'ਬਾਜੀਰਾਓ-ਮਸਤਾਨੀ' ਤੇ 'ਚੇਨਈ ਐਕਸਪ੍ਰੈਸ' ਵਰਗੀਆਂ ਬਲਾਕਬਸਟਰ ਫਿਲਮਾਂ ਰਿਜੈਕਟ ਕਰ ਚੁੱਕੀ Katrina Kaif
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਕਰੀਅਰ ਵਿਚ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਵਿਚ ਕੰਮ ਕੀਤਾ ਹੈ। ਇਸ ਵਿੱਚ 'ਧੂਮ 3', 'ਭਾਰਤ', 'ਟਾਈਗਰ', 'ਬੈਂਗ-ਬੈਂਗ' ਵਰਗੀਆਂ ਫਿਲਮਾਂ ਸ਼ਾਮਲ ਹਨ। ਉਸ ਨੇ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ, ਪਰ ਉਸ ਨੇ ਅਜਿਹੀਆਂ ਕਈ ਫਿਲਮਾਂ ਨੂੰ ਵੀ ਨਕਾਰਿਆ ਸੀ ਜੋ ਬਾਅਦ ਵਿੱਚ ਬਲਾਕਬਸਟਰ ਹਿੱਟ ਰਹੀਆਂ। ਆਓ ਜਾਣਦੇ ਹਾਂ ਇਹ ਕਿਹੜੀਆਂ ਫ਼ਿਲਮਾਂ ਸੀ।
Download ABP Live App and Watch All Latest Videos
View In Appਰੋਹਿਤ ਸ਼ੈੱਟੀ ਦੀ ਫਿਲਮ ਚੇਨਈ ਐਕਸਪ੍ਰੈਸ ਅਜੇ ਵੀ ਸ਼ਾਹਰੁਖ ਖਾਨ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਹੈ। ਖਬਰਾਂ ਅਨੁਸਾਰ, ਕੈਟਰੀਨਾ ਕੈਫ ਨੇ ਇਹ ਫ਼ਿਲਮ ਬੋਲਣ ਦੇ ਲਹਿਜ਼ੇ ਕਾਰਨ ਛੱਡ ਦਿੱਤੀ ਸੀ ਜਿਸ ਨੂੰ ਬਾਅਦ ਵਿੱਚ ਦੀਪਿਕਾ ਪਾਦੁਕੋਣ ਨੇ ਬਾਖੂਬੀ ਢੰਗ ਨਾਲ ਕੀਤਾ।
ਕੈਟਰੀਨਾ ਕੈਫ ਨੂੰ ਪਹਿਲਾਂ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੀ ਸੁਪਰਹਿੱਟ ਫਿਲਮ ਰਾਮਲੀਲਾ ਲਈ ਚੁਣਿਆ ਗਿਆ ਸੀ। ਇਸ ਫਿਲਮ ਦੇ ਹਿੱਟ ਹੋਣ ਮਗਰੋਂ ਕੈਟਰੀਨਾ ਨੂੰ ਦੁੱਖ ਜ਼ਰੂਰ ਹੋਇਆ ਹੋਣਾ।
ਇੱਕ ਹੋਰ ਫਿਲਮ ਜਿਸ ਨੂੰ ਕੈਟਰੀਨਾ ਨੇ ਛੱਡ ਦਿੱਤਾ ਸੀ ਬਾਅਦ ਵਿੱਚ ਦੀਪਿਕਾ ਪਾਦੂਕੋਣ ਨੂੰ ਇਹ ਫਿਲਮ ਮਿਲ ਗਈ ਸੀ। ਯੇ ਜਵਾਨੀ ਹੈ ਦੀਵਾਨੀ ਵਿੱਚ ਕੰਮ ਕਰਨ ਲਈ ਪਹਿਲਾ ਕੈਟਰੀਨਾ ਨੂੰ ਚੁਣਿਆ ਗਿਆ ਸੀ, ਪਰ ਉਸ ਨੇ ਇਸ ਆਫਰ ਤੋਂ ਇਨਕਾਰ ਕਰ ਦਿੱਤਾ।
ਫਿਲਮ ਬਰਫੀ ਵਿੱਚ ਇਲਿਆਨਾ ਡਿਕਰੂਜ਼ ਦੀ ਜਗ੍ਹਾ ਕੈਟਰੀਨਾ ਕੈਫ ਨਜ਼ਰ ਆਉਣੀ ਸੀ ਤੇ ਦਰਸ਼ਕ ਵੀ ਰਣਬੀਰ-ਕੈਟਰੀਨਾ ਦੀ ਜੋੜੀ ਨੂੰ ਪਰਦੇ 'ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ ਪਰ ਇਹ ਫਿਲਮ ਵੀ ਕੈਟਰੀਨਾ ਦੇ ਹੱਥ ਨਹੀਂ ਆਈ।
ਇਹ ਇਕ ਹੋਰ ਬਲਾਕਬਸਟਰ ਫਿਲਮ ਹੈ ਜਿਸ ਵਿੱਚ ਕੈਟਰੀਨਾ ਕੈਫ ਹੋਣੀ ਚਾਹੀਦੀ ਸੀ ਕਿਉਂਕਿ ਇਸ ਬਾਰੇ ਪਹਿਲਾਂ ਉਸ ਕੋਲ ਪਹੁੰਚ ਕੀਤੀ ਗਈ ਸੀ, ਪਰ ਉਸ ਦੇ ਇਨਕਾਰ ਤੋਂ ਬਾਅਦ ਇਹ ਆਫਰ ਵੀ ਦੀਪਿਕਾ ਪਾਦੂਕੋਣ ਨੂੰ ਦੇ ਦਿੱਤਾ ਗਿਆ ਸੀ।