Punjab Lockdown: ਕੈਪਟਨ ਦੀਆਂ ਪਾਬੰਦੀਆਂ ਤੋਂ ਅੱਕੇ ਦੁਕਾਨਦਾਰਾਂ ਦਾ ਦੁਕਾਨਾਂ ਖੋਲ੍ਹਣ ਦਾ ਐਲਾਨ
ਬਰਨਾਲਾ ਟ੍ਰੇਡ ਬੋਰਡ ਤੇ ਵਪਾਰੀਆਂ ਵੱਲੋਂ ਮਾਰਕੀਟ ਖੋਲ੍ਹਣ ਦਾ ਐਲਾਨ ਕੀਤਾ ਹੈ। ਅੱਜ ਸਵੇਰੇ ਸਾਰੇ ਵਪਾਰੀ ਮੁੱਖ ਬਾਜ਼ਾਰ ਸਦਰ ਬਾਜ਼ਾਰ ਵਿੱਚ ਇਕੱਠੇ ਹੋ ਗਏ ਤੇ ਦੁਕਾਨਾਂ ਖੋਲ੍ਹਣ ਲੱਗੇ।
Download ABP Live App and Watch All Latest Videos
View In Appਦੂਜੇ ਪਾਸੇ ਬਰਨਾਲਾ ਪੁਲਿਸ ਨੇ ਵਪਾਰੀਆਂ ਨੂੰ ਯਕੀਨ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਵਪਾਰੀਆਂ ਦੀ ਨਾਰਾਜ਼ਗੀ ਵਧਦੀ ਰਹੀ ਹੈ। ਉਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਮਾਰਕੀਟ ਖੁੱਲ੍ਹਣੀ ਚਾਹੀਦੀ ਹੈ।
ਇਸ ਦੌਰਾਨ ਵਪਾਰੀਆਂ ਨੇ ਇੱਕ ਘੰਟੇ ਦਾ ਅਲਟੀਮੇਟਮ ਦਿੱਤਾ ਤਾਂ ਜੋ ਉਨ੍ਹਾਂ ਨੂੰ ਪ੍ਰਸ਼ਾਸਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਵੇ, ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਆਪ ਹੀ ਦੁਕਾਨਾਂ ਨੂੰ ਖੋਲ੍ਹਣਾ ਸ਼ੁਰੂ ਕਰ ਦੇਣਗੇ।
ਇਸ ਤੋਂ ਬਾਅਦ ਜੇ ਪੁਲਿਸ ਐਕਸ਼ਨ ਕਰ ਵਪਾਰੀਆਂ ਦੀ ਗ੍ਰਿਫਤਾਰੀ ਕਰਨਾ ਚਾਹੇ ਤਾਂ ਉਹ ਤਿਆਰ ਹਨ। ਇਸ ਦੇ ਨਾਲ ਹੀ ਬਰਨਾਲਾ ਵਪਾਰ ਮੰਡਲ ਵੱਲੋਂ ਡੀਸੀ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ।
ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਲਾਈਆਂ ਪਾਬੰਦੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਬਰਨਾਲਾ ਵਿੱਚ ਕਾਰੋਬਾਰੀ ਤੇ ਪੁਲਿਸ ਆਹਮੋ ਸਾਹਮਣੇ ਖੜ੍ਹੇ ਨਜ਼ਰ ਆਏ।
ਬਰਨਾਲਾ 'ਚ ਲੌਕਡਾਊਨ ਖਿਲਾਫ ਫੁੱਟਿਆ ਲੋਕਾਂ ਦਾ ਗੁੱਸਾ।