ਇਸ ਅਦਾਕਾਰਾ ਨੂੰ ਆਫਰ ਹੋਏ ਕਈ ਨਿਊਡ ਸੀਨ, ਪਰਿਵਾਰ ਦੀ ਖਾਤਰ ਚੁੱਕਿਆ ਇਹ ਕਦਮ
ਅਦਾਕਾਰਾ ਪਵਿੱਤਰਾ ਪੂਨੀਆ ਨੇ ਗਲੈਮਰ ਤੇ ਬੌਲਡਨੈਸ ਦੇ ਦਮ 'ਤੇ ਇੰਡਸਟਰੀ 'ਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਬਿੱਗ ਬੌਸ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਪਵਿੱਤਰਾ ਨੇ ਹਾਲ ਹੀ 'ਚ ਆਪਣੇ ਕਰੀਅਰ ਨੂੰ ਲੈਕੇ ਵੱਡਾ ਖੁਲਾਸਾ ਕੀਤਾ ਹੈ।
Download ABP Live App and Watch All Latest Videos
View In Appਦਰਅਸਲ ਪਵਿੱਤਰਾ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ ਸਪਲਿਸਟਵਿਲਾ ਸੀਜ਼ਨ 3 ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਸੌਫਟ ਪੌਰਨ ਪ੍ਰੋਜੈਕਟਾਂ ਦੇ ਆਫਰ ਆਏ। ਇਸ ਦਾ ਖੁਲਾਸਾ ਖੁਦ ਪਵਿੱਤਰਾ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕੀਤਾ ਹੈ।
ਪਵਿੱਤਰਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਏਨੇ ਜ਼ਿਆਦਾ ਬੋਲਸ ਸਨ ਕਿ ਉਹ ਇਹ ਕਰਨਾ ਨਹੀਂ ਚਾਹੁੰਦੀ ਸੀ।
ਪਵਿੱਤਰਾ ਕਹਿੰਦੀ ਹੈ ਕਿ ਇਹ ਸੌਫਟ ਪੌਰਨ ਪ੍ਰੋਜੈਕਟ ਸਨ ਤੇ ਮੈਂ ਇਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਜਿੱਥੇ ਕਿਸ ਤੇ ਲਵ ਸੀਨ ਤਕ ਆਪਣੇ ਪੇਰੈਂਟਸ ਤੇ ਘਰਵਾਲਿਆਂ ਦੇ ਨਾਲ ਨਹੀਂ ਦੇਖ ਸਕਦੇ ਸੀ।
ਇਸ ਤੋਂ ਅੱਗੇ ਪਵਿੱਤਰਾ ਨੇ ਕਿਹਾ, 'ਮੈਨੂੰ ਲੱਗਾ ਕਿਮੇਰਾ ਪਰਿਵਾਰ ਮੈਨੂੰ ਟੀਵੀ 'ਤੇ ਇਸ ਅੰਦਾਜ਼ 'ਚ ਦੇਖਣ ਲਈ ਕਦੇ ਤਿਆਰ ਨਹੀਂ ਹੋਵੇਗਾ। ਜਦੋਂ ਉਹ ਦੇਖਣਗੇ ਕਿ ਮੈਂ ਅਜਿਹੇ ਬੋਲਡ ਕੰਟੈਂਟ 'ਤੇ ਕੰਮ ਕਰ ਰਹੀ ਹਾਂ ਤਾਂ ਉਹ ਬਹੁਤ ਦੁਖੀ ਹੋ ਜਾਣਗੇ। ਅਜਿਹੇ 'ਚ ਮੈਂ ਸੋਚਿਆ ਕਿ ਮੈਂ ਕਦੇ ਵੀ ਬੋਲਡ ਸੀਨ ਨਹੀਂ ਫਿਲਮਾਵਾਂਗੀ।'
ਪਵਿੱਤਰਾ ਕਹਿੰਦੀ ਹੈ, 'ਮੈਨੂੰ ਲੱਗਦਾ ਹੈ ਕਿ ਅਜਿਹੇ ਬੋਲਡ ਸੀਨ ਫਿਲਮਾਉਣ ਲਈ ਬਹੁਤ ਹਿੰਮਤ ਤੇ ਹੌਸਲੇ ਦੀ ਲੋੜ ਹੁੰਦੀ ਹੈ। ਮੈਂ ਇਹ ਨਹੀਂ ਕਹਿ ਸਕਦੀ ਪਰ ਜੋ ਲੋਕ ਅਜਿਹੇ ਨਿਊਡ ਸੀਨ ਫਿਲਮਾਉਂਦੇ ਹਨ ਮੈਂ ਉਨ੍ਹਾ ਦੀ ਸ਼ਲਾਘਾ ਕਰਦੀ ਹਾਂ।'
ਵਰੰਕ ਫਰੰਟ ਦੀ ਗੱਲ ਕਰੀਏ ਤਾਂ ਪਵਿੱਤਰਾ ਏਨੀ ਦਿਨੀਂ ਪਾਪੂਲਰ ਸੀਰੀਜ਼ 'ਯੇ ਹੈ ਮੁਹੱਬਤੇ' ਤੇ 'ਸਸੁਰਾਲ ਸਿਮਰ ਕਾ' ਤੇ 'ਨਾਗਿਨ 3' ਨਾਲ ਜੁੜੀ ਹੋਈ ਹੈ। ਇਸ ਦੇ ਨਾਲ ਹੀ ਪਵਿੱਤਰਾ ਬਿਗ ਬੌਸ ਕੰਟੈਂਸਟੇਂਸ ਰਹੇ ਏਜਾਜ ਖਾਨ ਨਾਲ ਵੀ ਆਪਣੇ ਰਿਸ਼ਤੇ ਨੂੰ ਲੈਕੇ ਸੁਰਖੀਆਂ 'ਚ ਰਹਿੰਦੀ ਹੈ।