ਜਾਣੋ ਕਿਸ ਤਰ੍ਹਾਂ ਦੇ ਬਾਲੀਵੁੱਡ ਅਦਾਕਾਰਾਂ ਦੇ ਆਪਣੇ ਸਹੁਰੇ ਨਾਲ ਰਿਸ਼ਤੇ, ਕਿਸੇ ਨੇ ਬਣਾਇਆ ਦੋਸਤ ਤੇ ਕਿਸੇ ਨੇ....
ਹਰ ਮਾਤਾ ਪਿਤਾ ਦਾ ਖੁਆਬ ਹੁੰਦਾ ਹੈ ਕਿ ਉਨ੍ਹਾਂ ਦੀ ਧੀ ਨੂੰ ਚੰਗਾ ਸਹੁਰਾ ਘਰ ਮਿਲੇ। ਹਰ ਲੜਕੀ ਇੱਛਾ ਰੱਖਦੀ ਹੈ ਕਿ ਚੰਗੇ ਪਤੀ ਦੇ ਨਾਲ-ਨਾਲ ਸੱਸ-ਸਹੁਰਾ ਵੀ ਉਸ ਦੀ ਕਦਰ ਕਰਨ ਤੇ ਪਿਆਰ ਕਰਨ। ਬੀ ਟਾਊਨ ਦੀ ਗੱਲ ਕਰੀਏ ਤਾਂ ਕਈ ਅਜਿਹਾ ਪਰਿਵਾਰ ਹਨ ਜਿੱਥੇ ਸੱਸ-ਬਹੂ ਤੇ ਸਹੁਰੇ 'ਚ ਬਿਹਤਰੀਨ ਰਿਸ਼ਤੇ ਦੇਖਣ ਨੂੰ ਮਿਲਦੇ ਹਨ। ਫਿਲਮੀ ਪਰਿਵਾਰਾਂ 'ਚ ਕਈ ਅਜਿਹੇ ਰਿਸ਼ਤੇ ਹਨ ਜਿੰਨ੍ਹਾਂ ਦੀ ਮਿਸਾਲ ਦਿੱਤੀ ਜਾਂਦੀ ਹੈ। ਅਜਿਹੇ ਕੁਝ ਪਰਿਵਾਰਾਂ ਦਾ ਅੱਜ ਜ਼ਿਕਰ ਕਰਦੇ ਹਾਂ।
Download ABP Live App and Watch All Latest Videos
View In Appਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੇ 2018 'ਚ ਵਿਆਹ ਕਰਵਾਇਆ ਸੀ। ਰਣਵੀਰ ਸਿੰਘ ਦੇ ਪਿਤਾ ਜਗਜੀਤ ਸਿੰਘ ਭਵਨਾਨੀ ਦੀਪਿਕਾ ਨੂੰ ਆਪਣੀ ਬਹੂ ਨਹੀਂ ਬੇਟੀ ਮੰਨਦੇ ਹਨ। ਇਸ ਦਾ ਖੁਲਾਸਾ ਖੁਦ ਦੀਪਿਕਾ ਨੇ ਇੰਟਰਵਿਊ 'ਚ ਕੀਤਾ ਸੀ।
ਸਾਲ 2014 'ਚ ਰਿਤਿਕ ਰੌਸ਼ਨ ਤੇ ਸੂਜੈਨ ਨੇ ਆਪਣਾ ਵਿਆਹ ਤੋੜ ਕੇ ਤਲਾਕ ਲੈ ਲਿਆ ਸੀ ਪਰ ਫਿਰ ਵੀ ਉਹ ਆਪਣੇ ਸਹੁਰੇ ਰਾਕੇਸ਼ ਰੌਸ਼ਨ ਦੇ ਬਹੁਤ ਕਰੀਬ ਹੈ। ਅੱਜ ਵੀ ਉਹ ਉਨ੍ਹਾਂ ਨੂੰ ਪਿਤਾ ਦਾ ਦਰਜਾ ਦਿੰਦੀ ਹੈ।
ਸਾਲ 2007 'ਚ ਬਾਲੀਵੁੱਡ ਦਾ ਸਭ ਤੋਂ ਵੱਡਾ ਵਿਆਹ ਹੋਇਆ ਸੀ। ਐਸ਼ਵਰਿਆ ਰਾਏ ਨੇ ਸਦੀ ਦੇ ਮਹਾਂਨਾਇਕ ਦੇ ਬੇਟੇ ਅਭਿਸ਼ੇਕ ਬਚਨ ਨਾਲ ਵਿਆਹ ਕਰਵਾਇਆ ਸੀ। ਅਮਿਤਾਬ ਬਚਨ ਐਸ਼ਵਰਿਆ ਦੇ ਸਹੁਰਾ ਸਾਹਬ ਬਣ ਗਏ ਸਨ। ਦੋਵਾਂ ਨੇ ਇਕੱਠੇ ਕਈ ਫਿਲਮਾਂ 'ਚ ਕੰਮ ਵੀ ਕੀਤਾ ਹੈ। ਅਭਿਸ਼ੇਕ ਨਾਲ ਵਿਆਹ ਮਗਰੋਂ ਐਸ਼ਵਰਿਆ ਤੇ ਅਮਿਤਾਬ 'ਚ ਬਹੁਤ ਚੰਗੀ ਬੌਂਡਿੰਗ ਦੇਖਣ ਨੂੰ ਮਿਲਦੀ ਹੈ।
ਸੋਨਮ ਕਪੂਰ ਨੇ ਆਨੰਦ ਆਹੂਜਾ ਨਾਲ ਵਿਆਹ ਕਰਵਾਇਆ ਸੀ ਪਰ ਹਮੇਸ਼ਾਂ ਹੀ ਆਨੰਦ ਦੇ ਪਿਤਾ ਨੂੰ ਸੋਨਮ ਨੇ ਆਪਣੇ ਪਾਪਾ ਦੀ ਥਾਂ ਦਿੱਤੀ ਹੈ। ਉਹ ਕਈ ਵਾਰ ਉਨ੍ਹਾਂ ਨਾਲ ਵੈਕੇਸ਼ਨ 'ਤੇ ਜਾ ਚੁੱਕੀ ਹੈ। ਇਕ ਇੰਟਰਵਿਊ 'ਚ ਸੋਨਮ ਨੇ ਦੱਸਿਆ ਸੀ ਕਿ ਮੈਂ ਇਕ ਪਾਪਾ ਦਾ ਘਰ ਛੱਡ ਕੇ ਦੂਜੇ ਪਾਪਾ ਦੇ ਘਰ ਆ ਗਈ ਹਾਂ।
ਸਾਊਥ ਦੀ ਫੇਮਸ ਸਟਾਰ ਸਮਾਂਥਾ ਰੂਥ ਨੇ ਸਾਊਥ ਦੇ ਸੁਪਰਸਟਾਰ ਨਾਗਅਰਜੁਨ ਦੇ ਬੇਟੇ ਨਾਲ ਵਿਆਹ ਕਰਵਾਇਆ ਹੈ। ਸਮਾਂਥਾ ਤੇ ਨਾਗਅਰਜੁਨ ਇਕ-ਦੂਜੇ ਨਾਲ ਦੋਸਤੀ ਵਾਲਾ ਰਿਸ਼ਤਾ ਸ਼ੇਅਰ ਕਰਦੇ ਹਨ।