ਇੰਨੇ ਬਦਲ ਚੁੱਕੇ ਹਨ Khushi kabhi Gham ਦੇ Child Artist, Shahrukh khan ਤੋਂ ਲੈ ਕੇ Johny lever ਦੇ ਬੇਟੇ ਨੇ ਵੀ ਨਿਭਾਇਆ ਸੀ ਰੋਲ
ਲਗਪਗ ਹਰ ਭਾਰਤੀ ਘਰ ਦਾ ਹਿੱਸਾ ਬਣੀ ਫਿਲਮ Kabhi Khushi kabhi Gham ਨੂੰ ਰਿਲੀਜ਼ ਹੋਏ 20 ਸਾਲ ਹੋ ਗਏ ਹਨ। ਫਿਲਮ ਨੇ ਸਾਨੂੰ ਬਹੁਤ ਸਾਰੇ ਨਵੇਂ ਚਿਹਰਿਆਂ, ਖਾਸ ਕਰਕੇ ਛੋਟੇ ਬੱਚਿਆਂ ਨਾਲ ਜਾਣੂ ਕਰਵਾਇਆ। ਕੀ ਤੁਸੀਂ ਜਾਣਦੇ ਹੋ ? ਕਿ ਇਸ ਵਿੱਚ ਸ਼ਾਹਰੁਖ ਖਾਨ ਅਤੇ ਜੌਨੀ ਲੀਵਰ ਦੇ ਪੁੱਤਰ ਆਰੀਅਨ ਖਾਨ ਅਤੇ ਜੈਸੀ ਲੀਵਰ ਵੀ ਮੌਜੂਦ ਸਨ। ਪਰ ਬਾਕਸ ਆਫਿਸ ਦੀ ਹਿੱਟ ਫਿਲਮ ਦੇ ਚਾਈਲਡ ਆਰਟੀਸਟ ਹੁਣ ਵੱਡੇ ਹੋ ਗਏ ਹਨ ਤੇ ਯੰਗਸਟਰਜ਼ ਦੇ ਗਰੁੱਪ ਵਿੱਚ ਸ਼ਾਮਲ ਹੋ ਚੁੱਕੇ ਹਨ। ਕੁਝ ਸਟਾਰਜ਼ ਫਿਲਮਾਂ ਵਿਚ ਅਜੇ ਵੀ ਕੰਮ ਕਰ ਰਹੇ ਹਨ ਤਾਂ ਕੁਝ ਗੁੰਮਨਾਮ ਵੀ ਹੋ ਗਏ ਹਨ। ਇਹਨਾਂ ਸਟਾਰਜ਼ ਨਾਲ ਅੱਜ ਫਿਰ ਮਿਲਦੇ ਇਹਨਾਂ ਦੀਆਂ ਉਸ ਸਮੇਂ ਅਤੇ ਹੁਣ ਦੇ ਬਦਲੇ ਅਵਤਾਰ ਨਾਲ -
Download ABP Live App and Watch All Latest Videos
View In Appਲਿਸਟ 'ਚ ਸਭ ਤੋਂ ਪਹਿਲਾਂ ਕਰਦੇ ਹਾਂ ਸ਼ਾਹਰੁਖ ਖਾਨ ਦੇ ਭਰਾ ਬਣੇ ਰੋਹਨ ਯਾਨੀ Kavish Majumdaar ਦੀ। ਜੋ ਅੱਜ ਕੱਲ੍ਹ ਉਹ ਲੱਡੂ ਨਹੀਂ ਰਹੇ ਅਤੇ ਹੁਣ ਫਿਲਮਾਂ 'ਚ ਕੰਮ ਵੀ ਕਰ ਰਹੇ ਹਨ। ਵਰੁਣ ਧਵਨ ਨਾਲ ਮੈਂ ਤੇਰਾ ਹੀਰੋ ਅਤੇ ਕਰੀਨਾ ਕਪੂਰ ਦੀ ਫਿਲਮ ਗੋਰੀ ਤੇਰੇ ਪਿਆਰ ਮੇਂ 'ਚ ਵੀ ਨਜ਼ਰ ਆ ਚੁੱਕੇ ਹਨ।
'Kabhi Khushi Kabhi Gham' ਦਾ ਪਿਆਰਾ ਜਿਹਾ ਬੱਚਾ ਯਾਦ ਹੈ? ਉਹ ਸਨ ਆਰੀਅਨ ਖਾਨ ਜੋ ਅੱਜ ਆਪਣੇ ਪਿਤਾ ਸ਼ਾਹਰੁਖ ਖਾਨ ਵਾਂਗ ਹੀ ਹੌਟ ਹੰਕ ਬਣ ਚੁੱਕੇ ਹਨ ਅਤੇ ਅਕਸਰ ਉਹਨਾਂ ਨੂੰ ਸਪੌਟ ਕੀਤਾ ਜਾਂਦਾ ਹੈ।
ਫਿਲਮ 'ਚ ਯੰਗ ਕਰੀਨਾ ਕਪੂਰ ਖਾਨ ਬਣੀ ਪੂਜਾ ਯਾਨੀ Malvika Raj ਜੋ ਅੱਜ ਹੋਰ ਵੀ ਖੂਬਸੂਰਤ ਹੋ ਚੁੱਕੀ ਹੈ। ਉਹਨਾਂ ਅਦਾਕਾਰੀ 'ਚ ਹੱਥ ਅਜ਼ਮਾਇਆ ਪਰ ਫਿਲਹਾਲ ਉਹ ਮਾਡਲਿੰਗ ਕਰਦੀ ਨਜ਼ਰ ਆ ਰਹੀ ਹੈ।
ਫਿਲਮ ਵਿੱਚ ਸ਼ਾਹਰੁਖ ਖਾਨ ਅਤੇ ਕਾਜੋਲ ਦੇ ਔਨ-ਸਕ੍ਰੀਨ ਬੇਟੇ ਦੀ ਭੂਮਿਕਾ ਨਿਭਾਉਣ ਵਾਲੇ Jibraan Khan ਵੀ ਅੱਜ ਕੱਲ੍ਹ Handsome Hunk ਬਣ ਚੁੱਕੇ ਹਨ। 'ਅਯਾਨ ਮੁਖਰਜੀ' ਦੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' 'ਚ ਸਹਾਇਕ ਨਿਰਦੇਸ਼ਕ ਰਹੇ ਹਨ।
ਜੌਨੀ ਲੀਵਰ ਦਾ ਛੋਟਾ ਰੂਪ ਜੈਸੀ ਲੀਵਰ - ਫਿਲਮ 'ਚ ਵੀ ਉਹ ਜੌਨੀ ਲੀਵਰ ਦੇ ਬੇਟੇ ਬਣੇ ਸਨ। ਜੈਸੀ ਲੀਵਰ ਫਿਲਮਾਂ 'ਚ ਤਾਂ ਅਜੇ ਦਿਖਾਈ ਨਹੀਂ ਦਿੱਤੇ ਪਰ ਉਹਨਾਂ ਕੋਲ ਕਈ ਪ੍ਰਤਿਭਾਵਾਂ ਹਨ ਜੋ ਉਹ ਸੋਸ਼ਲ ਮੀਡੀਆ 'ਤੋ ਬਾਖੂਬੀ ਦਿਖਾਉਂਦੇ ਹਨ।