ਜਯਾ ਪ੍ਰਦਾ ਨੇ ਤਿੰਨ ਬੱਚਿਆਂ ਦੇ ਪਿਓ ਨਾਲ ਵਿਆਹ ਕਰਵਾ ਕੇ ਕੀਤਾ ਸੀ ਸਭ ਨੂੰ ਹੈਰਾਨ, ਜਾਣੋ ਕੀ ਸੀ ਵਜ੍ਹਾ?
ਜਯਾ ਪ੍ਰਦਾ ਇਕ ਅਜਿਹੀ ਅਭਿਨੇਤਰੀ ਹੈ, ਜਿਸ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।
Download ABP Live App and Watch All Latest Videos
View In Appਜਯਾ ਪ੍ਰਦਾ ਦਾ ਜਨਮ ਆਂਧਰਾ ਪ੍ਰਦੇਸ਼ ਦੇ ਰਾਜਾਮੁੰਦਰੀ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਲਲਿਤਾ ਰਾਣੀ ਸੀ। ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਡਾਂਸਰ ਵਜੋਂ ਵੇਖਣਾ ਚਾਹੁੰਦੀ ਸੀ। ਇਸ ਲਈ, ਉਨ੍ਹਾਂ ਨੇ 15 ਸਾਲ ਦੀ ਉਮਰ ਤੋਂ ਪਹਿਲਾਂ ਕਲਾਸੀਕਲ ਡਾਂਸਰ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ।
ਸਕੂਲ ਵਿੱਚ ਇੱਕ ਪਰਫਾਰਮੈਂਸ ਦੌਰਾਨ ਇੱਕ ਨਿਰਦੇਸ਼ਕ ਨੂੰ ਉਨ੍ਹਾਂ ਦੀ ਡਾਂਸ ਕਲਾ ਇੰਨੀ ਪਸੰਦ ਆਈ ਕਿ ਉਨ੍ਹਾਂ ਨੂੰ ਉਥੋਂ ਆਪਣਾ ਪਹਿਲਾ ਬ੍ਰੇਕ ਮਿਲਿਆ। ਇਥੋਂ ਹੀ ਜਯਾ ਪ੍ਰਦਾ ਦੇ ਕਰੀਅਰ ਦੀ ਸ਼ੁਰੂਆਤ ਹੋਈ ਅਤੇ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਜਯਾ ਦੀ ਨਿੱਜੀ ਜ਼ਿੰਦਗੀ ਦੀ ਵੀ ਕਾਫ਼ੀ ਚਰਚਾ ਹੋਈ ਸੀ। ਜਯਾ ਦਾ ਕੈਰੀਅਰ 1985 'ਚ ਸਿਖਰ 'ਤੇ ਸੀ ਅਤੇ ਇਸ ਦੌਰਾਨ ਉਹ ਇਨਕਮ ਟੈਕਸ ਦੇ ਰਾਡਾਰ 'ਤੇ ਆਈ। ਨਿਰਮਾਤਾ ਸ਼੍ਰੀਕਾਂਤ ਨਹਤਾ ਨੇ ਇਸ ਸਮੱਸਿਆ 'ਚ ਉਨ੍ਹਾਂ ਦੀ ਮਦਦ ਕੀਤੀ ਅਤੇ ਦੋਵੇਂ ਇਕ ਦੂਜੇ ਦੇ ਨੇੜੇ ਜਾਣ ਲੱਗੇ।
ਦੋਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ, ਪਰ ਸ਼੍ਰੀਕਾਂਤ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸੀ। ਉਨ੍ਹਾਂ ਦੇ ਸਬੰਧਾਂ ਦਾ ਵੀ ਬਹੁਤ ਵਿਰੋਧ ਹੋਇਆ ਸੀ। ਜਯਾ ਵੀ ਸ਼੍ਰੀਕਾਂਤ ਦੇ ਪਿਆਰ ਵਿੱਚ ਪਾਗਲ ਹੋ ਗਈ।
ਜਯਾ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਕਿ ਸ਼੍ਰੀਕਾਂਤ ਵਿਆਹਿਆ ਹੋਇਆ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਦੋਵਾਂ ਨੇ 1986 'ਚ ਵਿਆਹ ਕਰਵਾ ਲਿਆ ਸੀ, ਪਰ ਸ਼੍ਰੀਕਾਂਤ ਦੀ ਆਪਣੀ ਪਹਿਲੀ ਪਤਨੀ ਤੋਂ ਓਦੋਂ ਤੱਕ ਤਲਾਕ ਨਹੀਂ ਹੋਇਆ ਸੀ। ਖਾਸ ਗੱਲ ਇਹ ਹੈ ਕਿ ਪਹਿਲੀ ਪਤਨੀ ਨੇ ਸ਼੍ਰੀਕਾਂਤ ਖਿਲਾਫ ਕਦੇ ਆਵਾਜ਼ ਨਹੀਂ ਉਠਾਈ।