ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਬੀਸੀ ਪਲੇਸ ਤੋਂ ਸ਼ੋਅ ਦੀ ਝਲਕ ਕੀਤੀ ਸਾਂਝੀ, 54 ਹਜ਼ਾਰ ਲੋਕਾਂ ਨਾਲ ਭਰਿਆ ਸਟੇਡੀਅਮ
Diljit Dosanjh Canada Show: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੁਨੀਆਂ ਭਰ ਵਿੱਚ ਛਾਏ ਹੋਏ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕ ਵੀ ਬੇਹੱਦ ਪਸੰਦ ਕਰ ਰਹੇ ਹਨ।
Diljit Dosanjh Canada Show
1/6

ਹਾਲ ਹੀ ਵਿੱਚ ਦਿਲਜੀਤ ਨੇ ਇੱਕ ਵਾਰ ਫਿਰ ਕੈਨੇਡਾ ਦੇ ਬੀਸੀ ਪਲੇਸ 'ਚ ਆਪਣਾ ਸ਼ੋਅ ਕਰ ਇਤਿਹਾਸ ਰਚ ਦਿੱਤਾ। ਦਰਅਸਲ, ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਵੱਲੋਂ ਵੈਨਕੂਵਰ ਦੇ ਬੀਸੀ ਪਲੇਸ ਤੇ ਟੋਰਾਂਟੋ ਦੇ ਰੋਜਰਸ ਸੈਂਟਰ ਵਿੱਚ ਸ਼ੋਅ ਕੀਤਾ ਗਿਆ।
2/6

ਇਸ ਦੌਰਾਨ 54 ਹਜ਼ਾਰ ਲੋਕਾਂ ਦੇ ਬੈਠਣ ਦੀ ਸਮੱਰਥਾ ਰੱਖਣ ਵਾਲੇ ਸਟੇਡੀਅਮ ਵਿੱਚ ਦੋਸਾਂਝਾਵਾਲੇ ਨੇ ਆਪਣੀ ਗਾਇਕੀ ਅਤੇ ਸਟਾਇਲ ਨਾਲ ਸਭ ਨੂੰ ਦੀਵਾਨਾ ਬਣਾ ਲਿਆ। ਦੱਸ ਦੇਈਏ ਕਿ ਇਸ ਦੌਰਾਨ ਗਾਇਕ ਦੀਆਂ ਸਾਰੀਆਂ ਟਿਕਟਾਂ ਵੀ ਸੋਲਡ ਹੀ ਗਈਆਂ ਸੀ। ਜੋ ਕਿ ਪੰਜਾਬੀ ਕਲਾਕਾਰ ਦੇ ਨਾਂਅ ਇੱਕ ਵੱਡੀ ਉਪਲੱਬਧੀ ਹੈ।
Published at : 28 Apr 2024 09:18 AM (IST)
ਹੋਰ ਵੇਖੋ





















