Goriyaan Goriyaan ਫੇਮ ਗਾਇਕ Romana ਨੇ ਇੱਕੋ ਦਿਨ 'ਚ ਰਿਲੀਜ਼ ਕੀਤੇ ਚਾਰ ਗਾਣੇ
Goriyaan Goriyaan ਫੇਮ ਗਾਇਕ ਰੋਮਾਣਾ ਨੇ ਇੱਕ ਦਿਨ 'ਚ 4 ਗਾਣੇ ਰਿਲੀਜ਼ ਕੀਤੇ ਹਨ। ਰੋਮਾਣਾ ਨੇ ਆਪਣੀ ਲਿਖੀ 'THE EP MEHRABANIYAAN' ਰਿਲੀਜ਼ ਕੀਤੀ ਹੈ।
Download ABP Live App and Watch All Latest Videos
View In Appਇਸ ਗਾਇਕ ਨੇ ਆਪਣੇ ਪਹਿਲੇ ਹੀ ਗੀਤ ਨਾਲ ਇੰਡਸਟਰੀ 'ਚ ਆਪਣੀ ਪਹਿਚਾਣ ਪੱਕੀ ਕਰ ਲਈ ਸੀ। ਰੋਮਾਣਾ ਦਾ ਅਸਲ ਟੈਲੇਂਟ ਸਿਰਫ ਗਾਇਕੀ ਨਹੀਂ ਹੈ, ਉਹ ਇੱਕ ਸ਼ਾਨਦਾਰ ਕੰਪੋਜ਼ਰ ਅਤੇ ਗੀਤਕਾਰ ਵੀ ਹੈ।
ਰੋਮਾਣਾ ਨੇ ਇਨ੍ਹਾਂ ਚਾਰ ਗਾਣਿਆਂ ਨੂੰ ਖੁਦ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਹੈ। ਨਾਲ ਹੀ ਸਾਰੇ ਗਾਣਿਆਂ ਦਾ ਮਿਊਜ਼ਿਕ ਅਲਗ-ਅਲਗ ਮਿਊਜ਼ਿਕ ਡਾਇਰੈਕਟਰਜ਼ ਨੇ ਦਿੱਤਾ ਹੈ।
'ਮੇਹਰਬਾਨੀਆ', ਖੈਰ ਅਲਾਹ ਖੈਰ , ਕਿੱਥੇ ਰਹਿ ਗਏ ਅਤੇ ਮੰਨ ਡੋਲਜੇ ਵਰਗੇ ਗਾਣੇ ਰੋਮਾਣਾ ਦੀ ਇਸ EP 'ਚ ਸ਼ਾਮਿਲ ਹਨ। ਖਾਸ ਗੱਲ ਇਹ ਹੈ ਕਿ ਖੈਰ ਅਲਾਹ ਖੈਰ ਗਾਣੇ 'ਚ ਮਸ਼ਹੂਰ ਗੀਤਕਾਰ ਜਾਨੀ ਨੇ ਸੰਗੀਤ ਦਿੱਤਾ ਹੈ।
ਰੋਮਾਣਾ ਅਤੇ ਜਾਨੀ ਦਾ ਰਿਸ਼ਤਾ ਕਾਫੀ ਪੁਰਾਣਾ ਹੈ। ਬੀ ਪ੍ਰਾਕ ਅਤੇ ਜਾਨੀ ਦੀ ਟੀਮ 'ਚ ਰੋਮਾਣਾ ਕਾਫੀ ਅਰਸੇ ਤੋਂ ਕੰਮ ਕਰ ਰਿਹਾ ਹੈ। ਜਿਸ ਕਰਕੇ ਜਾਣੀ ਇਸ ਟੈਲੇਂਟ ਨੂੰ ਕਾਫੀ ਸਪੋਟ ਕਰ ਰਿਹਾ ਹੈ।
ਰੋਮਾਣਾ ਦੇ ਪਹਿਲੇ ਗੀਤ Goriyaan Goriyaan ਨੂੰ ਜਾਨੀ ਨੇ ਲਿਖਿਆ ਤੇ ਬੀ ਪ੍ਰਾਕ ਨੇ ਮਿਊਜ਼ਿਕ ਦੇ ਕੇ ਤਿਆਰ ਕੀਤਾ ਸੀ। ਰੋਮਾਣਾ ਦੇ ਇਹ ਚਾਰ ਗਾਣੇ ਵੀ ਜਾਨੀ ਦੇ ਲੇਬਲ ਦੇਸੀ ਮੇਲੋਡੀਜ਼ ਤੋਂ ਰਿਲੀਜ਼ ਹੋਏ ਹਨ।