Mango Benefits: ਕੋਰੋਨਾ ਕਾਲ ’ਚ ਅੰਬ ਖਾਣ ਦੇ ਅਨੇਕਾਂ ਫ਼ਾਇਦੇ
Mango Benefits: ਗਰਮੀਆਂ ਦੇ ਮੌਸਮ ਦਾ ਤੋਹਫਾ, ਸਾਰੇ ਫਲਾਂ ਦਾ ਰਾਜਾ, ਸੁਆਦੀ ਤੇ ਖੁਸ਼ਬੂਦਾਰ ਅੰਬ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦਾ ਹੈ। ਇਹ ਅਜਿਹਾ ਫਲ ਹੈ, ਜਿਸ ਨੂੰ ਖਾ ਕੇ ਕਦੇ ਵੀ ਢਿੱਡ ਨਹੀਂ ਭਰਦਾ ਤੇ ਕੋਈ ਵੀ ਇਸ ਨੂੰ ਵੱਡੀ ਮਾਤਰਾ ਵਿਚ ਖਾਣ ਤੋਂ ਸੰਕੋਚ ਨਹੀਂ ਕਰਦਾ। ਬੱਚੇ, ਬੁੱਢੇ ਤੇ ਜਵਾਨ ਇਸ ਗਰਮੀ ਦੇ ਫਲ ਨੂੰ ਬਹੁਤ ਜੋਸ਼ ਨਾਲ ਵਰਤਦੇ ਹਨ।
Download ABP Live App and Watch All Latest Videos
View In Appਇਸ ਦੀ ਵਰਤੋਂ ਤੋਂ ਸਿਹਤ ਨੂੰ ਅਣਗਿਣਤ ਲਾਭ ਹੁੰਦੇ ਹਨ। ਮਾਹਿਰਾਂ ਅਨੁਸਾਰ ਅੰਬ ਵਿੱਚ ਬਹੁਤ ਸਾਰੇ ਵਿਟਾਮਿਨ ਤੇ ਖਣਿਜ ਪਾਏ ਜਾਂਦੇ ਹਨ, ਜੋ ਕੋਲਨ ਕੈਂਸਰ, ਦਿਲ ਦੀ ਬਿਮਾਰੀ ਤੋਂ ਬਚਾਉਂਦੇ ਹਨ ਤੇ ਪਾਚਨ ਪ੍ਰਣਾਲੀ, ਚਮੜੀ ਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।
ਗਰਭ ਅਵਸਥਾ ਵਿੱਚ ਲਾਹੇਵੰਦ - ਇਹ ਅੰਬ ਗਰਭਵਤੀ ਔਰਤਾਂ ਦੀ ਸਿਹਤ ਲਈ ਬਹੁਤ ਢੁਕਵਾਂ ਮੰਨਿਆ ਜਾਂਦਾ ਹੈ। ਡਾਕਟਰ ਵਿਟਾਮਿਨ ਤੇ ਆਇਰਨ ਦੀਆਂ ਗੋਲੀਆਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਨ, ਜਦੋਂ ਕਿ ਅੰਬ ਵੀ ਇਨ੍ਹਾਂ ਦਵਾਈਆਂ ਦੇ ਵਧੀਆ ਪੂਰਕ ਵਜੋਂ ਵਰਤੇ ਜਾ ਸਕਦੇ ਹਨ।
ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਸਕਦਾ ਹੈ - ਅੰਬ ਬਚਾਅ ਸ਼ਕਤੀ ਵਧਾਉਣ ਵਾਲੇ ਪੌਸ਼ਟਿਕ ਤੱਤਾਂ ਦਾ ਇੱਕ ਚੰਗਾ ਸਰੋਤ ਹੈ। 165 ਗ੍ਰਾਮ ਅੰਬ ਅਰਥਾਤ ਇਕ ਕੱਪ ਤੁਹਾਡੇ ਰੋਜ਼ਾਨਾ ਵਿਟਾਮਿਨ ਏ ਦਾ 10 ਪ੍ਰਤੀਸ਼ਤ ਪੂਰਾ ਕਰਦਾ ਹੈ।
