LA ਦੇ ਆਲੀਸ਼ਾਨ Villa 'ਚ ਰਹਿੰਦੀ Mallika Sherawat, ਦੇਖੋ ਅੰਦਰ ਦੀਆਂ ਤਸਵੀਰਾਂ
ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚੋਂ ਕੁਝ ਖ਼ੂਬਸੂਰਤ ਤਸਵੀਰਾਂ ਅਸੀਂ ਸਿਰਫ ਤੁਹਾਡੇ ਲਈ ਲੈ ਕੇ ਆਏ ਹਾਂ।
Download ABP Live App and Watch All Latest Videos
View In Appਇਸ ਵੀਡੀਓ ਵਿੱਚ ਉਸ ਦੇ ਲਾਸ ਏਂਜਲਸ ਵਾਲੇ ਵਿਲਾ ਦੀ ਝਲਕ ਦੇਖਣ ਨੂੰ ਮਿਲੀ ਹੈ।
ਵੀਡੀਓ ਦੀ ਸ਼ੁਰੂਆਤ ਵਿੱਚ ਮੱਲਿਕਾ ਆਪਣੇ ਵਿਲਾ ਦੇ ਨੀਲੇ ਰੰਗ ਦੇ ਫ੍ਰੈਂਚ ਦਰਵਾਜ਼ੇ ਨੂੰ ਖੋਲ੍ਹਦੀ ਦਿਖਾਈ ਦਿੰਦੀ ਹੈ। ਉਸ ਦਾ ਚਿੱਟਾ ਕੁੱਤਾ ਵਿਹੜੇ ਵਿੱਚ ਖੇਡਦਾ ਦਿਖਾਈ ਦਿੰਦਾ ਹੈ।
ਮੱਲਿਕਾ ਸ਼ੇਰਾਵਤ ਨੇ ਮਲਟੀਕਲਰ ਗਾਊਨ ਪਹਿਨਿਆ ਹੋਇਆ ਹੈ ਤੇ ਉਹ ਕੁੱਤੇ ਨਾਲ ਗੱਲਾਂ ਕਰਦੀ ਪੂਲ ਵੱਲ ਜਾਂਦੀ ਹੈ।
ਅਦਾਕਾਰਾ ਪੂਲ ਲਾਗੇ ਬੈਠਦੀ ਹੈ ਤੇ ਪੈਰ ਡੁਬੋ ਕੇ ਆਪਣੇ ਆਸੇ ਪਾਸੇ ਛਿੱਟੇ ਪਾਉਂਦੀ ਅਠਖੇਲੀਆਂ ਕਰਦੀ ਹੈ।
ਮੱਲਿਕਾ ਸ਼ੇਰਾਵਤ ਦੇ ਇਸ ਵਿਲਾ ਵਿੱਚ ਵੱਡਾ ਤੇ ਹਰਿਆ-ਭਰਿਆ ਲਾਅਨ ਵੀ ਹੈ।
ਉਸ ਦੇ ਵਿਲਾ ਦੇ ਪੂਲ ਦਾ ਰਸਤਾ ਗਾਰਡਨ ਰਾਹੀਂ ਜਾਂਦਾ ਹੈ।
ਮੱਲਿਕਾ ਸ਼ੇਰਾਵਤ ਦੇ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਨੇ ਉਸ ਦੇ ਸੁੰਦਰ ਘਰ ਦੀ ਕਾਫੀ ਤਾਰੀਫ਼ ਕੀਤੀ ਹੈ।