ਵਿਆਹ ਦੇ ਬੰਧਨ 'ਚ ਬੱਝੇ ਪੰਜਾਬੀ ਅਦਾਕਾਰ Jagjeet Sandhu, ਸੋਸ਼ਲ ਮੀਡੀਆ 'ਤੇ ਕੀਤਾ ਖੁਲਾਸਾ
ਚੰਡੀਗੜ੍ਹ: ਭਾਰਤ 'ਚ ਵਿਆਹਾਂ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਸ਼ੁਰੂ ਹੈ।ਇਸ ਸੀਜ਼ਨ 'ਚ ਕਈ ਫ਼ਿਲਮੀ ਸਿਤਾਰੀ ਵੀ ਵਿਆਹ ਕਰਵਾ ਰਹੇ ਹਨ।
Download ABP Live App and Watch All Latest Videos
View In Appਤਾਜ਼ਾ ਜਾਣਕਾਰੀ ਮੁਤਾਬਿਕ ਪੰਜਾਬ ਫ਼ਿਲਮ 'ਸੁਫਨਾ' ਦੇ ਅਦਾਕਾਰ ਜਗਜੀਤ ਸੰਧੂ ਵੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ।
ਜਗਜੀਤ ਸੰਧੂ ਨੇ ਆਪਣੀ ਜ਼ਿਦੰਗੀ ਦੇ ਪਿਆਰ ਨਾਲ ਅਨੰਦ ਕਾਰਜ ਕਰਵਾਏ।ਸੰਧੂ ਦਾ ਵਿਆਹ ਪੰਜਾਬੀ ਰੀਤੀ ਰਿਵਾਜ਼ਾਂ ਦੇ ਨਾਲ ਹੋਇਆ।
ਵਿਆਹ 'ਚ ਲਾੜੀ ਬ੍ਰਾਈਡਲ ਆਊਟਫਿਟ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸਨੇ ਲਾਲ ਲਹਿੰਗਾ ਅਤੇ ਸਜਾਵਟੀ ਗਹਿਣਿਆਂ ਦੀ ਚੋਣ ਕੀਤੀ ਜਦੋਂ ਕਿ ਦੂਜੇ ਪਾਸੇ ਜਗਜੀਤ ਨੇ ਲਾਲ ਪੱਗ ਨਾਲ ਦੁਲਹਨ ਦੇ ਲਹਿੰਗਾ ਨਾਲ ਮੈਚਿੰਗ ਕੀਤੀ। ਅਭਿਨੇਤਾ ਨੇ ਕਰੀਮ ਰੰਗ ਦੀ, ਸ਼ਿੰਗਾਰੀ ਸ਼ੇਰਵਾਨੀ ਪਹਿਨੀ ਹੋਈ ਸੀ।
ਜਗਜੀਤ ਨੇ ਅਧਿਕਾਰਤ ਤੌਰ 'ਤੇ ਆਪਣੇ ਵਿਆਹ ਦਾ ਖੁਲਾਸਾ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀ ਝਲਕ ਸਾਂਝਾ ਕਰਕੇ ਕੀਤਾ। ਕੁਝ ਹਫ਼ਤੇ ਪਹਿਲਾਂ, ਉਸਨੇ ਆਪਣੇ ਨਵੇਂ ਸੁਪਨਿਆਂ ਵਾਲੇ ਘਰ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਅਭਿਨੇਤਾ ਨੇ ਨਾ ਸਿਰਫ ਪਾਲੀਵੁੱਡ ਇੰਡਸਟਰੀ ਸਗੋਂ ਬਾਲੀਵੁੱਡ 'ਚ ਵੀ ਆਪਣਾ ਨਾਂ ਰੌਸ਼ਨ ਕੀਤਾ ਹੈ। ਉਸਨੇ ਪਤਾਲ ਲੋਕ ਨਾਮਕ ਵੈੱਬ ਸੀਰੀਜ਼ ਵਿੱਚ ਕੰਮ ਕੀਤਾ ਹੈ।ਜਿਸਨੇ ਉਸਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਲੈਣ ਵੀ ਮਦਦ ਕੀਤੀ।