Ammy Virk Life Journey : ਕਦੇ ਕ੍ਰਿਕਟਰ ਬਣਨ ਦਾ ਸੀ ਸੁਪਨਾ , ਫਿਰ ਇੰਝ ਬਦਲੀ ਕਿਸਮਤ, ਜਾਣੋ ਪੰਜਾਬੀ ਗਾਇਕ ਐਮੀ ਵਿਰਕ ਬਾਰੇ
ਅੱਜ ਕੱਲ੍ਹ ਪੰਜਾਬੀ ਗਾਇਕ ਹਰ ਪਾਸੇ ਧਮਾਲ ਮਚਾ ਰਹੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗਾਇਕ ਬਾਰੇ ਦੱਸਾਂਗੇ ,ਜਿਸ ਦਾ ਗੀਤ ਕਦੇ ਚਪੜਾਸੀ ਵੀ ਨਹੀਂ ਸੁਣਨਾ ਚਾਹੁੰਦਾ ਸੀ ਪਰ ਹੁਣ ਦੁਨੀਆ ਉਸਦੀ ਆਵਾਜ਼ ਦੀ ਦੀਵਾਨੀ ਹੈ।
Download ABP Live App and Watch All Latest Videos
View In Appਪੰਜਾਬੀ ਗਾਇਕ ਐਮੀ ਵਿਰਕ ਆਪਣੇ ਗੀਤਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਐਮੀ ਵਿਰਕ ਦੀ ਨਿੱਜੀ ਜ਼ਿੰਦਗੀ ਬਾਰੇ।
ਐਮੀ ਦਾ ਅਸਲੀ ਨਾਂ ਅਮਰਿੰਦਰਪਾਲ ਸਿੰਘ ਵਿਰਕ ਹੈ। ਐਮੀ ਇੱਕ ਪੰਜਾਬੀ ਗਾਇਕ, ਫਿਲਮ ਅਦਾਕਾਰ ਅਤੇ ਨਿਰਮਾਤਾ ਹੈ। ਉਹ ਅੰਗਰੇਜ਼ ਵਿੱਚ ਹਾਕਮ, ਨਿੱਕਾ ਜ਼ੈਲਦਾਰ ਵਿੱਚ ਨਿੱਕਾ, ਅਤੇ ਕਿਸਮਤ ਵਿੱਚ ਸ਼ਿਵਜੀਤ ਦੀਆਂ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ।
ਐਮੀ ਆਪਣੇ ਫੈਸ਼ਨ ਸੈਂਸ ਲਈ ਵੀ ਜਾਣੇ ਜਾਂਦੇ ਹਨ , ਪ੍ਰਸ਼ੰਸਕ ਉਨ੍ਹਾਂ ਦੀ ਲੁੱਕ ਨੂੰ ਬਹੁਤ ਪਸੰਦ ਕਰਦੇ ਹਨ।
ਜੇਕਰ ਐਮੀ ਦੀ ਕਾਮਯਾਬੀ ਦੀ ਗੱਲ ਕਰੀਏ ਤਾਂ ਉਸ ਨੂੰ ਅਸਲੀ ਪਹਿਚਾਣ ਗੀਤ 'ਕਿਸਮਤ' ਤੋਂ ਮਿਲੀ। ਇਸ 'ਚ ਉਨ੍ਹਾਂ ਦੇ ਨਾਲ ਸਰਗੁਣ ਮਹਿਤਾ ਵੀ ਸੀ। ਦੋਵਾਂ ਦੀ ਜੋੜੀ ਨੂੰ ਪਰਦੇ 'ਤੇ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਐਮੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਗੀਤ ਅੱਜ ਵੀ ਲੋਕਾਂ ਦਾ ਪਸੰਦੀਦਾ ਗੀਤ ਬਣਿਆ ਹੋਇਆ ਹੈ।
ਐਮੀ ਬਚਪਨ ਤੋਂ ਹੀ ਕ੍ਰਿਕਟਰ ਜਾਂ ਗਾਇਕ ਬਣਨਾ ਚਾਹੁੰਦੇ ਸਨ। ਉਹ ਕ੍ਰਿਕਟਰ ਤਾਂ ਨਹੀਂ ਬਣ ਸਕਿਆ ਪਰ ਮਸ਼ਹੂਰ ਗਾਇਕ ਜ਼ਰੂਰ ਬਣ ਗਿਆ ਹੈ।
ਆਪਣੀ ਪ੍ਰੇਮਿਕਾ ਕਾਰਨ ਉਸ ਨੇ ਬੀਐੱਸਸੀ ਕੋਰਸ ਵਿੱਚ ਦਾਖਲਾ ਲਿਆ ਸੀ ਜਦੋਂ ਕਿ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਬੀਐੱਸਸੀ ਕਰਨ ਤੋਂ ਬਾਅਦ ਉਹ ਕੀ ਕਰ ਸਕਦਾ ਹੈ।
ਐਮੀ ਨੂੰ ਗਾਉਣ ਦਾ ਬਹੁਤ ਸ਼ੌਕ ਸੀ। ਬਚਪਨ ਵਿੱਚ ਉਸ ਨੂੰ ਇੱਕ ਗੀਤ ਯਾਦ ਸੀ। ਜਦੋਂ ਵੀ ਉਨ੍ਹਾਂ ਦੇ ਘਰ ਕੋਈ ਮਹਿਮਾਨ ਆਉਂਦਾ ਸੀ ਤਾਂ ਉਹ ਉਨ੍ਹਾਂ ਨੂੰ ਇਹ ਗੀਤ ਸੁਣਾਉਂਦੇ ਸਨ। ਉਸ ਦੀ ਮਾਂ ਨੇ ਹਮੇਸ਼ਾ ਉਸ ਨੂੰ ਗਾਇਕ ਬਣਨ ਲਈ ਉਤਸ਼ਾਹਿਤ ਕੀਤਾ।
ਇੱਕ ਇੰਟਰਵਿਊ ਵਿੱਚ ਐਮੀ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਮਿਊਜ਼ਿਕ ਕੰਪਨੀ ਦਾ ਚਪੜਾਸੀ ਵੀ ਉਨ੍ਹਾਂ ਦੇ ਗੀਤ ਨਹੀਂ ਸੁਣਨਾ ਚਾਹੁੰਦਾ ਸੀ। ਜਦੋਂ ਉਹ ਗਾਉਣਾ ਸ਼ੁਰੂ ਕਰਦਾ ਸੀ ਤਾਂ ਉਸਨੂੰ ਭਜਾ ਦਿੱਤਾ ਜਾਂਦਾ ਸੀ।