
ਹੇਮਾ ਮਾਲਿਨੀ ਤੇ ਛੇ ਕਰੋੜ ਰੁਪਏ ਦਾ ਕਰਜ਼ ਵੀ ਹੈ। ਉਨਾਂ ਕੋਲ ਇਕ ਅਰਬ, ਇਕ ਕਰੋੜ, 11 ਲੱਖ, 95 ਹਜ਼ਾਰ, 700 ਰੁਪਏ ਦੀ ਖੁਦ ਦੀ ਜਾਇਦਾਦ ਵੀ ਹੈ। ਧਰਮੇਂਦਰ ਕੋਲ ਇਕ ਅਰਬ, 23 ਕਰੋੜ, 85 ਲੱਖ, 12 ਹਜ਼ਾਰ, 86 ਰੁਪਏ ਦੀ ਕੀਮਤ ਦੇ ਬੰਗਲੇ ਤੇ ਹੋਰ ਜਾਇਦਾਦ ਹੈ।
ਐਫੀਡੇਵਿਟ ਮੁਤਾਬਕ ਹੇਮਾ ਕੋਲ ਇਕ ਕਰੋੜ, ਇਕ ਲੱਖ, 7 ਹਜ਼ਾਰ, 962 ਰੁਪਏ ਦੀ ਕੀਮਤ ਦੀਆਂ ਕਾਰਾਂ ਹਨ। ਇਸ ਦੇ ਨਾਲ ਹੀ ਉਨਾਂ ਕੋਲ ਦੋ ਕਰੋੜ, 71 ਲੱਖ, 92 ਹਜ਼ਾਰ, 811 ਰੁਪਏ ਦੇ ਗਹਿਣੇ ਵੀ ਹਨ। ਹੇਮਾ ਕੋਲ 26.40 ਲੱਖ ਦੇ ਬੌਂਡ ਤੇ ਡਿਬੈਂਚਰ ਹਨ ਤੇ ਉਨਾਂ ਕੋਲ 41 ਲੱਖ ਰੁਪਏ ਦੀ ਹੋਰ ਜਾਇਦਾਦ ਵੀ ਹੈ।