Election Results 2024
(Source: ECI/ABP News/ABP Majha)
In Pics: MS Dhoni ਦੀ ਸਾਬਕਾ ਗਰਲਫ੍ਰੈਂਡ ਕਰਨ ਵਾਲੀ ਵਿਆਹ, ਧੋਨੀ ਨਾਲ ਰਿਲੇਸ਼ਨ ਨੂੰ ਲੈ ਕੇ ਕਹੀ ਇਹ ਗੱਲ
ਅਦਾਕਾਰਾ ਰਾਏ ਲਕਸ਼ਮੀ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਏ ਲਕਸ਼ਮੀ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਲਈ ਸੁਰਖੀਆਂ 'ਚ ਰਹਿੰਦੀ ਸੀ, ਪਰ ਇਸ ਵਾਰ ਉਸ ਦੀ ਸੁਰਖੀਆਂ 'ਚ ਰਹਿਣ ਦਾ ਮੁੱਖ ਕਾਰਨ- ਵਿਆਹ ਹੈ। ਇਸ ਤੋਂ ਪਹਿਲਾਂ ਉਹ ਮਹਿੰਦਰ ਸਿੰਘ ਧੋਨੀ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ 'ਚ ਵੀ ਰਹੀ ਹੈ।
Download ABP Live App and Watch All Latest Videos
View In Appਰਾਏ ਲਕਸ਼ਮੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਰਾਏ ਨੇ ਆਪਣੇ ਟਵਿੱਟਰ 'ਤੇ ਲਿਖਿਆ,'ਲੋਕ ਮੈਨੂੰ ਲੰਬੇ ਸਮੇਂ ਤੋਂ ਇਹ ਸਵਾਲ ਪੁੱਛ ਰਹੇ ਹਨ, ਇਸ ਲਈ ਮੈਂ ਇਸ ਦਾ ਜਵਾਬ ਦੇ ਰਹੀ ਹਾਂ। ਪਹਿਲੀ ਗੱਲ ਇਹ ਹੈ ਕਿ ਮੈਂ ਕਿਸੇ ਨਾਲ ਆਪਣੇ ਰਿਸ਼ਤੇ ਨੂੰ ਨਹੀਂ ਲੁਕਾ ਰਹੀ। ਮੈਨੂੰ ਲਗਦਾ ਹੈ ਕਿ ਕਿਸੇ ਨੂੰ ਮਤਲਬ ਨਹੀਂ ਹੋਣਾ ਚਾਹੀਦਾ ਕਿ ਮੇਰੀ ਜ਼ਿੰਦਗੀ 'ਚ ਕੀ ਹੋ ਰਿਹਾ ਹੈ।'
ਅਦਾਕਾਰਾ ਨੇ ਅੱਗੇ ਲਿਖਿਆ, 'ਇਸ ਦੇ ਨਾਲ ਹੀ ਮੈਂ ਪ੍ਰਾਈਵੇਸੀ ਚਾਹੁੰਦੀ ਹਾਂ। ਹਾਂ, ਅਸੀਂ ਕੁਝ ਨੇੜਲੇ ਦੋਸਤਾਂ ਨੂੰ ਸੱਦਾ ਭੇਜਿਆ ਹੈ। ਮੈਂ 27 ਅਪ੍ਰੈਲ 2021 ਨੂੰ ਮੰਗਣੀ ਕਰ ਰਹੀ ਹਾਂ। ਇਹ ਸਭ ਅਚਾਨਕ ਹੋਇਆ ਹੈ, ਪਰ ਮੇਰਾ ਪਰਿਵਾਰ ਖੁਸ਼ ਹੈ। ਮੈਂ ਉਸ ਵਿਅਕਤੀ ਦੀ ਹੋਣ ਲਈ ਵੀ ਤਿਆਰ ਹਾਂ ਜਿਸ ਨਾਲ ਮੈਂ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਨੀ ਹੈ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਉਨ੍ਹਾਂ ਦੇ ਅਫੇਅਰ ਨੂੰ ਭਲਾ ਕੌਣ ਭੁੱਲ ਸਕਦਾ ਹੈ। ਹਾਲਾਂਕਿ, ਦੋਵਾਂ ਵਿਚਕਾਰ ਬ੍ਰੇਕਅੱਪ ਦਾ ਸਿੱਧਾ ਕਾਰਨ ਕਿਸੇ ਨੂੰ ਨਹੀਂ ਪਤਾ।
ਇੱਕ ਇੰਟਰਵਿਊ ਦੌਰਾਨ, ਜਦੋਂ ਰਾਏ ਲਕਸ਼ਮੀ ਤੋਂ ਮਹਿੰਦਰ ਸਿੰਘ ਧੋਨੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਹੁਣ ਇਸ ਬਾਰੇ ਚਰਚਾ ਰੁਕਣੀ ਚਾਹੀਦੀ ਹੈ। ਇਹ ਬਹੁਤ ਸਾਲ ਪਹਿਲਾਂ ਸੀ। ਹੁਣ ਧੋਨੀ ਦੀ ਇਕ ਬੱਚੀ ਵੀ ਹੈ।
ਇੱਕ ਇੰਟਰਵਿਊ ਦੌਰਾਨ, ਜਦੋਂ ਰਾਏ ਲਕਸ਼ਮੀ ਤੋਂ ਮਹਿੰਦਰ ਸਿੰਘ ਧੋਨੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਹੁਣ ਇਸ ਬਾਰੇ ਚਰਚਾ ਰੁਕਣੀ ਚਾਹੀਦੀ ਹੈ। ਇਹ ਬਹੁਤ ਸਾਲ ਪਹਿਲਾਂ ਸੀ। ਹੁਣ ਧੋਨੀ ਦੀ ਇਕ ਬੱਚੀ ਵੀ ਹੈ।