ਪੜਚੋਲ ਕਰੋ
Rapper Badshah: ਯੋ ਯੋ ਹਨੀ ਸਿੰਘ ਨੂੰ ਲੈ ਬੋਲੇ ਰੈਪਰ ਬਾਦਸ਼ਾਹ- ਮੇਰਾ ਭਰਾ ਆ, ਮੈਂ ਕੁਝ ਵੀ ਕਹਿ ਸਕਦਾ, ਕੋਈ ਹੋਰ ਨਹੀਂ...
Rapper Badshah On Honey Singh: ਇੱਕ ਸਮਾਂ ਸੀ ਜਦੋਂ ਪੰਜਾਬੀ ਸੰਗੀਤ ਜਗਤ ਵਿੱਚ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਅਤੇ ਬਾਦਸ਼ਾਹ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ।

Rapper Badshah On Honey Singh
1/7

ਉਨ੍ਹਾਂ ਨੇ ਮਿਲ ਕੇ ਮਾਫੀਆ ਮੁੰਡੀਰ ਨਾਂ ਦਾ ਬੈਂਡ ਬਣਾਇਆ ਸੀ, ਜੋ ਕਾਫੀ ਮਸ਼ਹੂਰ ਹੋਇਆ। ਇਸ ਬੈਂਡ ਨੇ 'ਖੋਲ ਬੋਤਲ', 'ਬੇਗਾਨੀ ਨਾਰ ਬੁਰੀ' ਅਤੇ 'ਦਿੱਲੀ ਕੇ ਦੀਵਾਨੇ' ਵਰਗੇ ਕਈ ਹਿੱਟ ਗੀਤ ਦਿੱਤੇ। ਫਿਰ ਸਾਲ 2012 ਵਿੱਚ ਇਹ ਬੈਂਡ ਟੁੱਟ ਗਿਆ। ਜਿਸ ਤੋਂ ਬਾਅਦ ਦੋਹਾਂ ਦੀ ਦੋਸਤੀ 'ਚ ਦਰਾਰ ਆ ਗਈ।
2/7

ਹਾਲ ਹੀ ਵਿੱਚ ਇੱਕ ਰੈਪਰ ਬਾਦਸ਼ਾਹ ਨੇ ਇੱਕ ਵਾਰ ਫਿਰ ਯੋ ਯੋ ਹਨੀ ਸਿੰਘ ਨਾਲ ਆਪਣੀ ਦੋਸਤੀ ਵਿੱਚ ਆਈ ਦਰਾਰ ਨੂੰ ਲੈ ਖੁੱਲ੍ਹ ਕੇ ਗੱਲ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਬਾਦਸ਼ਾਹ ਨੇ ਹਨੀ ਸਿੰਘ ਖਿਲਾਫ ਇੱਕ ਗੀਤ ਵੀ ਕੱਢ ਦਿੱਤਾ, ਜੋ ਖੂਬ ਸੁਰਖੀਆਂ ਵਿੱਚ ਰਿਹਾ। ਹੁਣ ਹਾਲ ਹੀ ਵਿੱਚ ਆਪ ਕੀ ਅਦਾਲਤ ਦਾ ਹਿੱਸਾ ਬਣੇ ਬਾਦਸ਼ਾਹ ਨੇ ਫਿਰ ਤੋਂ ਹਨੀ ਨਾਲ ਆਪਣੀ ਤਕਰਾਰ ਬਾਰੇ ਗੱਲ ਕੀਤੀ ਹੈ।
3/7

ਦੱਸ ਦੇਈਏ ਕਿ Sirf Panjabiyat ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਕਲਿੱਪ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਰੈਪਰ ਬਾਦਸ਼ਾਹ ਯੋ ਯੋ ਹਨੀ ਸਿੰਘ ਨਾਲ ਆਪਣੀ ਦੋਸਤੀ ਵਿੱਚ ਆਈ ਦਰਾਰ ਬਾਰੇ ਗੱਲ ਕਰਦੇ ਹੋਏ ਵਿਖਾਈ ਦੇ ਰਹੇ ਹਨ।
4/7

