Vivek Oberoi ਨੇ Mumbai police ਨਾਲ ਮਿਲ ਕੇ ਕੀਤੀ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ, ਵੰਡਿਆ ਅਨਾਜ
ਅਦਾਕਾਰੀ ਤੋਂ ਇਲਾਵਾ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਆਪਣੇ ਸਮਾਜਿਕ ਕਾਰਜਾਂ ਲਈ ਜਾਣਿਆ ਜਾਂਦਾ ਹੈ।
Download ABP Live App and Watch All Latest Videos
View In Appਹਾਲ ਹੀ ਵਿੱਚ ਉਹ ਮੁੰਬਈ ਪੁਲਿਸ ਤੇ ਇੱਕ ਐਨਜੀਓ ਵੱਲੋਂ ਕਰਵਾਏ ਸਮਾਗਮ ਵਿੱਚ ਪਹੁੰਚਿਆ ਤੇ ਇੱਥੇ ਉਸ ਨੇ ਲੋੜਵੰਦਾਂ ਨੂੰ ਅਨਾਜ ਵੰਡਿਆ।
ਮੁੰਬਈ ਦੇ ਜੁਹੂ ਥਾਣੇ ਦੇ ਕੰਪਲੈਕਸ ਵਿੱਚ ਉਸਨੂੰ ਗਰੀਬਾਂ ਤੇ ਲੋੜਵੰਦ ਲੋਕਾਂ ਵਿੱਚ ਅਨਾਜ ਵੰਡਣ ਲਈ ਸੱਦਾ ਦਿੱਤਾ ਗਿਆ, ਜੋ ਲੌਕਡਾਊਨ ਤੋਂ ਪ੍ਰੇਸ਼ਾਨ ਸੀ। ਉਹ ਇਸ ਮੌਕੇ ਖੁਸ਼ੀ ਨਾਲ ਇੱਥੇ ਪਹੁੰਚਿਆ।
ਵਿਵੇਕ ਓਬਰਾਏ ਨੇ ਆਪਣੇ ਹੱਥਾਂ ਨਾਲ ਜੁਹੂ ਥਾਣੇ ਵਿੱਚ ਇਕੱਠੇ ਹੋਏ ਲੋੜਵੰਦਾਂ ਨੂੰ ਦਾਲਾਂ, ਚਾਵਲ, ਆਟਾ, ਚੀਨੀ, ਚਾਹ ਪੱਤੀ, ਬਿਸਕੁਟ ਵਰਗੀਆਂ ਚੀਜ਼ਾਂ ਵੰਡੀਆਂ।
ਦੱਸ ਦੇਈਏ ਕਿ ਲੋੜਵੰਦਾਂ ਨੂੰ ਅਨਾਜ ਦੀ ਵੰਡ ਇੱਕ ਗੈਰ ਸਰਕਾਰੀ ਸੰਗਠਨ ਵਲੋਂ ਕੀਤੀ ਗਈ ਸੀ। ਮੁੰਬਈ ਦੇ ਜੁਹੂ ਥਾਣੇ ਵੱਲੋਂ ਖਾਣ ਪੀਣ ਦੀ ਵੰਡ ਲਈ ਥਾਂ ਦਿੱਤੀ ਗਈ ਸੀ।
ਇਸ ਦੌਰਾਨ ਵਿਵੇਕ ਓਬਰਾਏ ਨੇ ਵੀ ਲੋੜਵੰਦਾਂ ਤੋਂ ਉਨ੍ਹਾਂ ਦਾ ਹਾਲ-ਚਾਲ ਜਾਣਨ ਦੀ ਕੋਸ਼ਿਸ਼ ਕੀਤੀ।
ਇਸ ਵੰਡ ਤੋਂ ਬਾਅਦ ਵਿਵੇਕ ਓਬਰਾਏ ਨੇ ਇਹ ਕਹਿ ਕੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਸ ਸਬੰਧ ਵਿਚ ਕੁਝ ਵੀ ਕਹਿਣਾ ਪਸੰਦ ਨਹੀਂ ਕਰਨਗੇ।
ਇਸ ਦੇ ਨਾਲ ਹੀ ਜੁਹੂ ਥਾਣੇ ਦੇ ਅਧਿਕਾਰੀਆਂ ਨੇ ਵੀ ਇਸ ਬਾਰੇ ਕੋਈ ਗੱਲ ਨਹੀਂ ਕੀਤੀ।