Kapil Sharma: ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨੂੰ ਰੋਮਾਂਟਿਕ ਅੰਦਾਜ਼ ‘ਚ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰ ਕੀਤੀ ਸ਼ੇਅਰ
ਕਾਮੇਡੀ ਕਿੰਗ ਕਪਿਲ ਸ਼ਰਮਾ ਪੂਰੇ ਦੇਸ਼ ਦੇ ਚਹੇਤੇ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ‘ਤੇ ਵੀ ਛਾਏ ਰਹਿੰਦੇ ਹਨ। ਉਹ ਜਦੋਂ ਵੀ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਸ਼ੇਅਰ ਕਰਦੇ ਹਨ, ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ।
Download ABP Live App and Watch All Latest Videos
View In Appਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦਾ ਅੱਜ ਜਨਮਦਿਨ ਹੈ। ਇਸ ਮੌਕੇ ਕਪਿਲ ਨੇ ਬੜੇ ਹੀ ਰੋਮਾਂਟਿਕ ਅੰਦਾਜ਼ ਵਿੱਚ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਕਪਿਲ ਨੇ ਗਿੰਨੀ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਕਪਿਲ ਨੇ ਕੈਪਸ਼ਨ ‘ਚ ਲਿਖਿਆ, “ਹੈਪੀ ਬਰਥਡੇ ਮਾਇ ਲਵ ਗਿੰਨੀ ਚਤਰਥ। ਮੇਰੀ ਜ਼ਿੰਦਗੀ ‘ਚ ਰੰਗ ਭਰਨ ਲਈ ਤੁਹਾਡਾ ਧੰਨਵਾਦ। ਪਰਮਾਤਮਾ ਤੈਨੂੰ ਬਹੁਤ ਬਰਕਤਾਂ ਦੇਵੇ।”
ਕਪਿਲ ਸ਼ਰਮਾ ਦੀ ਇਸ ਪੋਸਟ ਨੂੰ ਹੁਣ ਤੱਕ ਲੱਖਾਂ ਲਾਈਕ ਮਿਲ ਚੁੱਕੇ ਹਨ। ਕਪਿਲ ਦੇ ਫੈਨਜ਼ ਗਿੰਨੀ ਨੂੰ ‘ਭਾਬੀ’ ਕਹਿ ਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਖਬਰ ਲਿਖੇ ਜਾਣ ਤੱਕ ਕਪਿਲ ਦੀ ਪੋਸਟ ਨੂੰ ਸਾਢੇ 6 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਤਸਵੀਰਾਂ ‘ਤੇ ਹਜ਼ਾਰਾਂ ਕਮੈਂਟ ਆ ਗਏ ਹਨ।
ਦੱਸ ਦਈਏ ਕਿ ਕਪਿਲ ਸ਼ਰਮਾ ਨੇ ਗਿੰਨੀ ਨਾਲ 2018 ‘ਚ ਲਵ ਮੈਰਿਜ ਕੀਤੀ ਸੀ। ਦੋਵਾਂ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ।
ਬੀ ਟਾਊਨ ਦੀ ਇਹ ਖੂਬਸੂਰਤ ਜੋੜੀ ਹੁਣ ਦੋ ਬੱਚਿਆਂ ਦੇ ਮਾਤਾ ਪਿਤਾ ਬਣ ਚੁੱਕੀ ਹੈ। ਇਸ ਦੇ ਨਾਲ ਹੀ ਗਿੰਨੀ ਤੇ ਕਪਿਲ ਦੀ ਲਵ ਸਟੋਰੀ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।
ਦੋਵੇਂ ਇੱਕ ਦੂਜੇ ਨੂੰ ਕਾਲਜ ਦੇ ਸਮੇਂ ਤੋਂ ਜਾਣਦੇ ਸੀ। ਕਪਿਲ ਉਸ ਸਮੇਂ ਗਰੀਬ ਹੁੰਦੇ ਸੀ, ਜਦਕਿ ਗਿੰਨੀ ਅਮੀਰ ਘਰ ਦੀ ਕੁੜੀ ਸੀ।