ਉਹ ਅਦਾਕਾਰ ਜਿੰਨ੍ਹਾਂ 'ਤੇ ਪਤਨੀ ਤੇ ਗਰਲਫਰੈਂਡ ਨੂੰ ਕੁੱਟਣ ਦੇ ਲੱਗ ਚੁੱਕੇ ਇਲਜ਼ਾਮ, ਸਲਮਾਨ ਖਾਨ ਦਾ ਨਾਂਅ ਵੀ ਸ਼ਾਮਲ
ਅਦਾਕਾਰ ਕਰਨ ਮਿਹਰਾ ਦੀ ਅਦਾਕਾਰਾ ਵਾਈਫਰ ਨਿਸ਼ਾ ਰਾਵਲ ਨੇ ਉਨ੍ਹਾਂ ਤੇ ਘਰੇਲੂ ਹਿੰਸਾ ਤੇ ਐਕਸਟ੍ਰਾ ਮੈਰੀਟਲ ਅਫੇਅਰ ਸਮੇਤ ਕਈ ਗੰਭੀਰ ਇਲਜ਼ਾਮ ਲਾ ਦਿੱਤੇ ਹਨ। ਇਸ ਤੋਂ ਬਾਅਦ ਫ਼ਿਲਮੀ ਸਿਤਾਰਿਆਂ ਦੇ ਵਿਚ ਘਰੇਲੂ ਹਿੰਸਾ ਦਾ ਮੁੱਦਾ ਇਕ ਵਾਰ ਫਿਰ ਤੋਂ ਅੱਗੇ ਦੀ ਤਰ੍ਹਾਂ ਫੈਲ ਰਿਹਾ ਹੈ। ਅਜਿਹੇ 'ਚ ਅਸੀਂ ਤਹਾਨੂੰ ਉਨ੍ਹਾਂ ਸੈਲੇਬਸ ਬਾਰੇ ਦੱਸਣ ਜਾ ਰਹੇ ਹਨ। ਜਿਨ੍ਹਾਂ 'ਤੇ ਉਨ੍ਹਾਂ ਦੀ ਪਤਨੀ ਜਾਂ ਫਿਰ ਗਰਲਫਰੈਂਡ ਨੇ ਘਰੇਲੂ ਹਿੰਸਾ ਦੇ ਗੰਭੀਰ ਇਲਜ਼ਾਮ ਲੱਗੇ ਹਨ।
Download ABP Live App and Watch All Latest Videos
View In Appਸਲਮਾਨ ਖਾਨ-ਲਿਸਟ 'ਚ ਪਹਿਲਾ ਨਾਂਅ ਹੈ ਸੁਪਰਸਟਾਰ ਸਲਮਾਨ ਖਾਨ ਦਾ। ਸਲਮਾਨ ਖਾਨ ਤੇ ਐਸ਼ਵਰਿਆ ਰਾਏ ਤੋਂ ਜ਼ਿਆਦਾ ਸ਼ਾਇਦ ਹੀ ਕਿਸੇ ਦੂਜੇ ਸਟਾਰ ਦੇ ਇਸ਼ਕ ਦੇ ਚਰਚੇ ਤੁਸੀਂ ਸੁਣੇ ਹੋਣ। ਅਜਿਹੇ 'ਚ ਖੁਦ ਇਕ ਇੰਟਰਵਿਊ ਦੌਰਾਨ ਐਸ਼ਵਰਿਆ ਨੇ ਦੱਸਿਆ ਸੀ ਕਿ ਸਲਮਾਨ ਕਿਸ ਤਰ੍ਹਾਂ ਉਨ੍ਹਾਂ 'ਤੇ ਹੱਥ ਚੁੱਕਦੇ ਸਨ। ਐਸ਼ਵਰਿਆ ਦੇ ਨਾਲ-ਨਾਲ ਸੰਗੀਤਾ ਬਿਜਲਾਨੀ ਤੇ ਸੋਮੀ ਅਲੀ ਵੀ ਸਲਮਾਨ ਖਾਨ ਦੇ ਗੁੱਸੇ ਦੇ ਕਿੱਸੇ ਤੋਂ ਸਾਰਿਆਂ ਨੂੰ ਰੂ ਬ ਰੂ ਕਰਾ ਚੁੱਕੀ ਹੈ।
ਓਮਪੁਰੀ 'ਤੇ ਵੀ ਉਨ੍ਹਾਂ ਦੀ ਦੂਜੀ ਪਤਨੀ ਨੰਦਿਤਾ ਪੁਰੀ ਨੇ ਘਰੇਲੂ ਹਿੰਸਾ ਦੇ ਇਲਜ਼ਾਮ ਮੜੇ ਸਨ। ਓਮਪੁਰੀ ਨੇ ਦੋ ਵਿਆਹ ਕੀਤੇ ਸਨ। 1991 'ਚ ਉਨ੍ਹਾਂ ਅੰਨੂ ਕਪੂਰ ਦੀ ਭੈਣ ਸੀਮਾ ਕਪੂਰ ਨਾਲ ਵਿਆਹ ਕੀਤਾ ਪਰ ਇਹ ਵਿਆਹ 8 ਮਹੀਨੇ ਵੀ ਨਹੀਂ ਚੱਲਿਆ। 