Tion Wayne: ਨਾਈਜੀਰੀਅਨ ਰੈਪਰ ਟੀਓਨ ਵੇਨ ਦਾ ਗੀਤ 'ਹੀਲਿੰਗ' ਰਿਲੀਜ਼, ਮੂਸਾ ਪਿੰਡ 'ਚ ਹੋਈ ਸੀ ਗਾਣੇ ਦੀ ਸ਼ੂਟਿੰਗ
ਨਾਈਜੀਰੀਅਨ ਰੈਪਰ ਟੀਓਨ ਵੇਨ ਹਾਲ ਹੀ 'ਚ ਪੰਜਾਬ 'ਚ ਸੀ। ਉਸ ਨੇ ਆਪਣੇ ਗਾਣੇ 'ਹੀਲਿੰਗ' ਦੀ ਸ਼ੂਟਿੰਗ ਮਰਹੂਮ ਗਾਇਕ ਸਿੱਧੂ ਮੂਸੁੇਵਾਲਾ ਦੇ ਪਿੰਡ ਮੂਸਾ ਵਿਖੇ ਕੀਤੀ ਸੀ।
Download ABP Live App and Watch All Latest Videos
View In Appਵੇਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲ ਕੇ ਭਾਵੁਕ ਹੋ ਗਿਆ। ਵੇਨ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ।
ਦੱਸਣਯੋਗ ਇਹ ਵੀ ਹੈ ਕਿ ਵੀਡੀਓ ਸ਼ੂਟ ਕਰਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਗਾਣਾ ਰਿਲੀਜ਼ ਕਰ ਦਿੱਤਾ ਗਿਆ। ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਕੁਝ ਘੰਟਿਆਂ ਦੇ ਅੰਦਰ ਹੀ ਗਾਣੇ ਨੂੰ 2 ਲੱਖ ਤੋਂ ਜ਼ਿਆਦਾ ਵਿਊਜ਼ ਮਿਲੇ ਹਨ।
ਵੇਨ ਨੇ 2021 ਵਿੱਚ ਰਿਲੀਜ਼ ਹੋਏ ਪੰਜਾਬੀ ਗਾਇਕ ਦੇ ਗੀਤ 'ਸੇਲਿਬ੍ਰਿਟੀ ਕਿਲਰ' ਲਈ ਮੂਸੇਵਾਲਾ ਨਾਲ ਕੋਲੈਬੋਰੇਸ਼ਨ ਵੀ ਕੀਤੀ ਸੀ।
ਟਿਓਨ ਇਸ ਮੌਕੇ ਸਿੱਧੂ ਮੂਸੇਵਾਲਾ ਦੀ ਸਮਾਧ ਉਤੇ ਵੀ ਗਿਆ ਅਤੇ ਉਸ ਦੇ ਖੇਤਾਂ ਸਣੇ ਪਿੰਡ ਦੀਆਂ ਹੋਰ ਥਾਵਾਂ ’ਤੇ ਵੀ ਘੁੰਮਿਆ।
ਟਿਓਨ ਵੇਨ ਨੇ ਪਿੰਡ ਜਵਾਹਰਕੇ ਜਾ ਕੇ ਉਹ ਥਾਂ ਵੀ ਵੇਖਿਆ, ਜਿਥੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।
ਗਾਣੇ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਿਓਨ ਨੇ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਹੈ। ਉਸ ਦੇ ਬੈਕਗਰਾਉਂਡ ਵਿੱਚ ਸਿੱਧੂ ਦੀ ਹਵੇਲੀ ਅਤੇ ਹੋਰ ਪਿੰਡ ਦੇ ਕਈ ਦ੍ਰਿਸ਼ ਹਨ।