Election Results 2024
(Source: ECI/ABP News/ABP Majha)
ਕਾਜੋਲ ਨਹੀਂ ਮਰਸਡੀਜ਼ ਨਾਂਅ ਰੱਖਣਾ ਚਾਹੁੰਦੇ ਸਨ ਅਦਾਕਾਰਾ ਦੇ ਪਿਤਾ, ਪੜ੍ਹੋ ਕਾਜੋਲ ਦੇ ਨਾਂਅ ਨਾਲ ਜੁੜਿਆ ਦਿਲਚਸਪ ਕਿੱਸਾ
ਸੁਪਰਸਟਾਰ ਤੇ ਆਪਣੇ ਪਸੰਦੀਦਾ ਸਿਤਾਰਿਆਂ ਬਾਰੇ ਹਰ ਕੋਈ ਵੱਧ ਤੋਂ ਵੱਧ ਜਾਣਨਾ ਚਾਹੁੰਦਾ ਹੈ। ਇਸ ਲਿਸਟ 'ਚ ਬਾਲੀਵੁੱਡ ਅਦਾਕਾਰਾ ਕਾਜੋਲ ਵੀ ਸ਼ਾਮਲ ਹੈ। ਜਿੰਨ੍ਹਾਂ ਦੇ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ।
Download ABP Live App and Watch All Latest Videos
View In Appਅਜਿਹੇ 'ਚ ਕਾਜੋਲ ਦੇ ਚਾਹੁਣ ਵਾਲਿਆਂ ਨੂੰ ਸੁਣਾ ਰਹੇ ਹਾਂ ਕਾਜੋਲ ਨਾਲ ਜੁੜਿਆ ਦਿਲਚਸਪ ਕਿੱਸਾ। ਕੀ ਤੁਸੀਂ ਜਾਣਦੇ ਹੋ ਕਾਜੋਲ ਦੇ ਪਿਤਾ ਉਨ੍ਹਾਂ ਦਾ ਨਾਂਅ ਮਰਸਡੀਜ਼ ਰੱਖਣਾ ਚਾਹੁੰਦੇ ਸਨ।
ਦਰਅਸਲ ਮਰਸਡੀਜ਼ ਦੇ ਮਾਲਕ ਨੇ ਆਪਣੀ ਕੰਪਨੀ ਦਾ ਨਾਂਅ ਆਪਣੀ ਬੇਟੀ ਦੇ ਨਾਂਅ 'ਤੇ ਰੱਖਿਆ ਸੀ ਯਾਨੀ ਕੰਪਨੀ ਦੇ ਮਾਲਕ ਦੀ ਬੇਟੀ ਦਾ ਨਾਂਅ ਮਰਸਡੀਜ਼। ਜਿਸ ਤੋਂ ਕਾਜੋਲ ਦੇ ਪਿਤਾ ਸ਼ੇਖੂ ਮੁਖਰਜੀ ਕਾਫੀ ਪ੍ਰਭਾਵਿਤ ਸਨ ਤੇ ਇਸ ਲਈ ਉਹ ਆਪਣੀ ਬੇਟੀ ਦਾ ਨਾਂਅ ਮਰਸਡੀਜ਼ ਰੱਖਣਾ ਚਾਹੁੰਦੇ ਸਨ।
ਇਸ ਤੋਂ ਬਾਅਦ ਨਾਂਅ ਰੱਖਿਆ ਗਿਆ ਕਾਜਲ। ਪਰ ਬੰਗਾਲੀ ਭਾਸ਼ਾ 'ਚ ਓ ਧੁਨੀ ਦਾ ਇਸਤੇਮਾਲ ਜ਼ਿਆਦਾ ਹੁੰਦਾ ਹੈ। ਇਸ ਲਈ ਕਾਜਲ ਬਣ ਗਈ ਕਾਜੋਲ।
ਕਾਜੋਲ ਨੇ ਆਪਣੇ ਨਾਂਅ ਵਾਲਾ ਇਹ ਕਿੱਸਾ ਇਕ ਚੈਟ ਸ਼ੋਅ 'ਚ ਸੁਣਾਇਆ ਸੀ। ਕਾਜੋਲ ਬੰਗਾਲੀ ਹੈ ਤੇ ਉਨ੍ਹਾਂ ਦਾ ਸਰਨੇਮ ਮੁਖਰਜੀ ਹੈ।
ਹਾਲਾਂਕਿ ਫਿਲਮਾਂ 'ਚ ਉਨ੍ਹਾਂ ਨੂੰ ਸਿਰਫ ਕਾਜੋਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।