ਪੜਚੋਲ ਕਰੋ
Diljit Dosanjh: ਵੈਨਕੂਵਰ ਸ਼ੋਅ ਤੋਂ ਬਾਅਦ ਕੁਦਰਤ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ ਦਿਲਜੀਤ ਦੋਸਾਂਝ, ਸਕੂਨ ਭਰੇ ਪਲਾਂ ਦੀ ਵੇਖੋ ਝਲਕ
Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਲਾਈਵ ਪ੍ਰਦਰਸ਼ਨ ਕਰ ਦੁਨੀਆਂ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ।
Diljit Dosanjh
1/6

ਦਿਲਜੀਤ ਉਹ ਪਹਿਲੇ ਸਟਾਰ ਹਨ, ਜਿਨ੍ਹਾਂ ਦੇ ਚੌਹਣ ਵਾਲਿਆਂ ਨੇ ਇਸ ਸ਼ੋਅ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਦਰਅਸਲ, ਬੀਸੀ ਪਲੇਸ ਸਟੇਡੀਅਮ ਵਿੱਚ 54,000 ਦੇ ਕਰੀਬ ਦਰਸ਼ਕ ਪੁੱਜੇ।
2/6

ਉਨ੍ਹਾ ਦੀ ਇਸ ਉਪਲੱਬਧੀ ਹਾਸਲ ਕਰਨ ਤੇ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਵੱਲੋਂ ਕਲਾਕਾਰ ਨੂੰ ਵਧਾਈਆਂ ਦਿੱਤੀਆਂ ਗਈਆਂ।
3/6

ਦੱਸ ਦੇਈਏ ਕਿ ਵੈਨਕੂਵਰ ਸ਼ੋਅ ਤੋਂ ਬਾਅਦ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਕੁਦਰਤ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ। ਆਪਣੇ ਸਕੂਨ ਭਰੇ ਪਲਾਂ ਦੀ ਕਲਾਕਾਰ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਝਲ਼ਕ ਸਾਂਝੀ ਕੀਤੀ ਹੈ।
4/6

ਕੁਦਰਤ ਨਾਲ ਸਮਾਂ ਬਿਤਾਉਂਦੇ ਹੋਏ ਕਲਾਕਾਰ ਨੇ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਨੂੰ ਕੈਪਸ਼ਨ ਦਿੰਦੇ ਹੋਏ ਦੋਸਾਂਝਾਵਾਲੇ ਨੇ ਲਿਖਿਆ, ISHQ BANAYE...
5/6

ਦੱਸ ਦੇਈਏ ਕਿ ਕਲਾਕਾਰ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕੀਤਾ ਜਾ ਰਿਹਾ ਹੈ। ਖਾਸ ਗੱਲ਼ ਇਹ ਹੈ ਕਿ ਹਾਲੇ ਵੀ ਕਲਾਕਾਰ ਦੇ ਬੀਸੀ ਪਲੇਸ ਸਟੇਡੀਅਮ ਦੀ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ।
6/6

ਦਰਅਸਲ, ਪ੍ਰਸ਼ੰਸਕ ਦਿਲਜੀਤ ਦੀ ਹਰ ਤਸਵੀਰ ਉੱਪਰ ਕਮੈਂਟ ਕਰ ਬੀਸੀ ਪਲੇਸ ਸਟੇਡੀਅਮ ਵਿੱਚ ਕੀਤੇ ਸ਼ੋਅ ਦੀਆਂ ਤਾਰੀਫ਼ਾਂ ਦੇ ਪੁੱਲ੍ਹ ਬੰਨ੍ਹ ਰਹੇ ਹਨ।
Published at : 01 May 2024 12:47 PM (IST)
ਹੋਰ ਵੇਖੋ
Advertisement
Advertisement





















