In Pics: ਕੈਂਸਰ ਦਾ ਇਲਾਜ ਕਰਵਾਉਣ ਲਈ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਪਹੁੰਚੇ ਸੰਜੇ ਦੱਤ, ਹਰ ਪਲ ਖਿਆਲ ਰੱਖਦੀ ਦਿਖਾਈ ਦਿੱਤੀ ਪਤਨੀ ਮਨਿਅਤਾ ਦੱਤ
Download ABP Live App and Watch All Latest Videos
View In Appਉਸ ਸਮੇਂ ਸੰਜੇ ਦੱਤ ਬਹੁਤ ਸ਼ਾਂਤ ਦਿਖਾਈ ਦੇ ਰਹੇ ਸੀ ਅਤੇ ਜਾਂਦੇ ਹੋਏ ਉਨ੍ਹਾਂ ਇਕੱਤਰ ਹੋਏ ਫੋਟੋਗ੍ਰਾਫ਼ਰਸ ਨੂੰ ਵਿਕਟਰੀ ਦਾ ਚਿੰਨ੍ਹ ਦਿਖਾ ਕੇ ਉਨ੍ਹਾਂ ਲਈ ਅਰਦਾਸ ਕਰਨ ਲਈ ਵੀ ਕਿਹਾ।
ਅੱਜ ਸ਼ਾਮ ਕਰੀਬ 7.00 ਵਜੇ ਸੰਜੇ ਦੱਤ ਬਾਂਦਰਾ ਦੀ ਇੰਪੀਰੀਅਲ ਹਾਈਟ ਬਿਲਡਿੰਗ ਤੋਂ ਹਸਪਤਾਲ ਦਾਖਲ ਹੋਣ ਲਈ ਹੇਠਾਂ ਆਏ। ਇਸ ਵੇਲੇ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ, ਉਨ੍ਹਾਂ ਦੀਆਂ ਦੋਵੇਂ ਭੈਣਾਂ- ਪ੍ਰਿਆ ਦੱਤ, ਨਮਰਤਾ ਦੱਤ ਵੀ ਦਿਖਾਈ ਦਿੱਤੇ। ਨਾਲ ਹੀ ਉਨ੍ਹਾਂ ਦੇ ਕੁਝ ਕਰੀਬੀ ਵੀ ਵੇਖੇ ਗਏ।
ਸੰਜੇ ਦੱਤ ਨੂੰ ਇਸ ਸ਼ਨੀਵਾਰ ਯਾਨੀ 15 ਅਗਸਤ ਨੂੰ ਇਕ ਟੈਸਟ ਲਈ ਅੰਬਾਨੀ ਹਸਪਤਾਲ 'ਚ ਦੇਖਿਆ ਗਿਆ ਸੀ, ਫਿਰ ਉਸ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਸੰਜੇ ਦੱਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਕਈ ਟੈਸਟ ਕਰਵਾਏ ਗਏ। ਸ਼ਾਮ 5.15 ਵਜੇ ਸੰਜੇ ਦੱਤ ਲੀਲਾਵਤੀ ਤੋਂ ਆਪਣੇ ਘਰ ਲਈ ਰਵਾਨਾ ਹੋਏ।
ਸੰਜੇ ਦੱਤ ਦਾ ਫੇਫੜਿਆਂ ਦਾ ਕੈਂਸਰ ਅਡਵਾਂਸ ਸਟੇਜ ਵਿੱਚ ਪਹੁੰਚ ਗਿਆ ਹੈ।
ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸੰਜੇ ਦੱਤ ਆਪਣਾ ਇਲਾਜ਼ ਕਰਵਾਉਣ ਲਈ ਅੱਜ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਹੋ ਗਏ।
- - - - - - - - - Advertisement - - - - - - - - -