ਇਸ ਦੌਰਾਨ ਜਦੋਂ ਰਜਤ ਸ਼ਰਮਾ ਨੇ ਰੈਪਰ ਬਾਦਸ਼ਾਹ ਤੇ ਯੋ ਯੋ ਹਨੀ ਸਿੰਘ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ, ਤਾਂ ਬਾਦਸ਼ਾਹ ਨੇ ਮਜ਼ਾਕ ਵਿਚ ਕਿਹਾ, "ਹਰ ਕੋਈ ਕਹਾਣੀ ਤੋਂ ਜਾਣੂ ਹੈ। ਜਿਗਰ ਦਾ ਟੁਕੜਾ (ਹੱਸਦੇ ਹੋਏ)। ਉਨ੍ਹਾਂ ਨੇ ਧੋਖਾ ਦਿੱਤਾ।" ਉਨ੍ਹਾਂ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਸੀ।
5/7

ਜਦੋਂ ਰਜਤ ਸ਼ਰਮਾ ਨੇ ਸਵਾਲ ਕੀਤਾ ਕਿ ਕੀ ਹਨੀ ਸਿੰਘ ਨੇ ਇੰਡਸਟਰੀ 'ਚ ਉਨ੍ਹਾਂ ਨੂੰ ਆਪਣਾ ਕੈਰੀਅਰ ਬਣਾਉਣ 'ਚ ਮਦਦ ਕੀਤੀ ਤਾਂ ਬਾਦਸ਼ਾਹ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ, ''ਮੈਂ ਗੀਤ ਲਿਖਦਾ ਹਾਂ ਅਤੇ ਉਸ ਨੇ ਮੈਨੂੰ ਕਿਤੇ ਵੀ ਪਹੁੰਚਣ 'ਚ ਮਦਦ ਨਹੀਂ ਕੀਤੀ। ਅਸੀਂ ਇਕੱਠੇ ਸੀ ਪਰ ਜਿਵੇਂ ਅਸੀਂ ਸੋਚਿਆ ਸੀ ਅਜਿਹਾ ਨਹੀਂ ਹੋਇਆ।" ਉਹ ਵੱਖਰੀਆਂ ਚੀਜ਼ਾਂ ਚਾਹੁੰਦਾ ਸੀ। ”
6/7

ਇਸ ਤੋਂ ਇਲਾਵਾ, ਰਜਤ ਸ਼ਰਮਾ ਨੇ ਪੁੱਛਿਆ, "ਜਦੋਂ ਉਸਦਾ ਕਰੀਅਰ ਖਰਾਬ ਹੋ ਗਿਆ ਤਾਂ ਤੁਸੀਂ ਉਸਦੀ ਮਦਦ ਕਿਉਂ ਨਹੀਂ ਕੀਤੀ?" ਉਸ ਦਾ ਜਵਾਬ ਦਿੰਦੇ ਹੋਏ ਰੈਪਰ ਨੇ ਕਿਹਾ, "ਉਨ੍ਹਾਂ ਨੂੰ ਮੇਰੇ ਤੋਂ ਕਿਸੇ ਮਦਦ ਦੀ ਲੋੜ ਨਹੀਂ ਹੈ। ਉਹ ਵਾਪਸੀ ਕਰਨ ਦੇ ਸਮਰੱਥ ਹਨ।"
7/7

ਬਾਦਸ਼ਾਹ ਨੇ ਅੱਗੇ ਕਿਹਾ, 'ਜਦੋਂ ਉਹ ਬੀਮਾਰ ਸੀ, ਮੈਂ ਉਸ ਨੂੰ ਮਿਲਣ ਗਿਆ ਸੀ ਪਰ ਉਹ ਮੈਨੂੰ ਨਹੀਂ ਮਿਲਿਆ।' ਬਾਅਦ ਵਿੱਚ, ਕਾਲਾ ਚਸ਼ਮਾ ਫੇਮ ਨੇ ਖੁਲਾਸਾ ਕੀਤਾ ਕਿ ਉਹ ਖੁਦ ਡਿਪਰੈਸ਼ਨ ਨਾਲ ਜੂਝ ਰਿਹਾ ਸੀ ਅਤੇ ਇਹੀ ਇੱਕ ਵੱਡਾ ਕਾਰਨ ਸੀ ਕਿ ਉਹ ਹਨੀ ਸਿੰਘ ਨੂੰ ਜਦੋਂ ਉਹ ਬੀਮਾਰ ਸੀ ਤਾਂ ਉਸ ਨੂੰ ਮਿਲਣ ਗਿਆ ਸੀ। ਫਿਲਹਾਲ ਹੁਣ ਇਨ੍ਹਾਂ ਨੂੰ ਕਦੇ ਵੀ ਇਕੱਠੇ ਨਹੀਂ ਵੇਖਿਆ ਜਾਂਦਾ।
Published at : 04 Dec 2023 10:35 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
