Hans Raj Hans: ਹੰਸ ਰਾਜ ਹੰਸ ਦੂਜੀ ਵਾਰ ਬਣਨ ਵਾਲੇ ਹਨ ਦਾਦਾ, ਪੁੱਤਰ ਯੁਵਰਾਜ ਦੀ ਪਤਨੀ ਮਾਨਸੀ ਸ਼ਰਮਾ ਜਲਦ ਦੇਵੇਗੀ ਬੱਚੇ ਨੂੰ ਜਨਮ
ਇਹ ਖੁਸ਼ਖਬਰੀ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਦੀਆਂ ਲਾਲ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕਰ ਉਹ ਖੂਬ ਚਰਚਾ ਵਿੱਚ ਹੈ। ਤੁਸੀ ਵੀ ਵੇਖੋ ਮਾਨਸੀ ਸ਼ਰਮਾ ਦੀਆਂ ਇਹ ਤਸਵੀਰਾਂ।
Download ABP Live App and Watch All Latest Videos
View In Appਦੱਸ ਦੇਈਏ ਕਿ ਮਾਨਸੀ ਸ਼ਰਮਾ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੀਆਂ ਇੱਕ ਐਂਕਰ ਹੋਣ ਦੇ ਨਾਲ-ਨਾਲ ਫਿਲਮਾਂ ਅਤੇ ਟੇਲੀਵਿਜ਼ਨ ਸੀਰਿਅਲਜ਼ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ।
ਯੁਵਰਾਜ ਹੰਸ ਅਤੇ ਮਾਨਸੀ ਵੱਲੋਂ ਆਪਣੇ ਪਹਿਲੇ ਬੱਚੇ ਦਾ ਸਵਾਗਤ 12 ਮਈ ਸਾਲ 2020 ਵਿੱਚ ਕੀਤਾ ਗਿਆ ਸੀ।
ਮਾਨਸੀ ਨੇ ਆਪਣੇ ਦੂਜੀ ਪ੍ਰੈਗਨੇਂਸੀ ਬਾਰੇ ਜਾਣਕਾਰੀ ਦਿੰਦੇ ਹੋਏ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਮਾਨਸੀ ਸ਼ਰਮਾ ਨੇ ਲਿਖਿਆ, ਬੇਬੀ ਟੂ ਰਾਸਤੇ 'ਚ 🧿🙏 ਤੁਹਾਡੇ ਅਸ਼ੀਰਵਾਦ ਅਤੇ ਪਿਆਰ ਦੀ ਲੋੜ ਹੈ 🙏 ਸਭ ਕੁਝ ਲਈ ਬਾਬਾ ਜੀ ਦਾ ਧੰਨਵਾਦ 🙏🙏🧿🧿 #Mommy #Life #Blessed #Baby2Is OnTheWay...
ਜਾਣਕਾਰੀ ਲਈ ਦੱਸ ਦੇਈਏ ਕਿ ਮਾਨਸੀ ਸ਼ਰਮਾ ਨੂੰ ਟੀਵੀ ਸੀਰੀਅਲ ਛੋਟੀ ਸਰਦਾਰਨੀ ਅਤੇ ਮਹਾਭਾਰਤ ਵਿੱਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਈ।
ਫਿਲਹਾਲ ਅਦਾਕਾਰਾ ਪੰਜਾਬੀ ਅਦਾਕਾਰ ਯੁਵਰਾਜ ਹੰਸ ਨਾਲ ਆਪਣੀ ਖੂਬਸੂਰਤ ਕੈਮਿਸਟ੍ਰੀ ਨੂੰ ਲੈ ਚਰਚਾ ਵਿੱਚ ਰਹਿੰਦੀ ਹੈ। ਜਿਸ ਦੀਆਂ ਤਸਵੀਰਾਂ ਉਹ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।