ਵਿਟਾਮਿਨ ਏ ਤੰਦਰੁਸਤ ਪ੍ਰਤੀਰੋਧੀ ਪ੍ਰਣਾਲੀ ਲਈ ਜ਼ਰੂਰੀ ਹੈ ਕਿਉਂਕਿ ਇਹ ਲਾਗਾਂ/ਛੂਤਾਂ ਵਿਰੁੱਧ ਲੜਦਾ ਹੈ। ਨਾਕਾਫ਼ੀ ਵਿਟਾਮਿਨ ਏ ਲਾਗ ਦੇ ਜੋਖਮ ਨੂੰ ਵਧਾਉਂਦਾ ਹੈ। ਇੰਝ ਕੋਰੋਨਾ ਦੇ ਇਸ ਕਾਲ ਵਿੱਚ ਅੰਬ ਦਾ ਡਾਢਾ ਫ਼ਾਇਦਾ ਹੋ ਸਕਦਾ ਹੈ।
ਅੱਖਾਂ ਦੀ ਰੱਖਿਆ ਕਰਦਾ ਹੈ- ਅੰਬ ਪੌਸ਼ਟਿਕ ਤੱਤਾਂ ਨਾਲ ਭਰੇ ਹੁੰਦੇ ਹਨ ਜੋ ਸਿਹਤਮੰਦ ਅੱਖਾਂ ਨੂੰ ਸਹਾਇਤਾ ਦਿੰਦੇ ਹਨ। ਇਸ ਵਿਚ ਐਂਟੀ-ਆਕਸੀਡੈਂਟਸ ਲਿਊਟੀਨ ਅਤੇ ਜ਼ੇਕਸੈਂਥਿਨ ਹੁੰਦੇ ਹਨ। ਇਹ ਅੱਖ ਦੇ ਰੈਟਿਨਾ ਵਿਚ ਜਮ੍ਹਾਂ ਹੁੰਦੇ ਹਨ। ਲਿਊਟੀਨ ਅਤੇ ਜ਼ੇਕਸਾਂਥਿਨ ਵਧੇਰੇ ਰੋਸ਼ਨੀ ਨੂੰ ਜਜ਼ਬ ਕਰਕੇ ਰੈਟਿਨਾ ਦੇ ਅੰਦਰ ਕੁਦਰਤੀ ਸੂਰਜ ਬਲੌਕਰਾਂ ਵਜੋਂ ਕੰਮ ਕਰਦੇ ਹਨ।
ਇਸ ਤੋਂ ਇਲਾਵਾ, ਉਹ ਅੱਖਾਂ ਨੂੰ ਸੂਰਜ ਦੀ ਰੌਸ਼ਨੀ ਵਿੱਚ ਮੌਜੂਦ ਨੁਕਸਾਨਦੇਹ ਨੀਲੀਆਂ ਰੋਸ਼ਨੀ ਤੋਂ ਬਚਾਉਂਦੇ ਹਨ। ਵਿਟਾਮਿਨ ਏ ਦਾ ਇੱਕ ਚੰਗਾ ਸਰੋਤ ਹੋਣ ਕਰਕੇ ਅੰਬ ਅੱਖਾਂ ਦੀ ਸਿਹਤ ਲਈ ਸਹਾਇਤਾ ਕਰਦਾ ਹੈ।
ਵਿਸ਼ੇਸ਼ ਕੈਂਸਰ ਦਾ ਜੋਖਮ ਘਟਾਉਂਦਾ ਹੈ - ਅੰਬਾਂ ਵਿੱਚ ਪੌਲੀਫੇਨੋਲ ਜ਼ਿਆਦਾ ਹੁੰਦੇ ਹਨ, ਜਿਸ ਵਿਚ ਕੈਂਸਰ ਰੋਕੂ ਗੁਣ ਹੁੰਦੇ ਹਨ। ਪੌਲੀਫੇਨੌਲ ਆਕਸੀਡੇਟਿਵ ਤਣਾਅ ਤੋਂ ਬਚਾਅ ਵਿਚ ਮਦਦ ਕਰ ਸਕਦੇ ਹਨ, ਜਿਸ ਨੂੰ ਕਈ ਕਿਸਮਾਂ ਦੇ ਕੈਂਸਰ ਨਾਲ ਜੋੜਿਆ ਗਿਆ ਹੈ।
ਵਿਸ਼ੇਸ਼ ਕੈਂਸਰ ਦਾ ਜੋਖਮ ਘਟਾਉਂਦਾ ਹੈ - ਅੰਬਾਂ ਵਿੱਚ ਪੌਲੀਫੇਨੋਲ ਜ਼ਿਆਦਾ ਹੁੰਦੇ ਹਨ, ਜਿਸ ਵਿਚ ਕੈਂਸਰ ਰੋਕੂ ਗੁਣ ਹੁੰਦੇ ਹਨ। ਪੌਲੀਫੇਨੌਲ ਆਕਸੀਡੇਟਿਵ ਤਣਾਅ ਤੋਂ ਬਚਾਅ ਵਿਚ ਮਦਦ ਕਰ ਸਕਦੇ ਹਨ, ਜਿਸ ਨੂੰ ਕਈ ਕਿਸਮਾਂ ਦੇ ਕੈਂਸਰ ਨਾਲ ਜੋੜਿਆ ਗਿਆ ਹੈ।