ਜਦੋਂ ਕੋਰੋਨਾ ਕਾਲ ਦੌਰਾਨ ਕਰੋੜਾਂ ਲੋਕ ਸੀ ਬੇਰੁਜ਼ਗਾਰ, ਇਨ੍ਹਾਂ ਸਤਾਰਿਆਂ ਨੇ ਖਰਚੇ ਸੀ ਕਰੋੜਾਂ ਰੁਪਏ
ਕੋਰੋਨਾ ਕਾਲ ਦੌਰਾਨ ਬਾਲੀਵੁੱਡ ਇੰਡਸਟਰੀ ਨੂੰ ਵੀ ਬਾਕੀ ਉਦਯੋਗਾਂ ਵਾਂਗ ਮਾੜੇ ਦੌਰ ਦਾ ਸਾਹਮਣਾ ਕਰਨ ਪਿਆ ਪਰ ਇਸ ਦੌਰਾਨ ਇਨ੍ਹਾਂ ਸਿਤਾਰਿਆਂ ਨੇ OTT ਪਲੇਟਫਾਰਮ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ। OTT ਤੇ ਕਾਫੀ ਫਿਲਮਾਂ ਤੇ ਵੈੱਬ ਸੀਰੀਜ਼ ਰਿਲੀਜ਼ ਹੋਈਆਂ। ਇਸ ਕਾਰਨ ਸਿਤਾਰਿਆਂ ਦਾ ਬੈਂਕ ਬੈਲੇਂਸ ਵਧਿਆ ਤਾਂ ਉਨ੍ਹਾਂ ਮਹਿੰਗਾ ਮਹਿੰਗਾ ਸਾਮਾਨ ਵੀ ਖਰੀਦਿਆ। ਆਉ ਵੇਖਦੇ ਹਾਂ ਕੋਰੋਨਾ ਕਾਲ ਦੌਰਾਨ ਕਿਸ ਨੇ ਕੀ ਖਰੀਦਿਆ।
Download ABP Live App and Watch All Latest Videos
View In Appਆਲਿਆ ਭੱਟ ਨੇ ਹਾਲ ਹੀ ਵਿੱਚ ਆਪਣੇ ਬਾਇਫ੍ਰੇਡ ਰਣਬੀਰ ਕਪੂਰ ਦੀ ਬਿਲਡਿੰਗ ਵਿੱਚ ਇੱਕ 32 ਕਰੋੜ ਰੁਪਏ ਦਾ ਫਲੈਟ ਖਰੀਦਿਆ ਹੈ। ਇਹ ਕਪੂਰ ਦੇ ਅਪਾਰਟਮੈਂਟ ਵਾਂਗ ਉਸੇ ਖਾਕੇ 'ਤੇ ਬਣਾਇਆ ਗਿਆ ਹੈ। ਇਸ ਫਲੈਟ ਦਾ ਇੰਟੀਰੀਅਰ ਗੌਰੀ ਖਾਨ ਨੇ ਡਿਜ਼ਾਇਨ ਕੀਤਾ ਹੈ।
ਰਿਤਿਕ ਰੋਸ਼ਨ ਨੇ ਇਸ ਸਾਲ ਦੋ ਅਪਾਰਟਮੈਂਟ ਖਰੀਦਣ ਲਈ 100 ਕਰੋੜ ਰੁਪਏ ਖਰਚ ਕੀਤੇ ਹਨ। ਅਭਿਨੇਤਾ ਨੇ ਜੁਹੂ-ਵਰਸੋਵਾ ਰੋਡ 'ਤੇ ਮੰਨਤ ਨਾਮ ਦੀ ਇੱਕ ਇਮਾਰਤ ਵਿੱਚ ਦੋ ਫਲੈਟ ਖਰੀਦੇ ਹਨ। ਦੋਵਾਂ ਵਿੱਚੋਂ ਇੱਕ 38,000 ਵਰਗ ਫੁੱਟ ਵਿੱਚ ਫੈਲਿਆ ਹੈ ਤੇ ਇੱਕ ਪੈਂਟ ਹਾਊਸ ਹੈ।
ਅਜੇ ਦੇਵਗਨ ਨੇ ਪਿਛਲੇ ਸਾਲ ਇੱਕ ਰੋਲਸ ਰਾਏਸ ਤੇ 6.5 ਕਰੋੜ ਰੁਪਏ ਖਰਚ ਕੀਤੇ ਹਨ। ਇਸ ਸਾਲ ਉਨ੍ਹਾਂ ਇੱਕ ਹੋਰ ਗੱਡੀ ਖਰੀਦੀ ਹੈ। ਉਨ੍ਹਾਂ BMW X7 1 ਕਰੋੜ ਰੁਪਏ ਦੀ ਖਰੀਦੀ ਹੈ।
ਰਣਬੀਰ ਕਪੂਰ ਨੇ 1.46 ਲੱਖ ਰੁਪਏ ਦਾ ਇੱਕ ਸਾਇਕਲ ਖਰੀਦਿਆ ਹੈ।ਇਸ ਸਾਇਕਲ ਤੇ ਸਵਾਰੀ ਕਰਦੇ ਹੋਏ ਰਣਬੀਰ ਕਈ ਵੀਰ ਸਪਾਟ ਹੋ ਚੁੱਕੇ ਹਨ।
ਸ਼ਾਹਿਦ ਕਪੂਰ ਨੇ ਵੀ ਆਪਣੇ ਲਈ ਇੱਕ ਸਾਇਕਲ ਖਰੀਦਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇੱਕ 11.95 ਲੱਖ ਰੁਪਏ ਵਿੱਚ ਡੁਕਾਟੀ ਸਕ੍ਰੈਮਬਲਰ 1100 ਵੀ ਖਰੀਦਿਆ ਹੈ।
- - - - - - - - - Advertisement - - - - - - - - -