ਜਾਨ੍ਹਵੀ ਕਪੂਰ ਨੇ ਮੁੰਬਈ 'ਚ ਖਰੀਦਿਆ ਬੇਹੱਦ ਮਹਿੰਗਾ ਘਰ, ਕੀਮਤ ਜਾਣਕੇ ਰਹਿ ਜਾਓਗੇ ਹੈਰਾਨ
ਸਾਲ 2020 'ਚ ਕਈ ਭਾਰਤੀ ਹਸਤੀਆਂ ਨੇ ਆਪਣੇ ਘਰ ਦਾ ਐਡਰੈਸ ਬਦਲ ਲਿਆ। ਦਰਅਸਲ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣਾ ਨਵਾਂ ਘਰ ਖਰੀਦਿਆ। ਇਨ੍ਹਾਂ 'ਚ ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੌਸ਼ਨ ਨੇ 100 ਕਰੋੜ 'ਚ ਜੁਹੂ 'ਚ ਦੋ ਅਪਾਰਟਮੈਂਟ ਖਰੀਦੇ ਤਾਂ ਉੱਥੇ ਹੀ ਆਲਿਆ ਭੱਟ ਨੇ ਬਾਂਦਰਾ 'ਚ ਵਾਸਤੂ ਪਾਲੀ ਹਿਲ 'ਚ 32 ਕਰੋੜ ਰੁਪਏ ਦਾ ਅਪਾਰਟਮੈਂਟ ਖਰੀਦਿਆ। ਜਾਨ੍ਹਵੀ ਕਪੂਰ ਨੇ ਵੀ ਇਕ ਆਲੀਸ਼ਾਨ ਘਰ ਖਰੀਦਿਆ ਹੈ।। ਜਾਨ੍ਹਵੀ ਨੇ ਦਸੰਬਰ 2020 'ਚ 39 ਕਰੋੜ ਰੁਪਏ ਖਰਚ ਕਰਕੇ ਘਰ ਖਰੀਦਿਆ ਸੀ। ਆਓ ਇਕ ਨਜ਼ਰ ਉਨ੍ਹਾਂ ਦੇ ਘਰ ਦੀਆਂ ਇਨਸਾਇਡ ਤਸਵੀਰਾਂ 'ਤੇ ਪਾਉਂਦੇ ਹਾਂ।
Download ABP Live App and Watch All Latest Videos
View In Appਜਾਨ੍ਹਵੀ ਦਾ ਕਰੀਅਰ ਕੁਝ ਖਾਸ ਲੰਬਾ ਨਹੀਂ ਹੈ। ਪਰ ਏਨੇ ਘੱਟ ਸਾਲਾਂ 'ਚ ਹੀ ਜਾਨ੍ਹਵੀ ਨੇ ਕਰੋੜਾਂ ਦਾ ਘਰ ਆਪਣੇ ਨਾਂਅ ਕਰ ਲਿਆ ਹੈ।
ਜਾਨ੍ਹਵੀ ਦਾ ਨਵਾਂ ਘਰ ਜੁਹੂ ਵਾਲੇ ਪਾਰਲੇ ਸਕੀਮ 'ਚ ਆਰਾਇਆ ਭਵਨ 'ਚ ਸਥਿਤ ਹੈ। ਜਿਸ ਨੂੰ ਸਭ ਤੋਂ ਲਗਜ਼ਰੀ ਰੈਸੀਡੈਂਸ਼ੀਅਲ ਲੋਕੈਲਿਟੀ ਮੰਨਿਆ ਜਾਂਦਾ ਹੈ।
ਜਾਨ੍ਹਵੀ ਕਪੂਰ ਨੇ 10 ਦਸੰਬਰ, 2020 ਨੂੰ ਪ੍ਰਾਪਰਟੀ ਦਾ ਰਜਿਸਟ੍ਰੇਸ਼ਨ ਕਰਾਇਆ ਸੀ। 4,144 ਵਰਗ ਫੁੱਟ 'ਚ ਫੈਲੇ, ਫਲੈਟ ਬਿਲਡਿੰਗ ਦੀ 15ਵੀਂ ਤੇ 16ਵੀਂ ਮੰਜ਼ਿਲ 'ਤੇ ਸਥਿਤ ਹੈ।
ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰਾ ਨੇ ਘਰ ਲਈ 78 ਲੱਖ ਰੁਪਏ ਦੀ ਸਟੈਂਪ ਡਿਊਟੀ ਵੀ ਚੁਕਾਈ ਹੈ।
ਖ਼ਬਰਾਂ ਦੇ ਮੁਤਾਬਕ ਇਸ ਘਰ 'ਚ 6 ਕਾਰਾਂ ਦੀ ਪਾਰਕਿੰਗ ਲਈ ਥਾਂ ਹੈ।
ਤਹਾਨੂੰ ਦੱਸ ਦੇਈਏ ਕਿ ਜਾਨ੍ਹਵੀ ਕਪੂਰ ਨੇ ਫ਼ਿਲਮ ਧੜਕ ਨਾਲ ਡੈਬਿਊ ਕੀਤਾ ਸੀ। ਇਹ ਫ਼ਿਲਮ ਹਿੱਟ ਰਹੀ ਸੀ। ਇਸ ਤੋਂ ਬਾਅਦ ਇਹ ਅਦਾਕਾਰਾ ਗੁੰਜਨ ਸਕਸੇਨਾ 'ਦ ਕਾਰਗਿਲ ਗਰਲ' 'ਚ ਨਜ਼ਰ ਆਈ। ਇਸ ਫ਼ਿਲਮ 'ਚ ਵੀ ਜਾਨ੍ਹਵੀ ਨੂੰ ਪਸੰਦ ਕੀਤਾ ਗਿਆ।
ਫ਼ਿਲਮਾਂ ਤੋਂ ਇਲਾਵਾ ਜਾਨਵ੍ਹੀ ਕਪੂਰ ਐਂਡੋਰਸਮੈਂਟ ਤੋਂ ਕਮਾਉਂਦੀ ਹੈ।
ਅਪਕਮਿੰਗ ਫ਼ਿਲਮਾਂ ਦੀ ਗੱਲ ਕਰੀਏ ਤਾਂ ਜਾਨ੍ਹਵੀ ਜਲਦ ਹੀ 'ਦੋਸਤਾਨਾ 2' ਤੇ ਰੂਪੀ 'ਆਫਜਾ' 'ਚ ਨਜ਼ਰ ਆਉਣ ਵਾਲੀ ਹੈ।
- - - - - - - - - Advertisement - - - - - - - - -