Dabboo Ratnani calendar: ਸੰਨੀ ਲਿਓਨੀ ਤੇ ਅਮਿਤਾਭ ਸਣੇ ਇਨ੍ਹਾਂ ਸਿਤਾਰਿਆਂ ਨੇ ਕਰਾਇਆ ਫੋਟੋਸ਼ੂਟ, ਤਸਵੀਰਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ
ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਕੈਲੰਡਰ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ। ਬਹੁਤ ਜਲਦੀ ਹੀ ਸਾਲ 2021 ਦਾ ਕੈਲੰਡਰ ਆਉਣ ਵਾਲਾ ਹੈ। ਇਸ ਦੇ ਲਈ ਤਾਰਾ ਸੁਤਾਰੀਆ, ਸੰਨੀ ਲਿਓਨ, ਅਮਿਤਾਭ ਬੱਚਨ, ਵਿਦਿਆ ਬਾਲਨ ਸਣੇ ਕਈ ਸੈਲੇਬ੍ਰਿਟੀ ਨੇ ਸ਼ੂਟ ਕਰਵਾਇਆ ਹੈ। ਇੱਥੇ ਅਸੀਂ ਤੁਹਾਨੂੰ ਇਸ ਦੀ ਇਕ ਝਲਕ ਦਿਖਾ ਰਹੇ ਹਾਂ।
Download ABP Live App and Watch All Latest Videos
View In Appਅਭਿਨੇਤਰੀ ਸੰਨੀ ਲਿਓਨੀ ਵੀ ਡੱਬੂ ਰਤਨਨੀ ਦੇ ਕੈਲੰਡਰ 'ਚ ਨਜ਼ਰ ਆਉਣ ਵਾਲੀ ਹੈ। ਇਸ ਤਸਵੀਰ ਵਿਚ ਉਹ ਆਪਣੇ ਆਪ ਨੂੰ ਇੱਕ ਵੱਡੀ ਟੋਪੀ ਨਾਲ ਕਵਰ ਕਰ ਰਹੀ ਹੈ ਤੇ ਫੋਟੋ ਦੇ ਲਈ ਪੋਜ਼ ਦੇ ਰਹੀ ਹੈ।
ਬਾਲੀਵੁੱਡ ਅਭਿਨੇਤਰੀ ਤਾਰਾ ਸੁਤਾਰੀਆ ਪਹਿਲੀ ਵਾਰ ਡੱਬੂ ਰਤਨਾਨੀ ਦੇ ਕੈਲੰਡਰ 'ਚ ਨਜ਼ਰ ਆਵੇਗੀ।
ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਨੇ ਕੈਲੰਡਰ ਲਈ ਫੋਟੋਸ਼ੂਟ 'ਚ ਆਪਣਾ ਸਟਾਈਲਿਸ਼ ਅਵਤਾਰ ਦਿਖਾ ਕੇ ਸਾਰੇ ਸਟੀਰੀਓਟਾਈਪ ਨੂੰ ਤੋੜ ਦਿੱਤਾ ਹੈ।
ਅਭਿਨੇਤਾ ਵਰੁਣ ਧਵਨ ਨੇ ਵੀ ਘੈਂਟ ਪੋਜ਼ ਵਿੱਚ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਕਾਲੀ ਟੋਪੀ ਪਾਈ ਹੋਈ ਹੈ। ਉਹ ਇੱਕ ਰੇਲਵੇ ਟ੍ਰੈਕ 'ਤੇ ਖੜ੍ਹਾ ਹੈ।
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਡੱਬੂ ਰਤਨਾਨੀ ਦੇ ਕੈਲੰਡਰ ਲਈ ਫੋਟੋਸ਼ੂਟ ਵੀ ਕਰਵਾਇਆ ਹੈ।
ਅਭਿਸ਼ੇਕ ਬੱਚਨ ਨੇ ਵੀ ਕੈਲੰਡਰ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਤਸਵੀਰ ਵਿੱਚ ਉਹ ਕਲਾਸਿਕ ਅੰਦਾਜ਼ ਵਿੱਚ ਦਿਖਾਈ ਦੇ ਰਿਹਾ ਹੈ।