ਇਨ੍ਹਾਂ ਹਰਿਆਣਵੀ ਗਰਲਸ ਨੇ ਬਾਲੀਵੁੱਡ ਵਿੱਚ ਪਾਈ ਧਮਾਲ, ਵੇਖੋ ਤਸਵੀਰਾਂ
ਇਸ ਸੂਚੀ ਵਿੱਚ ਪਹਿਲਾ ਨਾਮ ਹੈ ਬਾਲੀਵੁੱਡ ਦੀ ਗਲੈਮਰਸ ਅਦਾਕਾਰਾ ਮੱਲਿਕਾ ਸ਼ੇਰਾਵਤ ਦਾ ਹੈ, ਜਿਸ ਨੇ ਆਪਣੇ ਫਿਲਮੀ ਕਰੀਅਰ ਵਿਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਭਾਵੇਂ ਮੱਲਿਕਾ ਸ਼ੇਰਾਵਤ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਹੈ, ਪਰ ਅੱਜ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਵਿੱਚ ਕੋਈ ਕਮੀ ਨਹੀਂ ਆਈ ਹੈ। ਮੱਲਿਕਾ ਦਾ ਜਨਮ 24 ਅਕਤੂਬਰ 1976 ਨੂੰ ਹਿਸਾਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ।
Download ABP Live App and Watch All Latest Videos
View In Appਨਿਕੁੰਜ ਮਲਿਕ, ਜੋ ਕਿ ਗੁਰੂਗ੍ਰਾਮ, ਹਰਿਆਣਾ ਤੋਂ ਹੈ, ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਨਾਲ ਕੀਤੀ ਅਤੇ ਉਹ ਪਹਿਲੀ ਵਾਰ ਫਿਲਮ 'ਰਿਵਾਲਵਰ ਰਾਣੀ' ਵਿੱਚ ਨਜ਼ਰ ਆਈ। ਅਦਾਕਾਰਾ ਨਿਕੁੰਜ ਮਲਿਕ, ਜਿਸ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿਚ ਛਾਪ ਛੱਡੀ ਹੈ।
ਮੇਘਨਾ ਮਲਿਕ ਸੋਨੀਪਤ, ਹਰਿਆਣਾ ਦੀ ਰਹਿਣ ਵਾਲੀ ਹੈ। ਮੇਘਨਾ ਮਲਿਕ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਦੇ ਸੀਰੀਅਲਾਂ 'ਨਾ ਆਨਾ ਇਸ ਦੇਸ ਲਾਡੋ' ਅਤੇ 'ਅੰਮਾਜੀ' ਨਾਲ ਕੀਤੀ ਸੀ। ਉਸਨੇ ਕੁਝ ਹੋਰ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਿਨ੍ਹਾਂ ਵਿੱਚ ‘ਤਾਰੇ ਜ਼ਮੀਂ ਪਾਰ’ਵੀ ਸ਼ਾਮਲ ਹੈ।
ਬਾਲੀਵੁੱਡ ਦੀ ਰਾਧਾ ਯਾਨੀ ਜੂਹੀ ਚਾਵਲਾ ਦਾ ਜਨਮ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਹੋਇਆ ਹੈ। ਜੂਹੀ ਚਾਵਲਾ 90 ਵਿਆਂ ਤੋਂ ਕੰਮ ਕਰ ਰਹੀ ਹੈ।ਅੱਜ ਵੀ ਉਸ ਕੋਲ ਫਿਲਮਾਂ ਦੀ ਘਾਟ ਨਹੀਂ ਹੈ।
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਜਨਮੀ ਅਭਿਨੇਤਰੀ ਪਰਿਣੀਤੀ ਚੋਪੜਾ ਹਾਲ ਹੀ ਵਿੱਚ ਆਪਣੀ ਨਵੀਂ ਫਿਲਮ ‘ਦਿ ਗਰਲ ਆਨ ਦਿ ਟ੍ਰੇਨ’ ਵਿੱਚ ਨਜ਼ਰ ਆਈ ਸੀ। ਪਰਿਣੀਤੀ ਚੋਪੜਾ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਵਿੱਚ ਸਰਗਰਮ ਹੈ ਅਤੇ ਇੱਕ ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੀ ਹੈ।