ਪੜਚੋਲ ਕਰੋ
Karan Aujla: ਕਰਨ ਔਜਲਾ ਨੇ ਦੁਬਈ ਸ਼ਿਫਟ ਹੋਣ ਤੋਂ ਬਾਅਦ ਕੀਤੀ ਖੂਬ ਮਸਤੀ, ਸ਼ੇਰਾਂ ਨਾਲ ਖੇਡਦਾ ਨਜ਼ਰ ਆਇਆ ਗਾਇਕ, ਦੇਖੋ ਤਸਵੀਰਾਂ
Karan Aujla PIcs: ਹੁਣ ਦੁਬਈ ਪੁੱਜਣ ਤੋਂ ਬਾਅਦ ਕਰਨ ਔਜਲਾ ਨੇ ਆਪਣੇ ਫੈਨਜ਼ ਨਾਲ ਤਾਜ਼ਾ ਅਪਡੇਟ ਸ਼ੇਅਰ ਕੀਤੀ ਹੈ। ਕਰਨ ਨੇ ਦੱਸਿਆ ਹੈ ਕਿ ਉਹ ਆਖਰ ਦੁਬਈ ਜਾ ਕੇ ਕਰ ਕੀ ਰਿਹਾ ਹੈ।

ਕਰਨ ਔਜਲਾ ਨੇ ਦੁਬਈ ਸ਼ਿਫਟ ਹੋਣ ਤੋਂ ਬਾਅਦ ਕੀਤੀ ਖੂਬ ਮਸਤੀ, ਸ਼ੇਰਾਂ ਨਾਲ ਖੇਡਦਾ ਨਜ਼ਰ ਆਇਆ ਗਾਇਕ, ਦੇਖੋ ਤਸਵੀਰਾਂ
1/7

ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਛੋਟੀ ਜਿਹੀ ਉਮਰ ਵਿੱਚ ਹੀ ਗਾਇਕ ਨੇ ਆਪਣੇ ਲਈ ਕਾਫੀ ਵੱਡਾ ਨਾਮ ਤੇ ਸ਼ੋਹਰਤ ਕਮਾ ਲਿਆ ਹੈ।
2/7

ਕਰਨ ਔਜਲਾ ਨੇ ਹਾਲ ਹੀ 'ਚ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਿਆ ਹੈ। ਇਸ ਬਾਰੇ ਹਾਲ ਹੀ 'ਚ ਗਾਇਕ ਨੇ ਲਾਈਵ ਹੋ ਕੇ ਫੈਨਜ਼ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਕਰਨ ਨੇ ਲਾਈਵ ਵੀਡੀਓ 'ਚ ਦੱਸਿਆ ਸੀ ਕਿ ਉਹ ਜਲਦ ਹੀ ਕੈਨੇਡਾ ਛੱਡ ਦੇਵੇਗਾ ਅਤੇ ਦੁਬਈ ਸ਼ਿਫਟ ਹੋ ਜਾਵੇਗਾ। ਇਹ ਉਸ ਦੇ ਲਈ ਵੱਡਾ, ਪਰ ਅਹਿਮ ਫੈਸਲਾ ਹੈ।
3/7

ਹੁਣ ਦੁਬਈ ਪੁੱਜਣ ਤੋਂ ਬਾਅਦ ਕਰਨ ਔਜਲਾ ਨੇ ਆਪਣੇ ਫੈਨਜ਼ ਨਾਲ ਤਾਜ਼ਾ ਅਪਡੇਟ ਸ਼ੇਅਰ ਕੀਤੀ ਹੈ। ਕਰਨ ਨੇ ਦੱਸਿਆ ਹੈ ਕਿ ਉਹ ਆਖਰ ਦੁਬਈ ਜਾ ਕੇ ਕਰ ਕੀ ਰਿਹਾ ਹੈ।
4/7

ਕਰਨ ਔਜਲਾ ਨੇ ਹਾਲ ਹੀ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ। ਉਹ ਦੁਬਈ 'ਚ ਖੂਬ ਮਸਤੀ ਕਰ ਰਿਹਾ ਹੈ ਅਤੇ ਵਧੀਆ ਸਮਾਂ ਬਿਤਾ ਰਿਹਾ ਹੈ। ਉਸ ਦੀਆਂ ਹਾਲੀਆ ਤਸਵੀਰਾਂ ਦੇਖ ਕੇ ਤਾਂ ਇਹੀ ਪਤਾ ਲੱਗਦਾ ਹੈ।
5/7

ਕਰਨ ਔਜਲਾ ਦੁਬਈ ਦੇ ਖਾਸ ਪਹਿਰਾਵੇ ;ਚ ਵੀ ਨਜ਼ਰ ਆਇਆ ਸੀ। ਜੋ ਸਿਰਫ ਉੱਥੇ ਦੇ ਸ਼ੇਖ ਪਹਿਨਦੇ ਹਨ।
6/7

ਇਸ ਤੋਂ ਇਲਾਵਾ ਕਈ ਤਸਵੀਰਾਂ ;ਚ ਕਰਨ ਔਜਲਾ ਸ਼ੇਰਾਂ ਦੇ ਨਾਲ ਸਮਾਂ ਬਿਤਾਉਂਦਾ ਨਜ਼ਰ ਆ ਰਿਹਾ ਹੈ ਅਤੇ ਇੱਕ ਜਗ੍ਹਾ 'ਤੇ ਉਹ ਸ਼ੇਰ ਨੂੰ ਸੰਗਲ ਨਾਲ ਬੰਨ੍ਹ ਕੇ ਘੁਮਾਉਂਦਾ ਨਜ਼ਰ ਆ ਰਿਹਾ ਹੈ।
7/7

ਉਸ ਦੀਆਂ ਇਹ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।
Published at : 23 Nov 2023 02:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