1993 'ਚ ਓਮਪੁਰੀ ਨੇ ਜਰਨਲਿਸਟ ਨੰਦਿਤਾ ਪੁਰੀ ਨਾਲ ਵਿਆਹ ਕੀਤਾ। ਨੰਦਿਤਾ ਪੁਰੀ ਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ ਇਸ਼ਾਨ ਪੁਰੀ। ਕਰੀਬ 20 ਸਾਲ ਤਕ ਦੋਵਾਂ ਦਾ ਵਿਆਹ ਸਹੀ ਚੱਲਿਆ ਪਰ 2013 'ਚ ਨੰਦਿਤਾ ਪੁਰੀ ਤੋਂ ਵੀ ਉਹ ਵੱਖ ਹੋ ਗਏ। ਉਨ੍ਹਾਂ ਦੀ ਪਤਨੀ ਨੰਦਿਤਾ ਨੇ ਓਮ ਪੁਰੀ ਤੇ ਇਕ ਕਿਤਾਬ ਲਿਖੀ ਸੀ। ਜਿਸ 'ਚ ਉਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਲੈਕੇ ਕਈ ਖੁਲਾਸੇ ਕੀਤੇ ਸਨ। ਉਸ ਦੌਰਾਨ ਨੰਦਿਤਾ ਨੇ ਓਮਪੁਰੀ ਤੇ ਡੌਮੈਸਟਿਕ ਵਾਇਲੈਂਸ ਦੇ ਇਲਜ਼ਾਮ ਵੀ ਲਾਏ ਸਨ। ਇਹ ਮਾਮਲਾ ਪੁਲਿਸ ਤਕ ਪਹੁੰਚਿਆ ਸੀ।
ਨਵਾਜ਼ੁਦੀਨ ਸਿਦੀਕੀ ਦੀ ਪਤਨੀ ਆਲਿਆ ਨੇ ਵੀ ਉਨ੍ਹਾਂ 'ਤੇ ਪਿਛਲੇ ਸਾਲ ਘਰੇਲੂ ਹਿਹੰਸਾ ਦੇ ਇਲਜ਼ਾਮ ਲਾਏ ਸਨ। ਗੰਭੀਰ ਇਲਜ਼ਾਮ ਲਾਉਂਦਿਆਂ ਆਲਿਆ ਸਿਦੀਕੀ ਨੇ ਉਨ੍ਹਾਂ ਨੂੰ ਤਲਾਕ ਦਾ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਕੁਝ ਸਮਾਂ ਪਹਿਲਾਂ ਖ਼ਬਰ ਸਾਹਮਣੇ ਆਈ ਸੀ ਕਿ ਆਲਿਆ ਨੇ ਇਸ ਰਿਸ਼ਤੇ ਨੂੰ ਇਕ ਹੋਰ ਮੌਕਾ ਦੇਣ ਦਾ ਮਨ ਬਣਾਇਆ।
ਸ਼ਾਲੀਨ ਭਨੋਟ ਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਦਲਜੀਤ ਕੌਰ ਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਾਏ ਸਨ। 2015 'ਚ ਇਹ ਜੋੜਾ ਵੱਖ ਹੋ ਗਿਆ ਸੀ। ਫਿਲਹਾਲ ਦਿਲਜੀਤ ਸਿੰਗਲ ਮਦਰ ਦੇ ਤੌਰ 'ਤੇ ਆਪਣੀ ਜ਼ਿੰਦਗੀ ਮਾਣ ਰਹੀ ਹੈ। ਦਲਜੀਤ ਬਿਗ ਬੌਸ 'ਚ ਵੀ ਦਿਖਾਈ ਦੇ ਚੁੱਕੀ ਹੈ।
70-80 ਦਹਾਕੇ ਦੀ ਮਸ਼ਹੂਰ ਅਦਾਕਾਰਾ ਜੀਨਤ ਅਮਾਨ ਤੇ ਸੰਜੇ ਖਾਨ ਦਾ ਅਫੇਅਰ ਜਿਸ ਸਮੇਂ ਚੱਲ ਰਿਹਾ ਸੀ ਉਸ ਸਮੇਂ ਸੰਜੇ ਦੇ ਤਿੰਨ ਬੱਚੇ ਸਨ। ਦੋਵਾਂ ਨੇ 1978 'ਚ ਜੈਸਲਮੇਰ 'ਚ ਵਿਆਹ ਕਰਵਾ ਲਿਆ। ਜੋ ਇਕ ਸਾਲ ਵੀ ਨਹੀਂ ਚੱਲ ਸਕਿਆ। ਅਦਾਕਾਰਾ ਨੇ ਸੰਜੇ 'ਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਆਪਣੀ ਪਹਿਲੀ ਪਤਨੀ ਸਾਹਮਣੇ ਉਨ੍ਹਾਂ 'ਤੇ ਹੱਥ ਚੁੱਕਿਆ। ਪਰ ਜੀਨਤ ਦੇ ਇਲਜ਼ਾਮ ਨੂੰ ਸੰਜੇ ਨੇ ਗਲਤ ਦੱਸਿਆ ਸੀ।
ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕੰਗਨਾ ਦਾ ਸਭ ਤੋਂ ਪਹਿਲਾ ਅਫੇਅਰ ਬਾਲੀਵੁੱਡ ਅਦਾਕਾਰ ਆਦਿਤਯ ਪੰਚੋਲੀ ਦੇ ਨਾਲ ਸੀ। ਆਦਿਤਯ ਕੰਗਨਾ ਤੋਂ ਉਮਰ 'ਚ 20 ਸਾਲ ਵੱਡੇ ਸਨ। ਦੋਵੇਂ ਕਈ ਸਾਲ ਲਿਵ ਇਨ 'ਚ ਵੀ ਰਹੇ। ਆਦਿਤਯ ਪਹਿਲਾਂ ਤੋਂ ਵਿਆਹੇ ਸਨ। ਉਨ੍ਹਾਂ ਦੀ ਪਤਨੀ ਅਦਾਕਾਰਾ ਜਰੀਨਾ ਵਹਾਬ ਹੈ। ਉਨ੍ਹਾਂ ਦੇ ਦੋ ਬੱਚੇ ਹਨ ਪਰ ਇਸ ਦੇ ਬਾਵਜੂਦ ਉਹ ਕੰਗਨਾ ਨਾਲ ਰਿਲੇਸ਼ਨਸ਼ਿਪ 'ਚ ਰਹੇ।
ਕੁਝ ਸਾਲਾਂ ਤਕ ਸਭ ਠੀਕ ਰਿਹਾ। ਪਰ ਫਿਰ ਇਨ੍ਹਾਂ ਦੇ ਵਿਚ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ। ਕੰਗਨਾ ਨੇ ਆਦਿਤਯ ਤੇ ਮਾਰਕੁੱਟ ਤੇ ਗਾਲੀ ਗਲੋਚ ਕਰਨ ਦੇ ਇਲਜ਼ਾਮ ਲਾਏ। ਲਿਵ ਇਨ 'ਚ ਘਰੇਲੂ ਹਿੰਸਾ ਦੇ ਇਲਜ਼ਾਮ ਲੱਗਣ ਤੋਂ ਬਾਅਦ ਦੋਵਾਂ ਨੇ ਰਿਸ਼ਤਾ ਤੋੜ ਲਿਆ। ਹਾਲਾਂਕਿ ਆਦਿਤਯ ਨੇ ਕੰਗਨਾ ਦੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
3 ਜੂਨ, 2013 ਨੂੰ ਜੁਹੂ ਸਥਿਤ ਆਪਣੇ ਹੀ ਘਰ 'ਚ ਪੱਖੇ ਨਾਲ ਲਟਕ ਕੇ ਜਿਆ ਖਾਨ ਨੇ ਜਾਨ ਦੇ ਦਿੱਤੀ ਸੀ। ਜਿਆ ਦੀ ਮੌਤ ਦੇ ਪਿੱਛੇ ਆਦਿੱਤਯ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਦਾ ਨਾਂਅ ਸਾਹਮਣੇ ਆਇਆ। ਜਿਆ ਨੇ ਵੀ ਆਪਣੇ ਸੁਸਾਇਡ ਨੋਟ 'ਚ ਸੂਰਜ ਪੰਚੋਲੀ ਨੂੰ ਲੈਕੇ ਕਈ ਖੁਲਾਸੇ ਕੀਤੇ ਸਨ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਵੀ ਸੂਰਜ ਪੰਚੋਲੀ ਤੇ ਜਿਆ ਨੂੰ ਖੁਦਕੁਸ਼ੀ ਲਈ ਉਕਸਾਉਣ ਤੇ ਮਾਰਕੁੱਟ ਦਾ ਇਲਜ਼ਾਮ ਲਾਇਆ ਸੀ।