ਮੇਅਰ ਦੀ ਤਾਜਪੋਸ਼ੀ ਦੌਰਾਨ ਕੋਰੋਨਾ ਨਿਯਮ ਭੁੱਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸੈਂਕੜਿਆਂ ਦੀ ਗਿਣਤੀ 'ਚ ਕੀਤਾ ਇਕੱਠ
ਪਰ ਲੱਗਦਾ ਹੈ ਕਿ ਕੈਪਟਨ ਦੇ ਖੁਦ ਦੇ ਮੰਤਰੀ ਹੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਭੁੱਲ ਗਏ ਹਨ। ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹੁਣ ਤਾਜ਼ਾ ਮਾਮਲਾ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜੀਆ ਹੈ। ਜਿਨ੍ਹਾਂ ਨੇ ਮੇਅਰ ਜੀ ਤਾਜਪੋਸ਼ੀ ਸਮਾਗਮ ਦੀ ਖੁਸ਼ੀ 'ਚ ਸੋਸ਼ਲ ਡਿਸਟੈਸਿੰਗ ਦੀ ਪਾਲਨਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸੈਂਕੜਿਆਂ ਦੀ ਗਿਣਤੀ 'ਚ ਇਕੱਠ ਕੀਤਾ।
Download ABP Live App and Watch All Latest Videos
View In Appਸਮਾਜਿਕ ਦੂਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ 43 ਐਮਸੀ ਨੂੰ ਤਾਂ ਬੈਠਣਾ ਹੈ ਤਾਂ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਵੀ ਆ ਗਏ। ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਇੱਕ ਵਾਰ ਫਿਰ ਕਹਿ ਰਿਹਾ ਹਾਂ ਕਿ ਸਾਵਧਾਨੀ ਜ਼ਰੂਰੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ਟੀਕਾਕਰਨ ਨਾਲ ਪੂਰਾ ਪੰਜਾਬ ਦਸੰਬਰ ਤੱਕ ਕਵਰ ਕੀਤਾ ਜਾਏਗਾ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੋਰੋਨਾ ਦਾ ਮੁੱਦਾ ਭਾਰਤ ਦੇ ਸਾਰੇ ਮੁੱਦਿਆਂ ਨਾਲੋਂ ਭਾਰੀ ਹੈ, ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਵਧੇਰੇ ਖ਼ਤਰਨਾਕ ਹੈ। ਸਾਡੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ, ਉਨ੍ਹਾਂ ਨੇ ਕਿਹਾ ਕਿ ਅਸੀਂ ਕਿਤੋਂ ਵੀ ਟੀਕਾ ਖਰੀਦ ਸਕਦੇ ਹਾਂ।
ਉਧਰ ਮੰਡੀ ਵਿਚ ਬਾਰਦਾਨੇ ਦੀ ਘਾਟ ਦੇ ਸੰਬੰਧ ਵਿਚ ਇਹ ਮਜਬੂਰੀ ਆਈ ਹੈ ਕਿ ਬਾਰਦਾਨ ਕਲਕੱਤਾ, ਬੰਗਾਲ ਤੋਂ ਆਉਂਦਾ ਹੈ। ਇਸ ਲਈ ਕੋਰੋਨਾ ਕਰਕੇ ਸਾਰੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਸੀ। ਅੱਜ ਦੇ ਸਮੇਂ 60 ਪ੍ਰਤੀਸ਼ਤ ਕਣਕ ਦੀ ਖਰੀਦ ਹੋ ਗਈ ਹੈ। ਜਦੋਂ ਕੈਪਤਾਨ ਸਾਹਿਬ ਸਰਕਾਰ ਵਿਚ ਹਨ, ਪੰਜਾਬ 'ਚ ਮੰਡੀਕਰਨ ਚਲਦਾ ਰਹੇਗਾ। ਇੱਕ ਹਫਤੇ ਦੇ ਅੰਦਰ ਸਾਰਿਆਂ ਕੋਲ ਬਾਰਦਾਨਾ ਪਹੁੰਚ ਜਾਵੇਗਾ।